ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ 50 ਈਕੋ ਕਲੱਬ ਇੰਚਾਰਜਾਂ ਦੀ ਟ੍ਰੇਨਿੰਗ ਸੰਪੰਨ
ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ 50 ਈਕੋ ਕਲੱਬ ਇੰਚਾਰਜਾਂ ਦੀ ਟ੍ਰੇਨਿੰਗ ਸੰਪੰਨ
Publish Date: Mon, 19 Jan 2026 03:27 PM (IST)
Updated Date: Tue, 20 Jan 2026 04:00 AM (IST)

ਸਿਖਿਆਰਥੀਆਂ ਨੇ ਬੇਕਾਰ ਚੀਜ਼ਾਂ ਤੋਂ ਵਰਤੋਯੋਗ ਉਤਪਾਦ ਤਿਆਰ ਕੀਤੇ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਨੀਲਮ ਰਾਣੀ, ਜਿਲਾ ਸਿੱਖਿਆ ਅਫਸਰ ਸੈਕੰਡਰੀ ਫਰੀਦਕੋਟ ਦੀ ਯੋਗ ਅਗਵਾਈ ਅੰਦਰ ਫਰੀਦਕੋਟ ਦੇ 50ਈਕੋ ਕਲੱਬ ਇੰਚਾਰਜਾਂ ਦੀ ਟਰੇਨਿੰਗ ਫਰੀਦਕੋਟ ਕਲੱਬ ਵਿਖੇ ਕਰਵਾਈ ਗਈ। ਇਹ ਟਰੇਨਿੰਗ ਡਾ. ਕੁਲਬੀਰ ਸਿੰਘ ਬਾਠ ਜੁਆਇੰਟ ਡਾਇਰੈਕਟਰ ਅਤੇ ਡਾ. ਮੰਦਾਕਿਨੀ ਠਾਕੁਰ ਪਰੋਜੈਕਟ ਸਾਇੰਟਿਸਟ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਦਿਸਾ ਨਿਰਦੇਸਾਂ ਤਹਿਤ ਹੋਈ। ਇਸ ਮੌਕੇ ਜਿਲਾ ਸਿੱਖਿਆ ਅਫਸਰ ਨੀਲਮ ਰਾਣੀ ਨੇ ਦੱਸਿਆ ਕਿ ਇਹਨਾਂ 50 ਸਕੂਲਾਂ ਨੂੰ ਕੌਂਸਲ ਵੱਲੋਂ 10 ਰੁਪਏ ਦੀ ਸਪੈਸਲ ਗਰਾਂਟ ਦਿੱਤੀ ਗਈ ਹੈ ਤਾਂ ਕਿ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਇਸ ਦੀ ਬੇਹਤਰੀ ਲਈ ਪ੍ਰੇਰਿਤ ਕੀਤਾ ਜਾਵੇ। ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਘਟਾਈ ਜਾਵੇ , ਪੁਰਾਣੀਆਂ ਚੀਜਾਂ ਦੀ ਮੁੜ ਵਰਤੋਂ ਕੀਤੀ ਜਾਵੇ। ਇਸ ਮੌਕੇ ਉਹਨਾਂ ਨੇ ਸੰਖੇਪ ਅਤੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਹਾਜ਼ਰ ਅਧਿਆਪਕਾਂ ਨੂੰ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੀਆਂ ਗਤੀਵਿਧੀਆਂ ਨੂੰ ਪੂਰੀ ਤਨਦੇਹੀ ਦਿਆਨਤਦਾਰੀ ਨਾਲ ਸਕੂਲਾਂ ਵਿੱਚ ਲਾਗੂ ਕਟਨ ਲਈ ਕਿਹਾ।