ਭੁੱਲਰ ਪਰਿਵਾਰ ਨੇ ਸਕੂਲੀ ਬੱਚਿਆਂ ਨੂੰ ਸਾਮਾਨ ਵੰਡਿਆ
ਭੁੱਲਰ ਪਰਿਵਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਵਰਦੀਆਂ ਤੇ ਸਟੇਸ਼ਨਰੀ ਵੰਡੀ
Publish Date: Sun, 25 Jan 2026 04:17 PM (IST)
Updated Date: Mon, 26 Jan 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਕੋਟਕਪੂਰਾ ਵਿਸ਼ਵਾਸ਼ ਲਾਇਨਜ ਕਲੱਬ ਵੱਲੋਂ ਭੁੱਲਰ ਪਰਿਵਾਰ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਲਾਜਪਤ ਨਗਰ ਵਿੱਚ 115 ਵਿਦਿਆਰਥੀ ਨੂੰ ਵਰਦੀਆਂ, ਬੂਟ, ਜੁਰਾਬਾਂ ਅਤੇ ਸਟੇਸ਼ਨਰੀ ਤਕਸੀਮ ਕੀਤੀ ਗਈ। ਇਸ ਮੌਕੇ ਰਾਜਿੰਦਰ ਸਿੰਘ ਸਰਾਂ ਨੇ ਕਲੱਬ ਵੱਲੋਂ ਸਮੇਂ ਸਮੇਂ ਸਿਰ ਕੀਤੇ ਗਏ ਸਮਾਜ ਸੇਵੀ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਮੁਖੀ ਵੱਲੋਂ ਕਲੱਬ ਅਤੇ ਭੁੱਲਰ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਰਛਪਾਲ ਸਿੰਘ ਭੁੱਲਰ, ਸਕੱਤਰ ਵਿਕਰਾਂਤ ਧੀਂਗੜਾ, ਜਸਵੀਰ ਸਿੰਘ, ਲਖਵਿੰਦਰ ਸਿੰਘ, ਮਨਜੀਤ ਕੌਰ, ਦਿਪਤੀ ਧੀਂਗੜਾ, ਲਖਵਿੰਦਰ ਕੌਰ, ਪ੍ਰਭਜੋਤ ਕੌਰ, ਆਰਤੀ ਰਾਣੀ, ਨੀਰੂ ਬਾਲਾ, ਸੁਮਨ ਬਾਲਾ ਆਦਿ ਹਾਜ਼ਰ ਸਨ।