ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ 22 ਮਾਰਚ ਨੂੰ
ਹਿਊਮਨ ਰਾਈਟਸ ਅਵੇਅਰਨੈਸ ਐਸੋਸੀਏਸ਼ਨ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ 22 ਮਾਰਚ ਨੂੰ
Publish Date: Sun, 22 Feb 2026 04:17 PM (IST)
Updated Date: Mon, 23 Feb 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਹਿਊਮਨ ਰਾਈਟਸ ਅਵੇਅਰਨੈਸ ਐਸੋਸੀਏਸ਼ਨ ਦੇ ਚੇਅਰਮੈਂਨ ਗੁਰਲਾਲ ਸਿੰਘ ਲਾਲੀ ਦੀ ਅਗਵਾਈ ਹੇਠ 1100 ਜਾਰੂਰਤ ਮੰਦ ਲੜਕੀਆਂ ਦੇ ਵਿਆਹ ਕਰਵਾਏ ਜਾ ਰਹੇ ਹਨ। ਐਸੋਸੀਏਸ਼ਨ ਵੱਲੋਂ ਪਿੰਡਾਂ ਵਿੱਚ ਜਰੂਰਤਮੰਦ 1100 ਲੜਕੀਆਂ ਦੀਆਂ ਸ਼ਾਦੀਆਂ ਸਬੰਧੀ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ। ਇਸੇ ਘੜੀ ਦੌਰਾਨ ਪਿੰਡ ਮੱਤਾ ਅਤੇ ਪਿੰਡ ਸਰਾਵਾਂ ਦੇ ਸਹਿਯੋਗੀ ਸੱਜਣਾਂ ਦੇ ਨਾਲ ਜਿਨਾਂ ਵਿੱਚ ਰਮਣ ਸਰਾਵਾਂ ਜਸਵਿੰਦਰ ਸਿੰਘ ਮੈਂਬਰ ਪੰਚਾਇਤ, ਕੌਰ ਸਿੰਘ ਪ੍ਰਧਾਨ ਅਤੇ ਸਾਡੀ ਕਮੇਟੀ ਦੇ ਮੈਂਬਰ ਜਿਹਨਾਂ ਵਿੱਚ ਐਡਵੋਕੇਟ ਮੈਡਮ ਸੀਮਾ ਰਾਣੀ ,ਮਲਕੀਤ ਕੌਰ ,ਅੰਮ੍ਰਿਤ ਪਾਲ ਆਦਿ ਮੈਂਬਰਾਂ ਨੇ ਪਿੰਡ ਵਿੱਚ ਵੱਖ-ਵੱਖ ਤਰੀਕੇ ਨਾਲ ਦਿੱਤੇ ਜਾ ਰਹੇ ਸਹਿਯੋਗ ਲਈ ਪ੍ਰਚਾਰ ਕੀਤਾ ।ਪਿੰਡਾਂ ਦੇ ਲੋਕਾਂ ਵੱਲੋਂ ਵੱਖ-ਵੱਖ ਤਰੀਕੇ ਦੇ ਸਹਿਯੋਗ ਵਿੱਚ ਜਿਨਾਂ ਵਿੱਚ ਗੱਦੇ ਭਾਂਡੇ ਬਿਸਤਰੇ ਸੂਟ ਆਦਿ ਦਾਨ ਦੇ ਰੂਪ ਵਿੱਚ ਦਿੱਤੇ ਗਏ। ਇਸ ਮੌਕੇ ਸੰਸਥਾ ਦੇ ਆਗੂਆਂ ਨੇ ਬੋਲਦਿਆਂ ਦੱਸਿਆ ਕਿ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ ਆਪਣੇ ਪਿੰਡਾਂ ਵਿੱਚ ਖੂਨਦਾਨ ਕੈਂਪ ਵੀ 1100 ਲੜਕੀਆਂ ਦੀਆਂ ਸ਼ਾਦੀਆਂ ਨੂੰ ਸਮਰਪਿਤ ਲਗਾ ਰਹੇ ਹਨ ਅਤੇ ਆਪਣਾ ਸਹਿਯੋਗ ਵੀ ਕਰ ਰਹੇ ਹਨ । ਸੰਸਥਾ ਵੱਲੋਂ ਵੱਧ ਤੋਂ ਵੱਧ ਜਰੂਰਤਮੰਦ ਲੜਕੀਆਂ ਦੀਆਂ ਸ਼ਾਦੀਆਂ ਦੇ ਫਾਰਮ ਭਰਨ ਲਈ ਲੋਕਾਂ ਨੂੰ ਬੇਨਤੀ ਕੀਤੀ ਗਈ। ਮੈਡਮ ਸੀਮਾ ਰਾਣੀ ਨੇ ਕਿਹਾ ਕਿ ਇਹ ਸਾਰਾ ਪ੍ਰਚਾਰ ਅਤੇ ਸਹਿਯੋਗ ਚੇਅਰਮੈਨ ਗੁਰਲਾਲ ਸਿੰਘ ਲਾਲੀ ਦੀ ਅਗਵਾਈ ਵਿੱਚ ਚੱਲ ਰਿਹਾ ਹੈ ਤੇ ਅਤੇ ਇਹ ਸ਼ਾਦੀਆਂ ਗੁਰਦੁਆਰਾ ਗੁਰੂ ਕੀ ਢਾਬ ਵਿਖੇ 22 ਮਾਰਚ ਨੂੰ ਕੀਤੀਆਂ ਜਾਣਗੀਆਂ।