- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਸਹਾਰਾ ਬੱਚਿਆਂ ਦੀ ਭਲਾਈ ਲਈ 5100 ਰੁਪਏ ਦਾ ਚੈੱਕ ਰਾਧਾ ਕਿ੍ਸਨ ਧਾਮ ਨੂੰ ਸੌਂਪਿਆ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ : ਅਲਾਇੰਸ ਕਲੱਬ ਇੰਟਰਨੈਸਨਲ ਫਰੀਦਕੋਟ ਸਮਾਜ ਸੇਵਾ ਦੇ ਕੰਮ ਨਿਰੰਤਰ ਕਰਦਾ ਆ ਰਿਹਾ ਹੈ ਇਸ ਲੜੀ ਨੂੰ ਅੱਗੇ ਤੋਰਦਿਆਂ ਕਲੱਬ ਦੇ ਪ੍ਰਧਾਨ ਐਲੀ ਬਲਦੇਵ ਰਾਜ ਤੇਰੀਆ ਵੱਲੋਂ ਸਥਾਨ ਰਾਧਾ ਕਿ੍ਰਸਨ ਧਾਮ ਵਿਖੇ ਪਲ ਰਹੇ ਬੇਸਹਾਰਾ ਬੱਚਿਆਂ ਦੇ ਨਾਲ ਆਪਣੇ ਪੋਤਰੇ ਸਬਰ ਬੀਰ ਤੇਰੀਆ ਦਾ ਜਨਮਦਿਨ ਉਨਾਂ ਦੇ ਨਾਲ ਮਨਾਇਆ ਬੇਸਹਾਰਾ ਬੱਚਿਆਂ ਦੀ ਭਲਾਈ ਲਈ ਪ੍ਰਧਾਨ ਵੱਲੋਂ 5100 ਰੁਪਏ ਦਾ ਚੈੱਕ ਰਾਧਾ ਕਿ੍ਰਸਨ ਧਾਮ ਦੇ ਪ੍ਰਧਾਨ ਸੰਦੀਪ ਗਰਗ ਨੂੰ ਸੌਂਪਿਆ। ਇਸ ਮੌਕੇ ਕਲੱਬ ਪ੍ਰਧਾਨ ਨੇ ਦੱਸਿਆ ਕਿ ਮੈਂ ਆਪਣੇ ਸਾਰੇ ਪਰਿਵਾਰ ਦਾ, ਪੋਤਰਿਆਂ ਦਾ ਜਨਮਦਿਨ ਲੋੜਵੰਦਾਂ ਦੀ ਮਦਦ ਕਰਕੇ ਮਨਾਉਂਦਾ ਹਾਂ ਅਤੇ ਸਾਨੂੰ ਸਾਰਿਆਂ ਨੂੰ ਲੋੜਵੰਦਾਂ ਦੀ ਮਦਦ ਕਰਕੇ ਜਨਮ ਦਿਨ ਅਤੇ ਹੋਰ ਖੁਸੀ ਦੇ ਦਿਨ ਮਨਾਉਣੇ ਚਾਹੀਦੇ ਹਨ। ਇਸ ਮੌਕੇ ਕਲੱਬ ਦੇ ਸਕੱਤਰ ਐਲੀ ਗੁਰਵਿੰਦਰ ਸਿੰਘ ਢਿੰਗੜਾ ਨੇ ਪ੍ਰਧਾਨ ਜੀ ਨੂੰ ਪੋਤਰੇ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਕਲੱਬ ਮੈਂਬਰਾਂ ਨੂੰ ਜੀ ਆਇਆ ਨੂੰ ਕਿਹਾ ਅੰਤ ਵਿੱਚ ਰਾਧਾ ਕਿ੍ਰਸਨ ਧਾਮ ਦੇ ਪ੍ਰਧਾਨ ਸੰਦੀਪ ਗਰਗ ਨੇ ਸਭ ਦਾ ਧੰਨਵਾਦ ਕੀਤਾ ਅਤੇ ਤੇਰੀਆਂ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਕਲੱਬ ਦੇ ਚੀਫ ਪੈਟਰਨ ਜਨਿੰਦਰ ਜੈਨ, ਵਰਿੰਦਰ ਕੋਛੜ, ਪਰਵੀਨ ਗਲਹੋਤਰਾ, ਕਲੱਬ ਦੇ ਖਜਾਨਚੀ ਅਨੁੱਜ ਗੁਪਤਾ ਅਤੇ ਰਜੇਸ ਮੌਂਗਾ ਨੇ ਪ੍ਰਧਾਨ ਜੀ ਨੂੰ ਵਧਾਈ ਦਿੱਤੀ।