
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੁਰਾਸ਼ ‘ਚ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਲੜਕਿਆਂ ਨੇ ਜਿੱਤੇ ਗੋਲਡ ਮੈਡਲ।

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : 70ਵੀਆਂ ਪੰਜਾਬ ਰਾਜ ਜ਼ੋਨ ਪੱਧਰ ਸਕੂਲ ਖੇਡਾਂ ਕੋਟਕਪੂਰਾ ਵਿਖੇ ਜੋਨ ਸਕੱਤਰ ਸੁਖਮੀਤ ਸਿੰਘ ਅਤੇ ਖਜ਼ਾਨਚੀ ਹਰਬਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਗਈਆਂ। ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰ ਤੇ ਚੱਲ ਰਹੇ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਕੁਰਾਸ਼ ਦੇ ਮੁਕਾਬਲਿਆਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸ਼ਾਨਦਾਰ ਪੁਜੀਸ਼ਨਾਂ ਹਾਸਿਲ ਕੀਤੀਆਂ। ਓੑ14 ਵਰਗ ਵਿੱਚ ਸਕੂਲ ਦੇ ਕੁਰਾਸ਼ ਖਿਡਾਰੀਆਂ ਇਸ਼ਾਨਤ (30 ਕਿਲੋ), ਹਰਸ਼ ਕੁਮਾਰ (40 ਕਿਲੋ), ਓਂਕਾਰਦੀਪ ਸਿੰਘ (45 ਕਿਲੋ), ਅਨਮੋਲਵੀਰ ਸਿੰਘ (50 ਕਿਲੋ), ਕੇਸ਼ਵ (35 ਕਿਲੋ), ਸ਼ੁਭਕਰਨ ਸਿੰਘ (55 ਕਿਲੋ) ਅਤੇ ਏਕਮਜੋਤ ਸਿੰਘ (55 ਕਿਲੋ) ਨੇ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤੇ।ਓੑ17 ਵਰਗ ਵਿੱਚ ਰਣਵੀਰ ਗਿਰ (40 ਕਿਲੋ), ਮੋਨੂੰ ਕੁਮਾਰ (45 ਕਿਲੋ), ਕਮਲਪ੍ਰੀਤ ਸਿੰਘ (50 ਕਿਲੋ), ਅਤੇ ਕਰਨਜੋਤ ਸਿੰਘ (60 ਕਿਲੋ) ਨੇ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤੇ ।ਓੑ19 ਵਰਗ ਵਿੱਚ ਭਿੰਦਰ ਸਿੰਘ (50 ਕਿਲੋ), ਜਸਕੀਰਤ ਸਿੰਘ (73 ਕਿਲੋ) ਅਤੇ ਸੋਮਿਤ (90 ਕਿਲੋ) ਨੇ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤੇ।ਓੑ17 ਵਰਗ ਵਿੱਚੋਂ ਜਸਮੀਤ ਸਿੰਘ (55 ਕਿਲੋ) ਅਤੇ ਓੑ19 ਵਰਗ ਵਿੱਚੋਂ ਭਾਵਿਕ (55 ਕਿਲੋ) ਨੇ ਦੂਜਾ ਸਥਾਨ ਹਾਸਿਲ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤੇ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਜੀ ਨੇ ਖਿਡਾਰੀਆਂ ਨੂੰ ਆਪਣਾ ਮੁਕਾਮ ਹਾਸਿਲ ਕਰਨ ਲਈ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਮੈਡਮ ਨਵਪ੍ਰੀਤ ਸ਼ਰਮਾ ਨੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਤੇ ਸਕੂਲ ਦੇ ਕੋਚ ਹਰਵਿੰਦਰ ਸਿੰਘ, ਕੰਵਲਪ੍ਰੀਤ ਕੌਰ, ਅਧਿਆਪਕ ਅਨੀਤਾ ਸਿਆਲ, ਰਾਜਵਿੰਦਰ ਕੌਰ, ਨਿਸ਼ਾ ਸਿੰਗਲਾ ਅਤੇ ਪ੍ਰਦੀਪ ਕੁਮਾਰ ਹਾਜ਼ਰ ਸਨ।