ਲੋਕਾਂ ਦੀ ਸ਼ਰਧਾ ਨਾਲ ਜਾਗਰਣ ਯਾਦਗਾਰੀ ਹੋ ਨਿਬੜਿਆ
ਲੋਕਾਂ ਦੀ ਸ਼ਰਧਾ ਨਾਲ ਜਾਗਰਣ ਯਾਦਗਾਰੀ ਹੋ ਨਿਬੜਿਆ
Publish Date: Sun, 29 Mar 2026 03:37 PM (IST)
Updated Date: Mon, 30 Mar 2026 04:00 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਜੈ ਜਗਦੰਬੇ ਭਜਨ ਮੰਡਲੀ ਸਾਦਿਕ ਵੱਲੋਂ 40 ਵਾਂ ਸਲਾਨਾ ਮਹਾਂਮਾਈ ਦਾ ਜਾਗਰਣ ਸਾਦਿਕ ਚੌਂਕ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਿਸ ਵਿੱਚ ਮਹਾਂਮਾਈ ਦਾ ਸੁੰਦਰ ਭਵਨ ਦੇਖਣਯੋਗ ਸੀ। ਪੂਜਾ ਅਰਚਨਾ ਤੋਂ ਬਾਅਦ ਰਾਤ 8 ਵਜੇ ਜੋਤੀ ਪ੍ਰਚੰਡ ਕੀਤੀ ਗਈ।ਉਪਰੰਤ ਮਹੰਤ ਵਿਜੇ ਸ਼ਰਮਾਂ ਭਨੋਟ ਫਰੀਦਕੋਟ ਨੇ ਗਨੇਸ਼ ਵੰਦਨਾ ਨਾਲ ਮਹਾਂਮਾਈ ਦੀਆਂ ਭੇਂਟਾਂ ਦਾ ਗੁਣਗਾਨ ਕੀਤਾ।ਉਪਰੰਤ ਸੁਖਚੈਣ ਸਾਦਿਕ ਤੇ ਬੀਬਾ ਨੂਰਦੀਪ ਐਂਡ ਪਾਰਟੀ ਫਰੀਦਕੋਟ ਵੱਲੋਂ ਆਰ.ਐਸ.ਧੁੰਨਾ ਦੀਆਂ ਲਿਖੀਆਂ ਭੇਟਾਂ ਗਾ ਕੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।ਫਿਰ ਵਾਰੀ ਆਈ ਮਾਸਟਰ ਨੂਰ ਮਹਿਰਾ ਸ਼੍ਰੀ ਅਮ੍ਰਿਤਸਰ ਵਾਲਿਆਂ ਦੀ ਜਿੰਨਾਂ ਆਪਣੀ ਸੁੰਦਰ ਭੇਂਟਾਂ ਆਉਣਾ ਮਾਤਾ ਜੀ ਤੁਹਾਡਾ ਮੰਦਰ ਸਜਾਇਆ ਹੈ, ਲੋੜ ਪਈ ਤਾਂ ਬੁਲਾਵਾਂਗੇ, ਸੇਵਾਦਾਰ ਬਣਾ ਲੈ ਮਾਤਾ ਮੈਨੂੰ ਤੇ ਤੇਰੇ ਮੰਦਰਾਂ ਤੇ ਰਹਿਣਾ ਜਰੂਰ ਨਾਲ ਸ਼ਰਧਾਲੂਆਂ ਵਿੱਚ ਜ਼ੋਸ਼ ਭਰ ਦਿੱਤਾ ਤੇ ਉਨਾਂ ਜੈ ਮਾਤਾ ਦੀ, ਜੈ ਸ਼੍ਰੀ ਬਾਲਾ ਜੀ, ਜੈ ਸ਼੍ਰੀ ਰਾਮ ਅਤੇ ਰਾਧੇ ਰਾਧੇ ਦੇ ਜੈਕਾਰਿਆਂ ਨਾਲ ਪੰਡਾਲ ਗੂੰਜਣ ਲਗਾ ਦਿੱਤਾ।ਮੰਚ ਸੰਚਾਲਨ ਆਰ.ਐਸ.