- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਸਰਨਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂਵਾਲਾ ਕਲਾਂ ਨੂੰ ਸਟੇਟ ਯੰਗ ਟੀਚਰ ਐਵਾਰਡ ਮਿਲਣ ਤੇ ਪੂਰੇ ਜ਼ਿਲ੍ਹੇ ਚ ਖੁਸ਼ੀ ਦੀ ਲਹਿਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਗੁਰਸਰਨਜੀਤ ਸਿੰਘ ਮੈਥ ਮਾਸਟਰ ਨੂੰ ਅਧਿਆਪਕ ਦਿਵਸ ਦੇ ਮੌਕੇ ਡਾ. ਬੀ ਆਰ ਅੰਬੇਡਕਰ ਭਵਨ ਮੋਹਾਲੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਸਕੱਤਰ ਸੋਨਾਲੀ ਗਿਰੀ ਵੱਲੋਂ ਸਟੇਟ ਯੰਗ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਗਆ। ਇਸ ਮਿਹਨਤੀ ਅਧਿਆਪਕ ਨੇ ਸਿੱਖਿਆ ਵਿਭਾਗ ਵਿੱਚ ਬਤੌਰ ਮੈਥ ਮਾਸਟਰ ਮਿਤੀ 05-11-2016 ਨੂੰ ਸਰਕਾਰੀ ਹਾਈ ਸਕੂਲ ਜਨੇਰੀਆਂ, ਫਰੀਦਕੋਟ ਵਿਖੇ ਜੁਆਇਨ ਕੀਤਾ ਸੀ। ਪੰਜ ਸਾਲ ਸਰਕਾਰੀ ਹਾਈ ਸਕੂਲ ਜਨੇਰੀਆਂ ਵਿਖੇ ਸਕੂਲ ਵਿਖੇ ਆਪਣੀਆਂ ਸੇਵਾਵਾਂ ਦੇਣ ਉਪਰੰਤ ਸਾਲ 2021 ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂ ਵਾਲਾ ਕਲਾਂ,ਫਰੀਦਕੋਟ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਮੈਥ ਵਿਸੇ ਵਿੱਚ ਆਪਣੀ ਮਜਬੂਤ ਪਕੜ ਹੋਣ ਕਾਰਨ ਅਤੇ ਮਿਹਨਤੀ ਸੁਭਾਅ ਹੋਣ ਕਾਰਨ ਸਕੂਲ ਨੇ ਅਕਾਦਮਿਕ ਅਤੇ ਹੋਰ ਗਤੀਵਿਧੀਆਂ ਵਿਚ ਬਹੁਤ ਮੱਲਾਂ ਮਾਰੀਆਂ ਹਨ। ਇਸ ਅਧਿਆਪਕ ਦੇ ਨਤੀਜੇ ਹਰ ਸਾਲ 100 ਪ੍ਰਤੀਸਤ ਆਉਂਦੇ ਹਨ ਅਤੇ ਸਾਲ 2022-23 ਵਿੱਚ ਤਿੰਨ ਵਿਦਿਆਰਥੀਆਂ ਦੇ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ। ਇਸ ਮਿਹਨਤੀ ਅਧਿਆਪਕ ਸਦਕਾ ਸਕੂਲ ਨੇ ਅਕਾਦਮਿਕ ਪੱਧਰ ਤੇ ਬਹੁਤ ਹੀ ਪ੍ਰਾਪਤੀਆਂ ਕੀਤੀਆਂ। ਸਟੇਟ ਪੱਧਰ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਜਿਵੇਂ ਕਿ ਐੱਨ.ਐੱਮ.ਐੱਮ.ਐਸ., ਪੀ.ਐੱਸ.ਟੀ.ਐੱਸ.ਈ ਅਤੇ ਸਕੂਲ ਆਫ ਐਮੀਨੈਂਸ ਵਿੱਚ ਵਿਦਿਆਰਥੀਆਂ ਦੀ ਚੋਣ ਕਰਵਾਈ ਜਾਂਦੀ ਹੈ। ਇਸ ਅਧਿਆਪਕ ਦੁਆਰਾ ਛੁੱਟੀਆਂ ਵਿੱਚ ਵੀ ਵਿਦਿਆਰਥੀਆਂ ਨੂੰ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਤਾਂ ਜੋ ਉਹ ਮੁਕਾਬਲੇ ਦੇ ਯੋਗ ਬਣ ਕੇ ਵਜੀਫਾ ਪ੍ਰਾਪਤ ਕਰ ਸਕਣ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸਨ ਕਰ ਸਕਣ। ਖੇਡਾਂ ਵਿੱਚ ਵੀ ਰੁਚੀ ਹੋਣ ਕਾਰਨ ਇਸ ਅਧਿਆਪਕ ਦੁਆਰਾ ਸਕੂਲ ਦੀ ਬੈਡਮਿੰਟਨ, ਕਬੱਡੀ ਟੀਮ ਤਿਆਰ ਕਰਨ ਵਿਚ ਮਦਦ ਕੀਤੀ ਗਈ ਅਤੇ ਸਾਮ ਨੂੰ ਜਾਂ ਛੁੱਟੀਆਂ ਵਿੱਚ ਵਿਦਿਆਰਥੀਆਂ ਨੂੰ ਪਰੈਕਟਿਸ ਕਰਵਾਈ ਜਾਂਦੀ ਹੈ। ਇਹਨਾਂ ਖੇਡ ਟੀਮਾਂ ਨੇ ਬਲਾਕ, ਜ਼ਿਲਾ ਅਤੇ ਸਟੇਟ ਪੱਧਰ ਤੇ ਪੁਜੀਸਨਾਂ ਹਾਸਲ ਕੀਤੀਆਂ ਗਈਆਂ। ਸਕੂਲ ਨੂੰ ਸਮਾਰਟ ਬਣਾਉਣ ਵਿੱਚ ਵੀ ਇਸ ਅਧਿਆਪਕ ਦਾ ਬਹੁਤ ਹੈ ਸਹਿਯੋਗ ਰਿਹਾ ਹੈ। ਸਕੂਲ ਦੇ ਹਰ ਇੱਕ ਕੰਮ ਵਿਚ ਅਤੇ ਗਤੀਵਿਧੀ ਵਿੱਚ ਇਹਨਾਂ ਦੁਆਰਾ ਵੱਧ ਚੜ ਕੇ ਹਿੱਸਾ ਲੈ ਜਾਂਦਾ ਹੈ। ਇਸ ਅਧਿਆਪਕ ਦੁਆਰਾ ਪਿਛਲੇ ਸੱਤ ਸਾਲਾਂ ਤੋਂ ਦਸਵੀਂ ਜਮਾਤ ਦੇ ਮੈਥ ਦੇ ਵਿਦਿਆਰਥੀਆਂ ਲਈ ਸਟੱਡੀ ਮਟੀਰੀਅਲ ਤਿਆਰ ਕੀਤਾ ਜਾਂਦਾ ਹੈ। ਜਿਸ ਨੂੰ ਮੁਫਤ ਵਿੱਚ ਪੰਜਾਬ ਐਜੂਕੇਅਰ ਐਪ ਤੇ ਅਪਲੋਡ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਲਾਭ ਲੈ ਸਕਣ। ਇਹਨਾਂ ਦੁਆਰਾ ਵਿਭਾਗ ਵੱਲੋਂ ਲਈ ਜਾਂਦੀ ਹਰ ਡਿਊਟੀ ਨੂੰ ਬੜੇ ਸੌਂਕ ਅਤੇ ਤਨਦੇਹੀ ਨਾਲ ਨਿਭਾਇਆ ਜਾਂਦਾ ਹੈ।ਇਸ ਤੋਂ ਇਲਾਵਾ ਸਕੂਲ ਵਿੱਚ ਲੋੜਵੰਦ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਫੀਸ, ਵਰਦੀਆਂ ਦਾ ਪ੍ਰਬੰਧ ਕਰਨਾ, ਖਿਡਾਰੀਆਂ ਨੂੰ ਜਰਸੀਆਂ ਬਣਾ ਕੇ ਦੇਣ ਵਿੱਚ ਸਕੂਲ ਭਲਾਈ ਫੰਡ ਵਿੱਚ ਵਿੱਤੀ ਸਹਾਇਤਾ ਵੀ ਕੀਤੀ ਜਾਂਦੀ ਹੈ। ਗੁਰਸਰਨਜੀਤ ਸਿੰਘ ਨੂੰ ਸਟੇਟ ਯੰਗ ਟੀਚਰ ਅਵਾਰਡ 2026 ਮਿਲਣ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂ ਵਾਲਾ ਕਲਾਂ ਫਰੀਦਕੋਟ ਦਾ ਨਾਮ ਪੰਜਾਬ ਪੱਧਰ ਤੇ ਰੌਸਨ ਕਰਨ ਲਈ ਗੁਰਮੀਤ ਸਿੰਘ ਪੰਜਾਬੀ ਲੈਕਚਰਾਰ ਅਤੇ ਸਮੂਹ ਸਟਾਫ ਨੇ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਹੀ ਜ਼ਿਲਾ ਸਿੱਖਿਆ ਅਫਸਰ ਫਰੀਦਕੋਟ ਸ੍ਰੀਮਤੀ ਅੰਜਨਾ ਕੌਸਲ, ਬਲਾਕ ਨੋਡਲ ਅਫਸਰ ਸ੍ਰੀਮਤੀ ਰਾਜਵਿੰਦਰ ਕੌਰ, ਜ਼ਿਲਾਗਾਈਡੈਂਸ ਕੌਂਸਲਰ ਜਸਬੀਰ ਸਿੰਘ ਜੱਸੀ, ਜ਼ਿਲਾਰਿਸੋਰਸ ਕੋਆਰਡੀਨੇਟਰ ਕਰਮਜੀਤ ਸਿੰਘ, ਮੈਥ ਟੀਚਰਜ ਐਸੋਸੀਏਸਨ ਫਰੀਦਕੋਟ, ਡੇਮੋਕ੍ਰੇਟਿਕ ਟੀਚਰਜ ਫਰੰਟ ਫਰੀਦਕੋਟ, ਹੈਡਮਾਸਟਰ ਨਵਦੀਪ ਸਰਮਾ, ਹੈਡਮਾਸਟਰ ਅਕਾਸ ਅਗਰਵਾਲ, ਹੈਡਮਾਸਟਰ ਰਵਿੰਦਰ ਸਿੰਘ, ਸਟੇਟ ਰਿਸੋਰਸ ਪਰਸਨ ਪੰਜਾਬੀ ਗੁਰਪ੍ਰੀਤ ਸਿੰਘ ਰੂਪਰਾ, ਸਮਿੰਦਰ ਸਿੰਘ ਮਾਨ ਨੇ ਅਧਿਆਪਕ ਨੂੰ ਇਸ ਉਪਲੱਬਧੀ ਤੇ ਮੁਬਾਰਕਬਾਦ ਦਿੱਤੀ ਗਈ।