
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਨਮ ਦਿਨ ਦੀ ਖੁਸ਼ੀ ’ਚ ਭੋਲਾ ਖੁਰਮੀ ਵੱਲੋਂ ਕਲੱਬ ਨੂੰ ਸੇਵਾ ਕਾਰਜਾਂ ਲਈ 1100 ਰੁਪਏ ਦੀ ਰਾਸ਼ੀ ਭੇਂਟ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਲਗਾਤਾਰ ਯਤਨਸ਼ੀਲ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸੀਨੀਅਰ ਅਤੇ ਸਰਗਰਮ ਮੈਂਬਰ ਮਲਕੀਤ ਸਿੰਘ ਭੋਲਾ ਖੁਰਮੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕਲੱਬ ਦੇ ਮੰਚ ’ਤੇ ਚਾਹ ਪਾਰਟੀ ਦਾ ਪ੍ਰਬੰਧ ਕੀਤਾ ਗਿਆ। ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਵੱਖ ਵੱਖ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭੋਲਾ ਖੁਰਮੀ ਦੇ ਸਮੁੱਚੇ ਪਰਿਵਾਰ ਦੇ ਚੰਗੇਰੇ ਭਵਿੱਖ ਅਤੇ ਸਿਹਤ ਤੰਦਰੁਸਤੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਵਿੱਤ ਸਕੱਤਰ ਜਸਕਰਨ ਸਿੰਘ ਭੱਟੀ ਨੇ ਆਖਿਆ ਕਿ ਭੋਲਾ ਖੁਰਮੀ ਦੀਆਂ ਮਨੁੱਖਤਾ ਦੀ ਭਲਾਈ ਵਾਲੀਆਂ ਸੇਵਾਵਾਂ ’ਤੇ ਕਲੱਬ ਨੂੰ ਮਾਣ ਹੈ, ਕਿਉਂਕਿ 21 ਹਜਾਰ ਰੁਪਿਆ ਜਮਾ ਕਰਵਾ ਕੇ ਕਲੱਬ ਦੀ ਲਾਈਫ ਮੈਂਬਰਸ਼ਿਪ ਹਾਸਲ ਕਰਨ ਵਾਲੇ ਮੈਂਬਰਾਂ ਤੋਂ ਮਹੀਨਾਵਾਰੀ ਫੀਸ ਨਹੀਂ ਲਈ ਜਾਂਦੀ ਪਰ ਭੋਲਾ ਖੁਰਮੀ ਵੱਲੋਂ ਇਸ ਦੇ ਬਾਵਜੂਦ ਵੀ ਹਰ ਮਹੀਨੇ ਇਕ ਹਜਾਰ ਰੁਪਿਆ ਬਕਾਇਦਾ ਜਮਾ ਕਰਵਾਇਆ ਜਾ ਰਿਹਾ ਹੈ। ਭੋਲਾ ਖੁਰਮੀ ਦਾ ਮੂੰਹ ਮਿੱਠਾ ਕਰਵਾਉਣ ਮੌਕੇ ਹਰਨੇਕ ਸਿੰਘ ਖੁਰਮੀ ਅਤੇ ਜਗਪ੍ਰੀਤ ਸਿੰਘ ਬੰਟੀ ਨੇ ਵੀ ਮੁਬਾਰਕਬਾਦ ਦਿੱਤੀ। ਭੋਲਾ ਖੁਰਮੀ ਨੇ ਆਖਿਆ ਕਿ ਉਸਨੂੰ ਗੁੱਡ ਮੌਰਨਿੰਗ ਕਲੱਬ ਦੇ ਪਰਿਵਾਰ ਨਾਲ ਜੁੜਨ ਦੀ ਅਥਾਹ ਖੁਸ਼ੀ ਹੈ। ਡਾ ਦੇਵ ਰਾਜ ਅਤੇ ਗੁਰਚਰਨ ਸਿੰਘ ਬੱਬੂ ਨੇ ਸ਼ੇਅਰੋ-ਸ਼ਾਇਰੀ ਅਤੇ ਚੁਟਕਲਿਆਂ ਨਾਲ ਹਾਜਰੀ ਲਵਾਈ। ਭੋਲਾ ਖੁਰਮੀ ਨੇ ਕਲੱਬ ਦੀਆਂ ਸੇਵਾਵਾਂ ਲਈ 1100 ਰੁਪਏ ਦੀ ਨਗਦ ਰਾਸ਼ੀ ਭੇਂਟ ਕੀਤੀ। ਭੋਲਾ ਖੁਰਮੀ ਨੂੰ ਜਨਮ ਦਿਨ ਦੀ ਮੁਬਾਰਕਬਾਦ ਦੇਣ ਵਾਲਿਆਂ ਵਿੱਚ ਉਪਰੋਕਤ ਤੋਂ ਇਲਾਵਾ ਸੁਨੀਲ ਕੁਮਾਰ ਬਿੱਟਾ, ਸੁਰਿੰਦਰ ਸਿੰਘ ਸਦਿਉੜਾ, ਪੋ੍ਰ ਐਚ ਐਸ ਪਦਮ, ਵਿਨੋਦ ਧਵਨ, ਲੋਚਾ ਮੱਕੜ, ਅਸ਼ੋਕ ਸੇਠੀ, ਦਰਸ਼ਨ ਸਿੰਘ ਆਰੇਵਾਲਾ, ਰਾਏਵਿੰਦਰ ਸਿੰਘ ਰਾਊ, ਸੁਖਵਿੰਦਰ ਸਿੰਘ ਬਾਗੀ, ਡਾ ਐਸ ਐਨ ਸਿੰਗਲਾ, ਗੋਂਦਾ ਗੇਰਾ, ਪਵਨ ਧੀਂਗੜਾ, ਪਰਮਜੀਤ ਸਿੰਘ ਮੱਕੜ, ਜਸਪਾਲ ਸਿੰਘ ਲਾਟਾ, ਪੇ੍ਰਮ ਸਿੰਘ ਢੱਲਾ, ਓਮ ਪ੍ਰਕਾਸ਼ ਗੁਪਤਾ, ਟੀਟੂ ਛਾਬੜਾ, ਮੋਂਟੀ ਸੇਠੀ, ਗੁਰਮੀਤ ਸਿੰਘ ਮੀਤਾ, ਸਰਨ ਕੁਮਾਰ, ਪੱਪਾ ਮਲਹੋਤਰਾ, ਲਵਲੀ ਸਚਦੇਵਾ ਆਦਿ ਵੀ ਸ਼ਾਮਲ ਸਨ।