ਧੁੰਨਾ ਨੇ ਕੀਤਾ।ਸ਼੍ਰੀ ਦੁਰਗਾ ਸੇਵਾ ਦਲ ਫਰਦੀਕੋਟ ਵੱਲੋਂ ਸੰਗਤਾਂ ਨੂੰ ਸੁਚੱਜੇ ਢੰਗ ਨਾਲ ਦਰਸ਼ਕ ਕਰਾਉਣ ਅਤੇ ਭੀੜ ਨੂੰ ਕੰਟਰੋਲ ਕਰਨ ਦੀ ਜਿੰਮੇਵਾਰੀ ਬਾਖੂਬੀ ਨਿਭਾਈ।ਸਮਾਗਮ ਦੌਰਾਨ ਜਾਗਰਣ ਲਈ ਵਧੀਆ ਸੇਵਾ ਕਰਨ ਵਾਲੇ ਸਨੀ ਅਰੋੜਾ, ਸੁਖਵੀਰ ਮਰਾੜ੍ਹ, ਰੋਬਿਨ ਨਰੂਲਾ ਤੇ ਪ੍ਰਧਾਨ ਅਵਿਨੰਦਨ ਜੈਨ ਨੂੰ ਵਿਸੇ਼ਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਮੰਡਲੀ ਵੱਲੋਂ ਆਏ ਹੋਏ ਕਲਾਕਾਰਾਂ ਨੂੰ ਵੀ ਯਾਦਗਾਰੀ ਤਸਵੀਰ ਨਾਲ ਸਨਮਾਨਿਤ ਕੀਤਾ ਗਿਆ।ਮੰਡਲੀ ਵੱਲੋਂ ਸਸਤੇ ਰੇਟਾਂ ਤੇ ਖਾਣ ਪੀਣ ਦੀਆਂ ਸਟਾਲਾਂ ਲਾਈਆਂ ਗਈਆਂ।ਲੋਕਾਂ ਦੀ ਸ਼ਰਧਾ ਨਾਲ ਜਾਗਰਣ ਯਾਦਗਾਰੀ ਹੋ ਨਿਬੜਿਆ।ਇਸ ਮੌਕੇ ਪ੍ਰਧਾਨ ਅਵਿਨੰਦਨ ਕੁਮਾਰ ਪੱਪੂ ਜੈਨ, ਸੁਖਵੀਰ ਮਰਾੜ ਵਾਈਸ ਪ੍ਰਧਾਨ, ਦੁਨੀ ਚੰਦ ਕੈਸ਼ੀਅਰ , ਸੁਭਮ ਸੇਠੀ, ਰਿਸ਼ੂ ਸੇਠੀ, ਸੰਦੀਪ ਸੇਠੀ, ਜਥੇਦਾਰ ਚੰਦ ਸਿੰਘ ਡੋਡ,ਅਨੂਪ ਗੱਖੜ,ਸੁਖਵਿੰਦਰ ਸਿੰਘ ਮਰਾੜ੍ਹ, ਸਨੀ ਅਰੋੜਾ, ਦੀਪਕ ਕੁਮਾਰ ਸੋਨੂੰ, ਹੈਪੀ ਨਰੂਲਾ, ਸੰਜੀਵ ਜਸੂਜਾ, ਆਰ.ਐਸ.ਧੁੰਨਾ, ਬਲਰਾਜ ਮਰਾੜ੍ਹ, ਰਾਜੇਸ਼ ਬਿੱਲਾ ਨਰੂਲਾ, ਡਾ. ਸੰਜੀਵ ਨਰੂਲਾ, ਰੋਬਿਨ ਨਰੂਲਾ, ਰਤਨ ਲਾਲ ਨਾਰੰਗ, ਰਾਜੀਵ ਕੁਮਾਰ ਸੇਠੀ, ਪੰਮਾ ਸੇਠੀ, ਤਾਜਪ੍ਰੀਤ ਸੋਨੀ, ਵਿਜੇ ਕਟਾਰੀਆ, ਕਵਸ਼ ਕਟਾਰੀਆ, ਲਖਵਿੰਦਰ ਸਿੰਘ ਲੱਖਾ ਮੈਂਬਰ ਬਲਾਕ ਸੰਮਤੀ, ਬੱਬੂ ਮਰਾੜ੍ਹ, ਲੱਕੀ ਗੁਪਤਾ, ਗੁਰਸੇਵਕ ਸ਼ਰਮਾਂ, ਸੰਜੀਵ ਚਾਵਲਾ, ਓਮ ਪ੍ਰਕਾਸ਼ ਪੰਚ ਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜਰ ਸਨ।