- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰੀਨੌ ਰੋੜ ਦੀ ਸ਼ੜਕ ਬਨਾਉਣ ਦਾ ਕੰਮ ਸ਼ੁਰੂ ਕੀਤਾ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਸ਼ਹਿਰ ਦੇ ਹਰੀਨੌ ਰੋਡ ਦੀ ਸੜਕ ਦੀ ਹਾਲਤ ਪਿਛਲੇ ਸਮੇਂ ਤੋਂ ਖਰਾਬ ਸੀ ਜਿਸ ਨੂੰ ਬਨਾਉਣ ਦਾ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਤੋਂ ਸੜਕ ਦੀ ਹਾਲਤ ਬਹੁਤ ਖਾਸਤਾ ਸੀ ਜਿਸ ਕਾਰਨ ਆਉਣ ਤੇ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅੱਜ ਇਸ ਸੜਕ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹੇ ਸੜਕ ਦੀ ਬਨਾਉਣ ਦੀ ਲਾਗਤ ਤੇ ਇੱਕ ਕਰੌੜ ਰੁਪਿਆ ਖਰਚਾ ਆਵੇਗਾ। ਉਨ੍ਹਾਂ ਦੱਸਿਆ ਕਿ ਇਹੇ ਸੜਕ ਕੋਠੇ ਸੈਣੀਆਂ,ਪਿਡ ਬਾਹਮਣ ਵਾਲਾ,ਕੁਹਾਰ ਵਾਲਾ,ਹਰੀਨੌ ਅਤੇ ਹੋਰ ਵੱਖ ਵੱਖ ਪਿੰਡਾਂ ਨੂੰ ਸੜਕ ਜਾਂਦੀ ਹੈ। ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਸੜਕ ਬਨਾਉਣ ਸਮੇਂ ਜੇਕਰ ਠੇਕੇਦਾਰ ਵੱਲੋਂ ਕੋਈ ਕੁਤਾਹੀ ਕੀਤੀ ਗਈ ਤਾਂ ਉਸ ਦਾ ਪੈਸਾ ਰੋਕ ਦਿੱਤਾ ਜਾਵੇਗਾ। ਊਨ੍ਹਾਂ ਕਿਹਾ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਿਹੜੇ ਲੋਕਾਂ ਨਾਲ ਵਿਕਾਸ ਦੇ ਵਾਅਦੇ ਕੀਤੇ ਸੀ ਉਹ ਲੱਗਭੱਗ ਪੂਰੇ ਹੋ ਗਏ ਹਨ ਜਿਹੜੇ ਰਹਿ ਗਏ ਉਹ ਵੀ ਬਹੁਤ ਜਲਦੀ ਪੂਰੇ ਕੀਤੇ ਜਾ ਰਹੇ ਹਨ। ਇਸ ਮੌਕੇ ਸੁਖਦੇਵ ਸਿੰਘ ਕਾਲਾ,ਬਲਵੀਰ ਸਿੰਘ,ਮੱਖਣ ਸਿੰਘ ਆਦਿ ਹਾਜਰ ਸਨ।