ਆਯੁਰਵੈਦਿਕ ਇਲਾਜ ਪ੍ਰਣਾਲੀ ਦੇ ਪਸਾਰ ’ਤੇ ਦਿੱਤਾ ਜ਼ੋਰ 11ਵਾਂ ਆਯੁਰਵੇਦ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ
Publish Date: Wed, 23 Sep 2026 04:24 PM (IST)
Updated Date: Wed, 23 Sep 2026 04:27 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਏ ਐਂਡ ਡੀ ਫਾਰਮਾ ਵਿਖੇ 11ਵਾਂ ਆਯੁਰਵੇਦ ਦਿਵਸ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਏ ਐਂਡ ਡੀ ਫਾਰਮਾ ਦੇ ਐਮ.ਡੀ. ਵੈਦ ਗਗਨ ਅਰੋੜਾ ਅਤੇ ਫਾਰਐਵਰ ਆਯੁਰਵੇਦਾ ਦੀ ਐਮ.ਡੀ. ਡਾ. ਪ੍ਰਿੰਸੀ ਅਰੋੜਾ ਵੱਲੋਂ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਫ਼ਰੀਦਕੋਟ ਦੇ ਸਹਿਯੋਗ ਨਾਲ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡੀ.ਏ.ਯੂ.ਓ. ਫ਼ਰੀਦਕੋਟ ਡਾ. ਅਮਿਤਾ ਗੁਪਤਾ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਭਗਵਾਨ ਧਨਵੰਤਰੀ ਜੀ ਦੀ ਪੂਜਾ ਅਤੇ ਆਰਤੀ ਨਾਲ ਹੋਈ, ਜਿਸ ਵਿੱਚ ਹਾਜ਼ਰ ਸਾਰੇ ਡਾਕਟਰਾਂ ਨੇ ਪੂਰਨ ਸ਼ਰਧਾ ਨਾਲ ਹਿੱਸਾ ਲਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਡਾ. ਅਮਿਤਾ ਗੁਪਤਾ ਨੇ ਆਯੁਰਵੈਦਿਕ ਦਵਾਈਆਂ ਦੀ ਵਰਤੋਂ ਅਤੇ ਡਾਕਟਰਾਂ ਵਿਚਾਲੇ ਆਪਸੀ ਗਿਆਨ ਦੇ ਆਦਾਨ-ਪ੍ਰਦਾਨ ਤੇ ਵਿਸ਼ੇਸ਼ ਜ਼ੋਰ ਦਿੱਤਾ। ਨੀਮਾ ਦੇ ਪ੍ਰਧਾਨ ਡਾ. ਸਤੀਸ਼ ਸ਼ਰਮਾ ਨੇ ਸਾਰਿਆਂ ਨੂੰ ਆਯੁਰਵੇਦ ਦਿਵਸ ਦੀ ਵਧਾਈ ਦਿੰਦਿਆਂ ਆਯੁਰਵੇਦ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਬੁਲਾਰਿਆਂ ਵਜੋਂ ਡਾ. ਪ੍ਰਿੰਸੀ ਅਰੋੜਾ ਅਤੇ ਡਾ. ਕੰਚਨ ਮੋਹਨ ਨੇ ਵੀ ਆਪਣੇ ਵਿਚਾਰ ਰੱਖੇ। ਸਮਾਗਮ ਦੌਰਾਨ ਡਾ. ਵਿਸ਼ੇਸ਼ ਬੁੱਧੀਰਾਜਾ ਨੇ ਧਾਰਮਿਕ ਭਜਨ ਗਾ ਕੇ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਅੰਤ ਵਿੱਚ ਵੈਦ ਗਗਨ ਅਰੋੜਾ ਨੇ ਸਮਾਰੋਹ ਵਿੱਚ ਪਹੁੰਚੇ ਸਾਰੇ ਮਹਿਮਾਨਾਂ, ਡਾਕਟਰਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਡਾ. ਰੋਹਿਤ ਮੋਂਗਾ, ਡਾ. ਰਾਕੇਸ਼ ਕਟਾਰੀਆ, ਡਾ. ਮੀਨਾ ਬੁੱਧੀਰਾਜਾ, ਡਾ. ਤਰੁਣ ਸ਼ਰਮਾ, ਸੰਜੀਵ ਕੁਮਾਰ ਗਰਗ, ਡਾ. ਨੀਰੂ ਸ਼ਰਮਾ, ਡਾ. ਯਸ਼, ਡਾ. ਲਲਿਤ ਕੁਮਾਰ, ਡਾ. ਰੂਬੀਨਾ ਸਚਦੇਵਾ, ਡਾ. ਸੀਮਾ ਕਟਾਰੀਆ, ਡਾ. ਅਮਨਦੀਪ ਕੌਰ, ਕੁਲਦੀਪ ਸਿੰਘ, ਦਿਲਪ੍ਰੀਤ, ਗੁਰਮੇਲ ਸਿੰਘ, ਉਪ-ਵੈਦ ਹਰਪ੍ਰੀਤ ਸਿੰਘ, ਉਪ-ਵੈਦ ਗਗਨ ਗੁਲਾਟੀ, ਉਪ-ਵੈਦ ਸਰਬਜੀਤ ਸਿੰਘ, ਉਪ-ਵੈਦ ਹਰਦੀਪ ਕੌਰ, ਉਪ-ਵੈਦ ਸੁਖਜਿੰਦਰ ਸਿੰਘ, ਉਪ-ਵੈਦ ਬਲਵਿੰਦਰ ਸਿੰਘ, ਮੈਡਮ ਹਰਮੇਲ ਕੌਰ, ਮੈਡਮ ਦੀਪਿਕਾ ਖੋਸਲਾ, ਰਾਜਵੀਰ ਕੌਰ, ਜੀਵਨਜੋਤੀ, ਗੁਰਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਕੁਲਵੰਤ ਸਿੰਘ ਅਤੇ ਬਲਦੇਵ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।