
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼੍ਰੀ ਕਿ੍ਰਸ਼ਨ ਜਨਮ ਅਸ਼ਟਮੀ ਮਨਾਉਣ ਵਾਸਤੇ ਅਹਿਮ ਮੀਟਿੰਗ ਕੀਤੀ ਗਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਸ਼੍ਰੀ ਰਾਧਾ ਕ੍ਰਿਸ਼ਨ ਮੰਦਰ, ਸ਼੍ਰੀ ਗੇਲਾ ਰਾਮ ਟਰੱਸਟ ਫ਼ਰੀਦਕੋਟ ਵਿਖੇ 4 ਸਤੰਬਰ,ਦਿਨ ਸ਼ੁੱਕਰਵਾਰ ਨੂੰ ਸ਼੍ਰੀ ਕਿ੍ਰਸ਼ਨ ਜਨਮ ਅਸ਼ਟਮੀ ਮਨਾਉਣ ਵਾਸਤੇ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਪਹੁੰਚੇ ਸ਼੍ਰੀ ਕ੍ਰਿਸ਼ਨ ਭਗਤਾਂ ਨੂੰ ਰਮੇਸ਼ ਕੁਮਾਰ ਗੇਰਾ ਨੇ ਜੀ ਆਇਆਂ ਨੂੰ ਆਖਿਆ। ਉਨ੍ਹਾਂ ਦੱਸਿਆ ਹਰ ਸਾਲ ਦੀ ਤਰ੍ਹਾਂ ਸ਼੍ਰੀ ਕਿ੍ਰਸ਼ਨ ਜਨਮ ਅਸ਼ਟਮੀ ਇਸ ਵਾਰ ਵੀ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾਵੇਗੀ। ਉਨ੍ਹਾਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਕੀਤੇ ਜਾਣ ਵਾਲੇ ਧਾਰਮਿਕ ਸਮਾਗਮ ਸਬੰਧੀ ਆਪਣੇ ਸੁਝਾਅ ਦੇਣ ਦੀ ਅਪੀਲ ਕੀਤੀ। ਇਸ ਮੌਕੇ ਮੰਦਰ ਅਤੇ ਪੰਡਾਲ ਦੀ ਸਜਾਵਟ, ਪੂਜਾ, ਧਾਰਮਿਕ ਪ੍ਰੋਗਰਾਮ, ਪਹੁੰਚਣ ਵਾਲੀ ਸੰਗਤ ਦੀ ਸਹੂਲਤ ਸਮੇਤ ਵੱਖ-ਵੱਖ ਪ੍ਰਬੰਧਾਂ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਪ੍ਰਧਾਨ ਦਰਸ਼ਨ ਲਾਲ ਗੇਰਾ ਨੇ ਸਭ ਦਾ ਧੰਨਵਾਦ ਕਰਦਿਆਂ ਹਾਜ਼ਰੀਨ ਮੈਂਬਰਾਂ ਨੂੰ ਇਸ ਧਾਰਮਿਕ ਪ੍ਰੋਗਰਾਮ ਲਈ ਵੱਧ ਤੋ ਵੱਧ ਸਮਾਂ ਦੇਣ ਦੀ ਅਪੀਲ ਕੀਤੀ। ਇਸ ਮੌਕੇ ਧਾਰਮਿਕ ਸਮਾਗਮ ਦੀ ਸਫ਼ਲਤਾ ਵਾਸਤੇ ਵੱਖ-ਵੱਖ ਅੁਹਦੇਦਾਰਾਂ ਅਤੇ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਟਰੱਸਟ ਦੇ ਆਰਗੇਨਾਈਜ਼ਰ ਸਕੱਤਰ ਰਮੇਸ਼ ਕੁਮਾਰ ਗੇਰਾ, ਚਮਨ ਲਾਲ ਗੇਰਾ, ਸੁਰਿੰਦਰ ਕੁਮਾਰ ਗੇਰਾ, ਹਿਮਾਂਸ਼ੂ ਗੇਰਾ, ਜਿਤਿਨ ਗੇਰਾ, ਹਰੀ ਅਰੋੜਾ, ਤੇਜਾ ਰਾਮ ਚੌਧਰੀ, ਰਵੀ ਗੇਰਾ ਡੈਨੀ, ਕਾਲੂ ਸੱਚਦੇਵਾ, ਸ਼ਾਸ਼ਤਰੀ ਅਵਦੇਸ਼ ਪ੍ਰਾਸ਼ਰ, ਕਾਲਾ ਰਾਮ ਗੇਰਾ, ਸੰਜੇ ਗੇਰਾ ਸੁਭਾਸ਼, ਵਿਹਾਨ ਗੇਰਾ, ਲੱਕੀ ਗੇਰਾ, ਬੱਬਲੂ ਸ਼ਰਮਾ, ਨੋਮੇਸ਼ ਪ੍ਰਾਸ਼ਰ ਹਾਜ਼ਰ ਸਨ।