ਐੱਸਸੀ, ਬੀਸੀ ਸਰਟੀਫਿਕੇਟ ਲਈ ਸ਼ਰਤਾਂ ਖਤਮ ਕਰਨ ਦੀ ਮੰਗ
ਐਸ.ਸੀ, ਬੀ.ਸੀ. ਸਰਟੀਫਿਕੇਟ ਲਈ ਰੱਖੀਆਂ ਸ਼ਰਤਾਂ ਖਤਮ ਕੀਤੀਆਂ ਜਾਣ : ਡਾ. ਭਗਤੂਆਣਾ
Publish Date: Sat, 04 Apr 2026 03:33 PM (IST)
Updated Date: Sun, 05 Apr 2026 03:58 AM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬ ਸਰਕਾਰ ਵੱਲੋਂ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਐਲਾਨ ਹੁੰਦਿਆਂ ਹੀ ਐਸ.ਸੀ., ਬੀ.ਸੀ. ਔਰਤਾਂ ਵਿੱਚ ਭੱਜ-ਦੌੜ ਸ਼ੁਰੂ ਹੋ ਗਈ ਹੈ, ਕਿਉਂਕਿ ਸਰਕਾਰੀ ਐਲਾਨ ਮੁਤਾਬਿਕ ਜਰਨਲ ਵਰਗ ਨਾਲ ਸਬੰਧਤ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਅਤੇ ਐਸ.ਸੀ., ਬੀ.ਸੀ. ਭਾਈਚਾਰੇ ਦੀਆਂ ਔਰਤਾਂ ਨੂੰ ਪੰਦਰਾਂ ਸੌ ਰੁਪਏ ਦਿੱਤੇ ਜਾਣੇ ਹਨ। ਜਿਸ ਲਈ ਐਸ.ਸੀ., ਬੀ.ਸੀ. ਵਰਗ ਨਾਲ ਸਬੰਧਤ ਔਰਤਾਂ ਨੂੰ ਸਟੂਲ ਕਾਸਟ ਸਰਟੀਫਿਕੇਟ ਦੀ ਜ਼ਰੂਰਤ ਹੈ, ਪਰ ਉਨ੍ਹਾਂ ਨੂੰ ਸਰਟੀਫਿਕੇਟ ਬਣਾਉਣ ਲਈ ਕਾਫੀ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵਕ ਅਤੇ ਯੂਥ ਐਵਾਰਡੀ ਡਾਕਟਰ ਗੁਰਚਰਨ ਭਗਤੂਆਣਾ ਨੇ ਦੱਸਿਆ ਕਿ ਐਸ.ਸੀ., ਬੀ.ਸੀ. ਸਰਟੀਫਿਕੇਟ ਬਣਾਉਣ ਲਈ ਸਬੰਧਤ ਔਰਤਾਂ ਕੋਲ ਆਪਣੇ ਪੇਕੇ ਪਰਿਵਾਰ ’ਚੋਂ ਮਾਤਾ ਪਿਤਾ ਜਾਂ ਭਾਈ ਦੇ ਬਣੇ ਸਰਟੀਫਿਕੇਟ ਦੀ ਫੋਟੋ ਕਾਪੀ ਹੋਵੇਗੀ ਤਾਂ ਹੀ ਉਨ੍ਹਾਂ ਦਾ ਸਰਟੀਫਿਕੇਟ ਬਣੇਂਗਾ। ਇਸ ਸ਼ਰਤ ਨਾਲ ਉਕਤ ਔਰਤਾਂ ਨੂੰ ਕਾਫੀ ਮੁਸ਼ਿਕਲਾਂ ਆ ਰਹੀਆਂ ਹਨ। ਡਾਕਟਰ ਗੁਰਚਰਨ ਭਗਤੂਆਣਾ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਐਸ.ਸੀ., ਬੀ.ਸੀ. ਔਰਤਾਂ ਨੂੰ ਸਰਟੀਫਿਕੇਟ ਪਿੰਡ ਦੇ ਸਰਪੰਚ ਦੀ ਤਸਦੀਕ ’ਤੇ ਜਾਰੀ ਕੀਤਾ ਜਾਵੇ।