ਸ਼੍ਰੀ ਖਾਟੂ ਸ਼ਾਮ ਪ੍ਰੇਮ ਧਾਮ ਵਿਖੇ ਪ੍ਰੋਗਰਾਮ ਕਰਵਾਇਆ
ਸ਼੍ਰੀ ਖਾਟੂ ਸ਼ਾਮ ਪ੍ਰੇਮ ਧਾਮ ਵਿਖੇ ਸ਼੍ਰੀ ਹਨੂੰਮਾਨ ਜੀ ਦਾ ਜਨਮ ਉਤਸਵ ਨੂੰ ਸਮਰਪਿਤ ਧੂਮਧਾਮ ਨਾਲ ਚੌਂਕੀ ਕਰਵਾਈ।
Publish Date: Sun, 05 Apr 2026 03:57 PM (IST)
Updated Date: Mon, 06 Apr 2026 03:59 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ : ਸ਼੍ਰੀ ਖਾਟੂ ਸ਼ਾਮ ਪ੍ਰੇਮ ਧਾਮ ਵਿਖੇ ਸ਼੍ਰੀ ਹਨੂੰਮਾਨ ਜੀ ਦਾ ਜਨਮ ਉਤਸਵ ਨੂੰ ਸਮਰਪਿਤ ਸ਼ਰਧਾ ਪੂਰਵਕ ਤੇ ਧੂਮਧਾਮ ਨਾਲ ਚੌਂਕੀ ਕਰਵਾਈ ਗਈ। ਇਸ ਮੌਕੇ ਤੇ ਬਾਲਾ ਜੀ ਦੀ ਜੋਤੀ ਪ੍ਰਚੰਡ ਦੀ ਰਸਮ ਭਗਤਜਨਾਂ ਵਲੋਂ ਪੂਰੀ ਵਿਧੀ ਅਨੁਸਾਰ ਸ਼ਰਧਾ ਪੂਰਵਕ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਤੇ ਬਾਲਾ ਜੀ ਦੇ ਖੂਬ ਜੈਕਾਰਿਆ ਨਾਲ ਪੰਡਾਲ਼ ਨੂੰ ਗੁੰਝਣ ਦਾ ਦਿੱਤਾ। ਇਸ ਮੌਕੇ ਤੇ ਬਾਲਾ ਜੀ ਦਾ ਦਰਬਾਰ ਸੁੰਦਰ ਸਜਿਆ ਹੋਇਆ ਸੀ। ਜਿੱਥੇ ਭਗਤਜਨ ਨਮਸਤਕ ਹੋ ਕੇ ਸ਼੍ਰੀ ਹਨੂੰਮਾਨ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਹੇ ਸਨ ਤੋਂ ਇਲਾਵਾ ਆਪਣੀਆਂ ਅਰਦਾਸਾਂ ਕਰ ਰਹੇ ਸਨ।ਇਸ ਮੌਕੇ ਤੇ ਜੀਤੂ ਐਂਡ ਪਾਰਟੀ ਵੱਲੋਂ ਬਾਲਾ ਜੀ ਦੇ ਸੁੰਦਰ ਸੁੰਦਰ ਭਜਨਾਂ ਦੁਆਰਾ ਨੱਚਣ ਲਈ ਮਜਬੂਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸ਼੍ਰੀ ਗਨੇਸ਼ ਮਹਾਰਾਜਾ ਜੀ ਦੀ ਵੰਦਨਾ ਗਾ ਕੇ ਚੌਕੀ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਇਸ ਮੌਕੇ ਤੇ ਅਮਿਤ ਗੁਪਤਾ, ਮਹਿੰਦਰ ਬਾਂਸਲ, ਵਿਕਾਸ ਗਰਗ, ਆਸ਼ੂ ਅਗਰਵਾਲ, ਸੁਧੀਰ ਛਾਬੜਾ, ਕਾਲਾ ਗਰੋਵਰ, ਚੰਦ ਪਾਲ਼ੀ ਤੋਂ ਇਲਾਵਾ ਹੋਰ ਭਗਤਜਨ ਤੇ ਮਹਿਲਾਵਾਂ ਨੇ ਹਾਜ਼ਰ ਹੋ ਹਨੂੰਮਾਨ ਚੌਕੀ ਵਿਚ ਹੋ ਰਹੇ ਭਜਨਾਂ ਦਾ ਖ਼ੂਬ ਅਨੰਦ ਮਾਣਿਆ।