
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ’ਚ ‘ਪੰਜਾਬ ਧੋਬੀ ਭਲਾਈ ਬੋਰਡ’ ਦੇ ਗਠਨ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

ਪੰਜਾਬ ’ਚ ‘ਪੰਜਾਬ ਧੋਬੀ ਭਲਾਈ ਬੋਰਡ’ ਦੇ ਗਠਨ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ, ਧੋਬੀ ਮਹਾਂ ਸਭਾ ਜ਼ਿਲਾ ਫ਼ਰੀਦਕੋਟ ਦੇ ਆਗੂ ਚਮਨ ਲਾਲ, ਹੇਮ ਰਾਜ, ਦਵਿੰਦਰ ਕੁਮਾਰ, ਤਰਸੇਮ ਲਾਲ, ਰਾਜ ਕੁਮਾਰ, ਪੂਰਨ ਚੰਦ, ਸੰਜੀਵ ਕੁਮਾਰ, ਭੁਪਿੰਦਰ ਕੁਮਾਰ, ਸੁਨੀਲ ਕੁਮਾਰ, ਰਾਜਨ ਕੁਮਾਰ ਨੇ ਮਿਲ ਕੇ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੂੰ ‘ਪੰਜਾਬ ਧੋਬੀ ਭਲਾਈ ਬੋਰਡ’ ਦੇ ਗਠਨ ਲਈ ਮੰਗ ਪੱਤਰ ਦਿੱਤਾਾ। ਇਸ ਮੌਕੇ ਧੋਬੀ ਮਹਾਂ ਸਭਾ ਜ਼ਿਲਾ ਫ਼ਰੀਦਕੋਟ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਲਾਈ, ਸਮਾਜਿਕ ਉੱਨਤੀ ਅਤੇ ਵਿਕਾਸ ਲਈ ਭਲਾਈ ਬੋਰਡਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪੰਜਾਬ ਅੰਦਰ ਲੱਖਾਂ ਧੋਬੀ ਪਰਿਵਾਰ ਹਨ, ਇਸ ਲਈ ‘ਪੰਜਾਬ ਧੋਬੀ ਭਲਾਈ ਬੋਰਡ’ ਦਾ ਗਠਨ ਕੀਤਾ ਜਾਵੇ। ਉਨ੍ਹਾਂ ਕਿਹਾ ਧੋਬੀ ਸਮਾਜ ਪੰਜਾਬ ਦੇ ਹਰ ਪਿੰਡ, ਮੁਹੱਲੇ ਅਤੇ ਸ਼ਹਿਰ ਨਾਲ ਅੰਦਰ ਹੈ। ਇਹ ਸਮਾਜ ਸਦੀਆਂ ਤੋਂ ਨਿਸ਼ਕਾਮ ਭਾਵਨਾ, ਮਿਹਨਤ ਅਤੇ ਇਮਾਨਦਾਰੀ ਨਾਲ ਸੇਵਾ ਕਰਦਾ ਆ ਰਿਹਾ ਹੈ। ਆਗੂਆਂ ਨੇ ਕਿਹਾ ਧੋਬੀ ਸਮਾਜ ਸਰਕਾਰੀ, ਗੈਰ ਸਰਕਾਰੀ ਦਫ਼ਤਰਾਂ, ਹਸਪਤਾਲਾਂ, ਹੋਟਲਾਂ, ਉਦਯੋਗਿਕ ਇਕਾਈਆਂ, ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਅੰਦਰ ਆਪਣੀਆਂ ਨਿਰੰਤਰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਧੋਬੀ ਸਮਾਜ ਸਿਰਫ਼ ਇੱਕ ਭਾਈਚਾਰਾ ਨਹੀਂ, ਸਗੋਂ ਪੰਜਾਬ ਦੀ ਸੇਵਾ, ਸਫ਼ਾਈ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਮਜ਼ਬੂਤ ਅਧਾਰ ਹੈ। ਉਨ੍ਹਾਂ ਕਿਹਾ ਪਿਛਲੇ 60 ਸਾਲਾਂ ਤੋਂ ਸਾਡਾ ਸਮਾ ਆਪਣੀ ਪਛਾਣ, ਸਨਮਾਨ, ਨੁਮਾਇੰਗੀ ਅਤੇ ਸਰਵਪੱਖੀ ਵਿਕਾਸ ਲਈ ਲਗਾਤਾਰ ਆਵਾਜ਼ ਉਠਾਉਂਦਾ ਆ ਰਿਹਾ ਹੈ, ਪਰ ਸਾਡੀਆਂ ਜ਼ਾਇਜ਼ ਮੰਗਾਂ ਨੂੰ ਉਹ ਮਹੱਤਵ ਨਹੀਂ ਮਿਲਿਆ ਜਿਸ ਦੇ ਅਸੀਂ ਹੱਕਦਾਰ ਹਾਂ। ਉਨ੍ਹਾਂ ਮੰਗ ਪੱਤਰ ’ਚ ਕਿਹਾ ਪਹਿਲਾਂ ਧੋਬੀ ਘਾਟ ਲਈ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਸਨ ਪਰ ਹੁਣ ਧੋਬੀ ਸਮਾਜ ਦੇ ਵਿਕਾਸ ਵਾਸਤੇ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਸਾਡਾ ਸਮਾਜ ਲੋਕਾਂ ਦੇ ਕੱਪੜੇ ਧੋ ਕੇ, ਪ੍ਰੈੱਸ ਕਰਕੇ ਵਿਆਹ ਸ਼ਾਦੀਆਂ ’ਚ ਟੈਂਟ ਹਾਊਸਾਂ ਦੀਆਂ ਚਾਂਦਨੀਆਂ, ਪਰਦੇ ਹੋਰ ਕੱਪੜੇ ਸਾਫ਼ ਕਰਕੇ ਆਮ ਲੋਕਾਂ ਦੀ ਖੁਸ਼ੀਆਂ ’ਚ ਵਾਧਾ ਕਰਦਾ ਹੈ। ਉਨ੍ਹਾਂ ਕਿਹਾ ਕਿ 12 ਜੁਲਾਈ 2026 ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਸੁਨਾਮ ਵਿਖੇ ਮੁਲਾਕਾਤ ਕਰਕੇ ‘ਪੰਜਾਬ ਧੋਬੀ ਭਲਾਈ ਬੋਰਡ’ ਦੇ ਗਠਨ ਸਬੰਧੀ ਮੰਗ ਪੱਤਰ ਸੌਂਪਿਆ ਗਿਆ ਸੀ। ਹੁਣ ਜ਼ਿਲਾ ਪੱਧਰ ਤੇ ਡਿਪਟੀ ਕਮਿਸ਼ਨਰਾਂ ਰਾਹੀ ਮੰਗ ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਧੋਬੀ ਸਮਾਜ ਦੀਆਂ ਸਮੱਸਿਆਵਾਂ ਦਾ ਪ੍ਰਭਾਵਸ਼ਾਲ ਹੱਲ ਕਰਦਿਆਂ ਨੌਜਵਾਨਾਂ ਨੂੰ ਰੋਜ਼ਗਾਰ, ਹੁਨਰਵਿਕਾਸ ਦੇ ਮੌਕੇ ਦਿੱਤੇ ਜਾਣ, ਵਿਦਿਆਰਥੀਆਂ ਲਈ ਸਕਾਲਰਸ਼ਿਪਾਂ, ਮਹਿਲਾਵਾਂ ਦੇ ਸਸ਼ਕਤੀਕਰਨ ਸਵੈ ਰੋਜ਼ਗਾਰ ਅਤੇ ਭਲਾਈ ਯੋਜਨਾਵਾਂ ਨੂੰ ਲਾਗੂ ਕਰਦਿਆਂ ਪੰਜਾਬ ਧੋਬੀ ਭਲਾਈ ਬੋਰਡ ਦਾ ਗਠਨ ਕੀਤਾ ਜਾਵੇ। ਇਸ ਮੌਕੇ ਕੁਲਬੀਰ ਸਿੰਘ ਗਿੱਲ ਅਤੇ ਸਤਨਾਮ ਸਿੰਘ ਐਮ.ਸੀ ਵੀ ਹਾਜ਼ਰ ਸਨ।