- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
79ਵੇਂ ਸੰਤ ਸਮਾਗਮ ਦੀਆਂ ਸੇਵਾਵਾਂ ਦਾ ਸ਼ੁਭ ਆਰੰਭ ਸੇਵਾ ਬਣੀ ਸਮਰਪਣ ਦੀ ਸਾਧਨਾ

ਜਗਮੀਤ ਸਿੰਘ ਪੰਜਾਬੀ ਜਾਗਰਣ ਫਰੀਦਕੋਟ : ਵਿਭਿੰਨਤਾਵਾਂ ਨਾਲ ਸਜੇ ਇਸ ਸੰਸਾਰ ਵਿੱਚ ਸਾਡੇ ਰੂਪ, ਭਾਸ਼ਾਵਾਂ ਅਤੇ ਜੀਵਨ-ਸ਼ੈਲੀਆਂ ਭਾਵੇਂ ਵੱਖਰੀਆਂ ਹੋਣ, ਪਰ ਇਹਨਾਂ ਬਾਹਰੀ ਭਿੰਨਤਾਵਾਂ ਦੇ ਪਿੱਛੇ ਵਸਣ ਵਾਲੀ ਚੇਤਨਾ ਇੱਕੋ ਹੀ ਹੈ। ਅਸੀਂ ਸਾਰੇ ਇਸੇ ਪਰਮਾਤਮਾ ਦੀ ਸੰਤਾਨ ਹਾਂ, ਜਿਨ੍ਹਾਂ ਨੂੰ ਸਤਿਗੁਰੂ ਨੇ ਪ੍ਰੇਮ ਦੇ ਅਦ੍ਰਿਸ਼ ਧਾਗੇ ਵਿੱਚ ਬੰਨ੍ਹ ਕੇ ਮਾਨਵਤਾ ਨੂੰ ਏਕਤਾ ਦਾ ਸੰਦੇਸ਼ ਦਿੱਤਾ ਹੈ। ਸੰਤ ਨਿਰੰਕਾਰੀ ਮਿਸ਼ਨ ਇਸੇ ਭਾਵਨਾ ਨੂੰ ‘ਵਸੁਧੈਵ ਕੁਟੁੰਬਕਮ’ - ‘ਸਮੁੱਚਾ ਸੰਸਾਰ ਇੱਕ ਪਰਿਵਾਰ’ ਦੇ ਰੂਪ ਵਿੱਚ ਜੀਵੰਤ ਕਰ ਰਿਹਾ ਹੈ, ਜਿੱਥੇ ਪ੍ਰੇਮ ਕੇਵਲ ਵਿਚਾਰ ਨਹੀਂ, ਸਗੋਂ ਜੀਵਨ ਜਿਊਣ ਦੀ ਸ਼ੈਲੀ ਨੂੰ ਦਰਸਾਉਂਦਾ ਹੈ। ਫਿਰੋਜ਼ਪੁਰ ਜੋਨ ਦੇ ਜੋਨਲ ਇੰਚਾਰਜ ਐਨ ਐਸ ਗਿੱਲ ਅਤੇ ਜੈਤੋ ਬ੍ਰਾਂਚ ਦੇ ਮੁਖੀ ਅਸ਼ੋਕ ਧੀਰ ਨੇ ਦੱਸਿਆ ਕਿ 79ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਾਵਨ ਛਤਰ-ਛਾਇਆ ਹੇਠ 23 ਤੋਂ 26 ਅਕਤੂਬਰ 2026 ਤੱਕ ਸੰਤ ਨਿਰੰਕਾਰੀ ਆਧਿਆਤਮਿਕ ਸਥੱਲ, ਸਮਾਲਖਾ, ਹਰਿਆਣਾ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਆਤਮਿਕ ਚੇਤਨਾ ਅਤੇ ਮਾਨਵ-ਏਕਤਾ ਦੇ ਸੰਦੇਸ਼ ਨੂੰ ਹਿਰਦੇ ਵਿੱਚ ਸੰਜੋਏ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਭਗਤ ਸ਼ਾਮਲ ਹੋਣਗੇ। ਸਤਿਗੁਰੂ ਦੇ ਦੈਵੀ ਦਰਸ਼ਨ ਅਤੇ ਪਾਵਨ ਪ੍ਰਵਚਨਾਂ ਤੋਂ ਸ਼ਰਧਾਲੂ ਆਤਮਿਕ ਸ਼ਾਂਤੀ ਪ੍ਰਾਪਤ ਕਰਦੇ ਹੋਏ ਆਪਣੇ ਜੀਵਨ ਵਿੱਚ ਪ੍ਰੇਮ, ਸੇਵਾ, ਕਰੁਣਾ ਅਤੇ ਮਾਨਵਤਾ ਦੇ ਭਾਵ ਨੂੰ ਅਪਣਾਉਣ ਦੀ ਪ੍ਰੇਰਨਾ ਪ੍ਰਾਪਤ ਕਰਨਗੇ। ਸਮਾਗਮ ਦੀਆਂ ਸੇਵਾਵਾਂ ਦਾ ਸ਼ੁਭ ਆਰੰਭ ਅੱਜ ਸ਼ਰਧਾ, ਸਮਰਪਣ ਅਤੇ ਸੇਵਾ-ਭਾਵ ਨਾਲ ਭਰਪੂਰ ਵਾਤਾਵਰਣ ਵਿੱਚ ਹੋਇਆ। ਨਿਰੰਕਾਰੀ ਰਾਜਪਿਤਾ ਜੀ ਦੇ ਪਾਵਨ ਕਰ-ਕਮਲਾਂ ਨਾਲ ਸੇਵਾ ਸਥਾਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮਿਸ਼ਨ ਦੀ ਕਾਰਜਕਾਰਨੀ ਕਮੇਟੀ, ਕੇਂਦਰੀ ਸੇਵਾਦਲ ਦੇ ਅਧਿਕਾਰੀਆਂ ਅਤੇ ਹਜ਼ਾਰਾਂ ਸ਼ਰਧਾਲੂ ਭਗਤਾਂ ਨੇ ਪ੍ਰੇਮ ਅਤੇ ਨਿਸ਼ਠਾ ਨਾਲ ਸੇਵਾ ਵਿੱਚ ਯੋਗਦਾਨ ਪਾਇਆ। ਸੰਤ ਨਿਰੰਕਾਰੀ ਮੰਡਲ ਦੀ ਪ੍ਰਧਾਨ ਸਤਿਕਾਰਯੋਗ ਰਾਜਕੁਮਾਰੀ ਅਤੇ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਸਤਿਕਾਰਯੋਗ ਜੋਗਿੰਦਰ ਸੁਖੀਜਾ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿਰੰਕਾਰੀ ਰਾਜਪਿਤਾ ਦਾ ਨਿੱਘਾ ਸਵਾਗਤ ਕੀਤਾ। ਇਹ ਪਾਵਨ ਮੌਕਾ ਸੇਵਾ ਨੂੰ ਸਾਧਨਾ ਅਤੇ ਸਮਰਪਣ ਨੂੰ ਜੀਵਨ ਦਾ ਆਧਾਰ ਬਣਾਉਣ ਦੀ ਪ੍ਰੇਰਨਾ ਨਾਲ ਭਰਪੂਰ ਰਿਹਾ। 79ਵੇਂ ਸਮਾਗਮ ਦੀਆਂ ਸੇਵਾਵਾਂ ਦੇ ਸ਼ੁਭ ਆਰੰਭ ਸਮਾਗਮ