- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਵੱਖ ਵੱਖ ਪਿੰਡਾਂ ਚ ਸਵੱਛਤਾ ਹੀ ਸੇਵਾ ਮੁਹਿੰਮ ਜਾਰੀ

ਜਗਮੀਤ ਸਿੰਘ ਪੰਜਾਬੀ ਜਾਗਰਣ ਫਰੀਦਕੋਟ : “ਸਵੱਛ ਭਾਰਤ ਵਿਕਸਤ ਭਾਰਤ” ਮੁਹਿੰਮ ਤਹਿਤ ਫਰੀਦਕੋਟ ਜਿਲੇ ਦੇ ਵੱਖ ਵੱਖ ਪਿੰਡਾਂ ਬਿਸ਼ਨੰਦੀ ਤੇ ਬਾਜਾਖਾਨਾ ਬਲਾਕ ਜੈਤੋ, ਪੱਖੀ ਕਲਾਂ, ਬੀਹਲੇ ਵਾਲਾ, ਜਨੇਰੀਆ , ਝੋਟੀ ਵਾਲਾ ਬਲਾਕ ਫਰੀਦਕੋਟ ਅਤੇ ਢਿੱਲਵਾਂ ਕਲਾਂ, ਗੁਰੂ ਤੇਗ ਬਹਾਦੁਰ ਨਗਰ ਬਲਾਕ ਕੋਟਕਪੂਰਾ ਆਦਿ ਪਿੰਡਾਂ ਚ ਜਲ ਸਪਲਾਈ ਅਤੇ ਸੈਨਟੇਸ਼ਨ ਵਿਭਾਗ ਦੇ ਸੋਸ਼ਲ ਸਟਾਫ਼ ਵੱਲੋਂ ਲੋਕਾਂ ਨੂੰ ਸਵੱਛਤਾ ਹੀ ਸੇਵਾ 2026 ਮੁਹਿੰਮ ਸੰਬੰਧੀ ਆਲੇ ਦੁਆਲੇ ਸਫਾਈ ਰੱਖਣ ਲਈ ਜਾਗਰੂਕ ਕੀਤਾ ਗਿਆ ਅਤੇ ਅਪੀਲ ਕੀਤੀ ਗਈ ਕਿ ਆਪਣੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਲਈ ਸਰਕਾਰੀ ਯਤਨਾਂ ਦੇ ਨਾਲ ਲੋਕਾਂ ਦੀ ਭਾਈਚਾਰਕ ਭਾਗੀਦਾਰੀ ਵੀ ਬੇਹੱਦ ਜ਼ਰੂਰੀ ਹੈ। ਇਸ ਮੁਹਿੰਮ ਤਹਿਤ ਜਿਲ੍ਹੋ ਦੇ ਵੱਖ ਵੱਖ ਪਿੰਡਾ ਚ ਬਣੇ ਸੋਲਿੱਡ ਵੇਸਟ ਮੈਨੇਜਮੈਂਟ ਪਲਾਂਟ , ਕਮਿਊਨਿਟੀ ਸੈਨੀਟਰੀ ਕੰਪਲੈਕਸ ਆਦਿ ਸਥਾਨਾਂ ਤੇ ਸਫਾਈ ਕਰਵਾਈ ਗਈ । ਪੁਰਾਣੇ ਡੰਪਾ , ਰੂੜੀਆਂ ਦੀ ਪਹਿਚਾਣ ਕੀਤੀ ਗਈ ਤਾਂ ਜ਼ੋ ਉਹਨਾ ਸਥਾਨਾਂ ਦੀ ਸਫ਼ਾਈ ਕਰਵਾ ਕੇ , ਬੂਟੇ ਆਦਿ ਲਗਾ ਕੇ ਜਗ੍ਹਾ ਦਾ ਸੁੰਦਰੀਕਰਨ ਕੀਤਾ ਜਾ ਸਕੇ ਅਤੇ ਕੁਝ ਪਿੰਡਾਂ ਚ ਸਫਾਈ ਕਰਵਾਈ ਗਈ।