- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਫਾਈ ਕਰਵਾਈ

ਵਿਕਾਸ ਗਰਗ ਪੰਜਾਬੀ ਜਾਗਰਣ ਫਰੀਦਕੋਟ : “ਸਵੱਛ ਭਾਰਤ ਵਿਕਸਤ ਭਾਰਤ” ਮੁਹਿੰਮ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਫਰੀਦਕੋਟ ਜਿਲੇ ਦੇ ਵੱਖ ਵੱਖ ਪਿੰਡਾਂ ਚ ਸਵੱਛਤਾ ਹੀ ਸੇਵਾ 2026 ਮੁਹਿੰਮ ਸੰਬੰਧੀ ਪੰਚਾਇਤਾਂ ਅਤੇ ਲੋਕਾਂ ਨੂੰ ਸਫਾਈ ਰੱਖਣ ਲਈ ਜਾਗਰੂਕ ਕੀਤਾ ਗਿਆ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਧੇਰੇ ਆਵਾਜਾਈ ਵਾਲੀਆ ਥਾਵਾਂ, ਦਫਤਰਾਂ, ਵਿਦਿਅਕ ਅਤੇ ਸਿਹਤ ਸੰਸਥਾਵਾਂ , ਜਨਤਕ ਪਖਾਨਿਆਂ, ਜਲ ਸਰੋਤਾਂ ਤੇ ਸਫਾਈ ਮੁਹਿੰਮ , ਚਾਰ ਪੜਾਵੀ ਕੂੜਾ ਵੱਖ ਵਖ ਕਰਨਾ, ਪਲਾਸਟਿਕ ਮੁਕਤ ਸਥਾਨ, ਦਫਤਰਾਂ ਅਤੇ ਕੈਂਪਸ ਨੂੰ ਸਾਫ ਸੁਥਰਾ ਰੱਖਣ ਦੀਆਂ ਪਹਿਲਕਦਮੀਆਂ ਕੀਤੀਆਂ ਗਈਆਂ। ਇਸ ਮੁਹਿੰਮ ਤਹਿਤ ਪਿੰਡਾ ਚ ਬਣੇ ਸੋਲਿੱਡ ਵੇਸਟ ਮੈਨੇਜਮੈਂਟ ਪਲਾਂਟ , ਕਮਿਊਨਿਟੀ ਸੈਨੀਟਰੀ ਕੰਪਲੈਕਸ ਆਦਿ ਸਥਾਨਾਂ ਤੇ ਸਫਾਈ ਕਰਵਾਈ ਗਈ । ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਫ਼ਰੀਦਕੋਟ ਦੇ ਮੰਡਲ ਦਫਤਰ ਵਿਚ ਵੀ ਕੂੜਾ ਕਰਕਟ ਸਮੇਟ ਕੇ ਸਫਾਈ ਕੀਤੀ ਗਈ। ਇਸ ਮੌਕੇ ਜੇ ਈ ਭਗਵਾਨ ਸਿੰਘ, ਮੋਟਿਵੇਟਰ ਸੁਖਵਿੰਦਰ ਸਿੰਘ ਨਿਰਮਲ ਸਿੰਘ, ਜੱਜ ਸਿੰਘ, ਜਗਮੀਤ ਸਿੰਘ , ਜਸਕਰਨ ਸਿੰਘ, ਬਖਸ਼ੀਸ਼ ਸਿੰਘ , ਸੀਮਾ ਕੁਮਾਰੀ ਅਤੇ ਜਿਲਾ ਕੋ ਆਰਡੀਨੇਟਰ ਗੁਰਪ੍ਰੀਤ ਸਿੰਘ ਜੂਨੀਅਰ ਇੰਜੀਨੀਅਰ ਹਾਜਿਰ ਸਨ।