ਇਸ ਮੌਕੇ ਉਹਨਾਂ ਨੇ ਰਾਸ਼ਟਰੀ ਪੱਧਰ ‘ਤੇ ਗਰੀਨ ਐਲਾਨੇ ਗਏ 6 ਸਕੂਲਾਂ ਨੂੰ ਮੁਬਾਰਕਬਾਦ ਦਿੱਤੀ। ਟਰੇਨਿੰਗ ਚ ਪਹੁੰਚਣ ਤੇ ਜਿਲਾ ਕੋਆਰਡੀਨੇਟਰ ਵਰਿੰਦਰ ਕੁਮਾਰ ਵੱਲੋਂ ਸਭ ਨੂੰ ਜੀ ਆਇਆ ਆਖਿਆ ਗਿਆ ਅਤੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਜੋ ਕਿ ਭਾਰਤ ਸਰਕਾਰ ਦੇ ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ ਚਲਾਇਆ ਜਾ ਰਿਹਾ ਹੈ, ਉਸ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਟਰੇਨਿੰਗ ਨੂੰ ਵਧੀਆ ਅਤੇ ਪ੍ਰਭਾਵਸਾਲੀ ਬਣਾਉਣ ਲਈ ਇਸ ਖੇਤਰ ਚ ਕੰਮ ਕਰਦੇ ਰਿਸੋਰਸ ਪਰਸਨ ਸ੍ਰੀਮਤੀ ਰਵਨੀਤ ਕੌਰ, ਸ੍ਰੀ ਕੁਲਦੀਪ ਕੁਮਾਰ ਅਤੇ ਸ੍ਰੀਮਤੀ ਗੁਰਪ੍ਰੀਤ ਕੌਰ ਬੁਲਾਏ ਗਏ ਸਨ। ਉਹਨਾਂ ਨੇ ਹਰ ਇੱਕ ਪ੍ਰਤੀਭਾਗੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪੁਰਾਣੀਆਂ ਅਤੇ ਬੇਕਾਰ ਵਸਤਾਂ ਤੋਂ ਕੰਮ ਦੀਆਂ ਚੀਜਾਂ ਬਣਾਉਣ ਦੀ ਸਿਖਲਾਈ ਦਿੱਤੀ ਗਈ ਜਿਸ ਦਾ ਸਿਖਲਾਈ ਲੈਣ ਵਾਲਿਆਂ ਨੇ ਭਰਪੂਰ ਆਨੰਦ ਮਾਣਿਆ ਅਤੇ ਬੇਕਾਰ ਵਸਤਾਂ ਤੋਂ ਬਹੁਤ ਸਾਰੀਆਂ ਕੰਮ ਵਿੱਚ ਆਉਣ ਵਾਲੀਆਂ ਚੀਜ਼ਾਂ ਦਾ ਨਿਰਮਾਣ ਆਪਣੇ ਹੱਥੀਂ ਕੀਤਾ ਅਤੇ ਉਸ ਦੀ ਪ੍ਰਦਰਸ਼ਨੀ ਲਗਾਈ ਜਿਸ ਦੀ ਮੈਡਮ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਤਰਾਂ ਇਹ ਟਰੇਨਿੰਗ ਲਾਹੇਵੰਦ ਰੋਚਕ ਅਤੇ ਪ੍ਰਭਾਵਸਾਲੀ ਹੋ ਨਿਬੜੀ। ਟਰੇਨਿੰਗ ਦੌਰਾਨ ਅਸ਼ੀਮ ਕੁਮਾਰ ਅਤੇ ਗਗਨਦੀਪ ਸਿੰਘ ਦੁਆਰਾ ਪੰਛੀਆਂ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਦਾ ਹਰ ਇੱਕ ਨੇ ਭਰਪੂਰ ਪ੍ਰਸ਼ੰਸਾ ਕੀਤੀ।ਟ੍ਰੇਨਿੰਗ ਦੀ ਸਫਲਤਾ ਲਈਮੈਡਮ ਨੇਪ੍ਰੋਜੈਕਟ ਕੋਆਰਡੀਨੇਟਰ ਅਸੀਮ ਕੁਮਾਰ, ਬਲਾਕ ਕੋਆਰਡੀਨੇਟਰ ਸੁਰਿੰਦਰ ਕੁਮਾਰ, ਮਨੋਜ ਕੁਮਾਰ, ਗਗਨਦੀਪ ਸਿੰਘ ਅਤੇ ਗੀਤੇਸ ਨਾਰੰਗ ਨੂੰ ਲਾਹੇਵੰਦ ਬਣਾਉਣ ਅਤੇ ਸੁਚੱਜੇ ਪ੍ਰਬੰਧ ਲਈ ਵਧਾਈ ਦਿੱਤੀ।ਟਰੇਨਿੰਗ ਦੇ ਅੰਤ ਵਿੱਚ ਸਭ ਨੂੰ ਸਰਟਿਫਕੇਟ ਦਿੱਤੇ ਗਏ।