- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਚ.ਆਈ.ਵੀ./ਏਡਜ਼ ਅਤੇ ਟੀ.ਬੀ. ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਸਿਵਲ ਹਸਪਤਾਲ ਫ਼ਰੀਦਕੋਟ ਦੇ ਡੀ.ਟੀ.ਓ. ਅਤੇ ਟੀ.ਬੀ. ਅਫ਼ਸਰ ਕਮ-ਏਡਜ਼ ਕੰਟਰੋਲ ਅਫ਼ਸਰ ਡਾ. ਸਰਵਦੀਪ ਸਿੰਘ ਰੋਮਾਣਾ ਅਤੇ ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਡਾ. ਵਰਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਚ.ਐੱਸ.ਐੱਨ, ਸਕੂਲ ਆਫ਼ ਐਮੀਨੈਂਸ ਜੈਤੋ ਵਿਖੇ ਐੱਚ.ਆਈ.ਵੀ./ਏਡਜ਼ ਅਤੇ ਟੀ.ਬੀ. ਸਬੰਧੀ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਆਈ.ਸੀ.ਟੀ.ਸੀ. ਜੈਤੋ ਦੇ ਕੌਂਸਲਰ ਵਿਕਾਸ ਕੁਮਾਰ ‘ਵਿੱਕੀ’ ਅਤੇ ਟੀ.ਬੀ. ਵਿਭਾਗ ਤੋਂ ਮਨਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਐੱਚ.ਆਈ.ਵੀ./ਏਡਜ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵਿਕਾਸ ਕੁਮਾਰ ਨੇ ਦੱਸਿਆ ਕਿ ਐੱਚ.ਆਈ.ਵੀ. ਇੱਕ ਗੰਭੀਰ ਸੰਕਰਾਮਕ ਬਿਮਾਰੀ ਹੈ, ਜਿਸ ਤੋਂ ਸਹੀ ਜਾਣਕਾਰੀ ਅਤੇ ਸਾਵਧਾਨੀਆਂ ਰਾਹੀਂ ਬਚਾਅ ਸੰਭਵ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਐੱਚ.ਆਈ.ਵੀ. ਦੇ ਫ਼ੈਲਣ ਦੇ ਮੁੱਖ ਕਾਰਨਾਂ, ਬਚਾਅ ਦੇ ਤਰੀਕਿਆਂ ਅਤੇ ਸਮਾਜ ਵਿਚ ਇਸ ਸਬੰਧੀ ਫੈਲੀਆਂ ਗਲਤ ਧਾਰਨਾਵਾਂ ਬਾਰੇ ਵੀ ਜਾਗਰੂਕ ਕੀਤਾ। ਇਸ ਦੌਰਾਨ ਐੱਸ.ਟੀ.ਆਈ. (ਜਿਨਸੀ ਸੰਪਰਕ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ), ਚਮੜੀ ਦੇ ਰੋਗਾਂ ਅਤੇ ਉਨ੍ਹਾਂ ਤੋਂ ਬਚਾਅ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਟੀ.ਬੀ. ਰੋਗ ਦੇ ਲੱਛਣਾਂ, ਕਾਰਨਾਂ, ਜਾਂਚ ਪ੍ਰਕਿਰਿਆ ਅਤੇ ਸਰਕਾਰ ਵੱਲੋਂ ਮੁਫ਼ਤ ਉਪਲਬਧ ਕਰਵਾਏ ਜਾਂਦੇ ਇਲਾਜ ਸਬੰਧੀ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਵਕਤਾਵਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਪ੍ਰਤੀ ਜਾਗਰੂਕ ਰਹਿਣ, ਕਿਸੇ ਵੀ ਬਿਮਾਰੀ ਦੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਡਾਕਟਰੀ ਸਲਾਹ ਲੈਣ ਅਤੇ ਸਮਾਜ ਵਿਚ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ ਵਿਚ ਆਪਣਾ ਯੋਗਦਾਨ ਪਾਉਣ। ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ ਅਤੇ ਸਿਹਤ ਸਬੰਧੀ ਕਈ ਸਵਾਲ ਪੁੱਛ ਕੇ ਆਪਣੀਆਂ ਜਿਗਿਆਸਾਵਾਂ ਦੂਰ ਕੀਤੀਆਂ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਦਰਸ਼ਨ ਸਿੰਘ ਨੇ ਸਿਹਤ ਵਿਭਾਗ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਬਿਮਾਰੀਆਂ ਪ੍ਰਤੀ ਸੁਚੇਤ ਰਹਿਣ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਲੈਕਚਰਾਰ ਸ਼ਮਾ ਰਾਣੀ, ਲੈਕਚਰਾਰ ਅਮਰਜੀਤ ਕੌਰ, ਲੈਕਚਰਾਰ ਸੋਨਿਕਾ, ਲੈਕਚਰਾਰ ਨਵਦੀਪ ਕੌਰ, ਲੈਕਚਰਾਰ ਸੁਮਿਤਾ, ਲੈਕਚਰਾਰ ਸ਼ੈਲੀ ਜੈਨ, ਲੈਕਚਰਾਰ ਨੇਹਾ ਬੱਤਰਾ, ਲੈਕਚਰਾਰ ਬਲਵਿੰਦਰ ਸਿੰਘ, ਲੈਕਚਰਾਰ ਸੁਮਨ, ਲੈਕਚਰਾਰ ਕੁਸ਼ਾ ਰਾਣੀ, ਲੈਕਚਰਾਰ ਨੀਰ ਕਮਲ, ਲੈਕਚਰਾਰ ਆਸ਼ਾ ਸ਼ਰਮਾ, ਲੈਕਚਰਾਰ ਚੰਦਰ ਪਾਲ ਜੋਸ਼ੀ, ਡੀ.ਪੀ.ਈ. ਸੁਖਵੀਰ ਸਿੰਘ ਬਰਾੜ, ਅਧਿਆਪਕਾ ਵੀਰਪਾਲ ਕੌਰ, ਅਧਿਆਪਕਾ ਨਿਰਮਲ, ਅਧਿਆਪਕਾ ਸਤਵਿੰਦਰ ਕੌਰ, ਅਧਿਆਪਕ ਰਜਿੰਦਰ ਕੁਮਾਰ, ਅਧਿਆਪਕ ਵਿਕਰਮ ਪਵਾਰ, ਅਧਿਆਪਕਾ ਰੀਤੂ ਨਾਰੰਗ ਨਾਗਪਾਲ, ਅਧਿਆਪਕਾ ਮਨਪ੍ਰੀਤ ਕੌਰ, ਅਧਿਆਪਕਾ ਅਮਨਦੀਪ ਕੌਰ, ਅਧਿਆਪਕਾ ਰਿਚਾ, ਅਧਿਆਪਕਾ ਨਵਜੀਤ ਕੌਰ, ਕੰਪਿਊਟਰ ਫੈਕਲਟੀ ਗੁਰਲਾਲ ਸਿੰਘ, ਕੰਪਿਊਟਰ ਫੈਕਲਟੀ ਪੁਸ਼ਪਿੰਦਰ ਕੁਮਾਰੀ, ਕੰਪਿਊਟਰ ਫੈਕਲਟੀ ਗੌਰੀ ਸ਼ੰਕਰ, ਵੋਕੇਸ਼ਨਲ ਟਰੇਨਰ ਕਿਰਨਦੀਪ ਕੌਰ, ਵੋਕੇਸ਼ਨਲ ਟਰੇਨਰ ਰਮਨਦੀਪ ਕੌਰ, ਸਪੈਸ਼ਲ ਐਜੂਕੇਟਰ ਨਵਜੋਤ ਕੌਰ, ਕਲਰਕ ਰਾਜਨ ਸੇਠੀ, ਲਾਇਬ੍ਰੇਰੀ ਰਿਸਟੋਰਰ ਅਮਨਦੀਪ ਕੌਰ ਆਦਿ ਹਾਜ਼ਰ ਸਨ।