ਡਾ. ਦੇਵਿੰਦਰ ਸੈਫ਼ੀ ਦਾ ਬਨਾਰਸ ਹਿੰਦੂ ਯੂਨੀਵਰਸਿਟੀ ’ਚ ਸਨਮਾਨ ਡਾ.ਦੇਵਿੰਦਰ ਸੈਫ਼ੀ ਦਾ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ
Publish Date: Thu, 17 Sep 2026 05:15 PM (IST)
Updated Date: Thu, 17 Sep 2026 05:17 PM (IST)
ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਪਿਛਲੇ ਦਿਨੀਂ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਦੇ ਪੱਤਰਕਾਰਿਤਾ ਵਿਭਾਗ ਵੱਲੋਂ ਡਾ.ਦੇਵਿੰਦਰ ਸੈਫ਼ੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿੰਡ ਮੋਰਾਂਵਾਲੀ ਜ਼ਿਲ੍ਹਾ ਫ਼ਰੀਦਕੋਟ ਦੇ ਬਸ਼ਿੰਦੇ ਉੱਘੇ ਸਾਹਿਤਕਾਰ ਡਾ. ਦੇਵਿੰਦਰ ਸੈਫ਼ੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿਭਾਗ ਵਿਖੇ ਖੋਜ ਵਿਦਿਆਰਥੀਆਂ ਦੇ ਰੂ ਬ ਰੂ ਹੋਏ। ਇਸ ਦੌਰਾਨ ਉਹਨਾਂ ਪੰਜਾਬੀ ਪੱਤਰਕਾਰਤਾ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ ਫਰੀਦਕੋਟ ਇਲਾਕੇ ਦੇ ਨਿਰਪੱਖ ਪੱਤਰਕਾਰਾਂ, ਪੰਜਾਬ ਦੇ ਨਿਧੜਕ ਅਖ਼ਬਾਰਾਂ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਉਹਨਾਂ ਆਪਣੀ ਚਰਚਿਤ ਨਵੀਂ ਪੁਸਤਕ ਮੁਹੱਬਤ ਨੇ ਕਿਹਾ ਦੀਆਂ ਕੁੱਝ ਕਵਿਤਾਵਾਂ ਪੰਜਾਬੀ ਮੂਲ ਅਤੇ ਹਿੰਦੀ ਵਿੱਚ ਉਲਥਾ ਕੇ ਸੁਣਾਈਆਂ। ਵਿਦਿਆਰਥੀ ਅਤੇ ਪ੍ਰੋਫ਼ੈਸਰ ਸਾਹਿਬਾਨ ਕਾਵਿ ਪੇਸ਼ਕਾਰੀ ਦੀ ਨਿਰੰਤਰ ਫ਼ਰਮਾਇਸ਼ ਕਰਦੇ ਹੋਏ ਭਰਪੂਰ ਦਾਦ ਦਿੰਦੇ ਰਹੇ। ਡਾ. ਸੈਫ਼ੀ ਨੇ ਦੱਸਿਆ ਕਿ ਇਸ ਸਮੇਂ ਜੋ ਮੁਹੱਬਤ ਨਹੀਂ ਕਰਦੇ ਨਾਮੀ ਲੰਬੀ ਕਵਿਤਾ ਸੁਣਾਈ ਤਾਂ ਇਸਦੀ ਹਰ ਸਤਰ ਉੱਪਰ ਤਾੜੀਆਂ ਦੀ ਗੂੰਜ ਸੁਣਦੀ ਰਹੀ ਅਤੇ ਅਜੀਬ ਤਰ੍ਹਾਂ ਉਤਸੁਕਤਾ ਨਜ਼ਰ ਆਉਂਦੀ ਰਹੀ। ਵਿਭਾਗ ਦੇ ਮੁਖੀ ਡਾ. ਗਿਆਨ ਪ੍ਰਕਾਸ਼ ਨੇ ਡਾ. ਸੈਫ਼ੀ ਦੀ ਨਵੇਂ ਢੰਗ ਦੀ ਕਵਿਤਾ ਦੀ ਮਹਿਮਾ ਕਰਦਿਆਂ ਇਸ ਕਵਿਤਾ ਨੂੰ ਭਾਰਤੀ ਗਿਆਨ ਪਰੰਪਰਾ, ਦਾਰਸ਼ਨਿਕਤਾ , ਇਤਿਹਾਸ ਮਿਥਿਹਾਸ , ਸਾਂਝੀਵਾਲਤਾ , ਸੰਸਕ੍ਰਿਤੀ ਤੇ ਮਾਨਵੀ ਮੁਹੱਬਤ ਤੇ ਕ੍ਰਾਂਤੀ ਦਾ ਅਜੀਬ ਸੰਗਮ ਕਿਹਾ। ਪ੍ਰੋਫ਼ੈਸਰ ਸ਼ੋਭਨਾ ਨਾਰਲੀਕਰ, ਪ੍ਰੋਫ਼ੈਸਰ ਬਾਲਾ ਲਖੇਂਦਰੂ ,ਅਸਿਸਟੈਂਟ ਪ੍ਰੋਫ਼ੈਸਰ ਸ਼ਵੇਤਾਂਕ ਮਿਸ਼ਰਾ ਨੇ ਡਾ.ਸੈਫ਼ੀ ਦਾ ਵਿਸ਼ੇਸ਼ ਅਭਿਨੰਦਨ ਅਤੇ ਸਨਮਾਨ ਕੀਤਾ। ਡਾ.ਦੇਵਿੰਦਰ ਸੈਫ਼ੀ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਸਨਮਾਨਿਤ ਕੀਤੇ ਜਾਣ ਤੇ ਫਰੀਦਕੋਟ ਦੇ ਲੇਖਕਾਂ ਅਤੇ ਸਾਹਿਤਕਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਡਾ.ਦੇਵਿੰਦਰ ਸੈਫ਼ੀ ਨੂੰ ਵਧਾਈਆ ਤੇ ਸ਼ੁੱਭ ਕਾਮਨਾਵਾ ਦਿੱਤੀਆ ਜਾ ਰਹੀ ਹਨ।