- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਬੀ ਗੁਰਪ੍ਰੀਤ ਕੌਰ ਸੰਧਵਾਂ ਨੇ ਵੋਮੈਨ ਵਿੰਗ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕੀਤੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਧਰਮਪਤਨੀ ਬੀਬੀ ਗੁਰਪ੍ਰੀਤ ਕੌਰ ਸੰਧਵਾਂ ਨੇ ਹਲਕੇ ਦੀਆਂ ਵੋਮੈਨ ਵਿੰਗ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਗਈ ਇਸ ਦੌਰਾਨ ਸ਼ਹਿਰੀ ਖੇਤਰ ਅਤੇ ਪਿੰਡਾਂ ਦੀਆਂ ਸਮੱਸਿਆਂਵਾਂ ਸੁਣੀਆਂ। ਬੀਬੀ ਸੰਧਵਾਂ ਨੇ ਵੋਮੈਨ ਵਿੰਗ ਬਲਾਕ ਪ੍ਰਧਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆਵਾਂ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਸਮੁੱਚੀ ਲੀਡਰਸ਼ਿਪ ਪੰਜਾਬ ਦੇ ਹਰੇਕ ਹਲਕੇ ਨੂੰ ਇਕ ਰੰਗਲਾ ਪੰਜਾਬ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਉਹਨਾਂ ਕਿਹਾ ਕਿ ਸਾਢੇ ਚਾਰ ਵਿਚ ਕੋਟਕਪੂਰਾ ਦਾ ਬਿਹਤਰੀਨ ਵਿਕਾਸ ਕਾਰਜਾਂ ਕੀਤੇ ਗਏ ਹਨ ਵੋਮੈਨ ਵਿੰਗ ਬਲਾਕ ਪ੍ਰਧਾਨਾਂ ਨੇ ਬੀਬੀ ਸੰਧਵਾਂ ਨੂੰ ਦਿਲੋਂ ਵਿਸ਼ਵਾਸ ਦਵਾਇਆ ਕਿ 2027 ਦੀਆਂ ਚੋਣਾਂ ਲਈ ਕੀਤੇ ਵਾਅਦਿਆਂ ਨੂੰ ਘਰ ਘਰ ਪ੍ਰਚਾਰ ਕਰਕੇ 2027 ਵਿਚ ਕੁਲਤਾਰ ਸਿੰਘ ਸੰਧਵਾਂ ਦੀ ਜਿੱਤ ਯਕੀਨੀ ਕਰਵਾਂਗੇ। ਇਸ ਮੌਕੇ ਸਾਧੂ ਰਾਮ ਕੁਸ਼ਲਾ, ਹਲਕਾ ਇੰਚਾਰਜ ਰਣਜੀਤ ਕੌਰ ਮਾਨ ਬਲਾਕ ਪ੍ਰਧਾਨ, ਹਰਪ੍ਰੀਤ ਕੌਰ ਚਹਿਲ, ਮਹਿੰਦਰਜੀਤ ਕੌਰ ਕੰਮੇਆਣਾ, ਕਿਰਨਜੀਤ ਕੌਰ ਸੇਖੋਂ, ਰਮਨਜੀਤ ਕੌਰ, ਰਮਨਪ੍ਰੀਤ ਕੌਰ, ਅਮਨਦੀਪ ਕੌਰ ਕੋਟਕਪੂਰਾ, ਅਮਨਦੀਪ ਕੌਰ ਨਾਨਕਸਰ, ਜਸਪ੍ਰੀਤ ਕੌਰ ਜੱਸੀ,ਪੂਨਮ ਰਾਣੀ, ਰਾਜਵੀਰ ਕੌਰ, ਸੁਖਬੀਰ ਕੌਰ, ਰੂਬੀ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।