- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਰੀਦਕੋਟ ਦੀਆਂ ਸਿਹਤ ਸੇਵਾਵਾਂ ਪ੍ਰਭਾਵਸ਼ਾਲੀ ਬਣਾਉਣ ਸਬੰਧੀ ਸਮੀਖਿਆ ਮੀਟਿੰਗ ਹੋਈ

ਜਗਮੀਤ ਸਿੰਘ ਨੀਟਾ, ਪੰਜਾਬੀ ਜਾਗਰਣ, ਫਰੀਦਕੋਟ : ਸਿਹਤ ਵਿਭਾਗ ਫਰੀਦਕੋਟ ਵੱਲੋਂ ਅਗਸਤ 2026 ਦੌਰਾਨ ਵੱਖ-ਵੱਖ ਸਿਹਤ ਪ੍ਰੋਗਰਾਮਾਂ ਅਧੀਨ ਕੀਤੇ ਗਏ ਕੰਮਾਂ ਅਤੇ ਪ੍ਰਾਪਤੀਆਂ ਦੀ ਸਮੀਖਿਆ ਲਈ ਦਫ਼ਤਰ ਸਿਵਲ ਸਰਜਨ ਫਰੀਦਕੋਟ ਵਿਖੇ ਮਹੀਨਾਵਾਰ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਨੇ ਕੀਤੀ। ਇਸ ਮੀਟਿੰਗ ਵਿੱਚ ਜਿਲਾ ਪਰਿਵਾਰ ਭਲਾਈ ਅਫਸਰ ਡਾ. ਮਨਦੀਪ ਕੌਰ ਖੰਗੂੜਾ, ਸਹਾਇਕ ਸਿਵਲ ਸਰਜਨ ਡਾ. ਪਰਵਜੀਤ ਸਿੰਘ ਗੁਲਾਟੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਸ਼ਵਦੀਪ ਗੋਇਲ, ਜਿਲਾ ਟੀਕਾਕਰਨ ਅਫਸਰ ਡਾ. ਹੁਸਨਪਾਲ ਸਿੱਧੂ, ਸੀਨੀਅਰ ਮੈਡੀਕਲ ਅਫਸਰ ਡਾ. ਹਰਿੰਦਰ ਗਾਂਧੀ, ਡਾ. ਵਰਿੰਦਰ ਕੁਮਾਰ, ਡਾ. ਪੁਨੀਤ ਕਾਜਲ, ਡਾ. ਨਵਪ੍ਰੀਤ ਗਰੇਵਾਲ, ਡਾ. ਪ੍ਰੀਤੀ ਗੋਇਲ, ਡਾ. ਅਵਤਾਰਜੀਤ ਗੋਂਦਾਰਾ, ਜਿਲਾ ਐਪੀਡੀਮੋਲੋਜਿਸਟ ਡਾ. ਹਿਮਾਂਸ਼ੂ ਗੁਪਤਾ, ਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਕੈੰਥ, ਡਾ. ਪ੍ਰਭਦੀਪ ਚਾਵਲਾ, ਜਿਲਾ ਪ੍ਰੋਗਰਾਮ ਮੈਨੇਜਰ ਸੂਰਜ ਪ੍ਰਕਾਸ਼, ਅਕਾਊੰਟ ਅਫਸਰ ਸਚਿਨ ਕੁਮਾਰ, ਜਿਲਾ ਮੋਨੀਟਰਿੰਗ ਤੇ ਐਵਲੂਏਸ਼ਨ ਅਫਸਰ ਕਿਰਨ ਬਾਲਾ, ਜਿਲਾ ਕਮਿਊਨਿਟੀ ਮੋਬਲਾਈਜ਼ਰ ਸੰਦੀਪ ਕੁਮਾਰ, ਬੀਐਸਏ ਵਿਜੇਤਾ ਅਰੋੜਾ, ਐਲਐਚਵੀ ਸੁਨੀਤਾ ਰਾਣੀ, ਏਐਨਐਮ ਰਾਜਵੀਰ ਕੌਰ ਅਤੇ ਪਰਮਜੀਤ ਕੌਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਵੱਖ-ਵੱਖ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਕੀਤੀ ਗਈ। ਟੀ.ਬੀ. ਪ੍ਰੋਗਰਾਮ ਤਹਿਤ ਅਗਸਤ ਮਹੀਨੇ ਵਿੱਚ 173 ਮਰੀਜ਼ ਨੋਟੀਫਾਈ ਕੀਤੇ ਗਏ, ਜਦਕਿ ਕੋ-ਮੋਰਬਿਡਿਟੀ ਸਟੇਟਸ ਅਪਡੇਟ 98 ਫੀਸਦੀ, ਯੂਡੀਐਸਟੀ 97 ਫੀਸਦੀ ਅਤੇ ਨਿਕਸ਼ੈ ਪੋਸ਼ਣ ਯੋਜਨਾ ਅਧੀਨ 91 ਫੀਸਦੀ ਪ੍ਰਗਤੀ ਦਰਜ ਕੀਤੀ ਗਈ। ਟੀਬੀ ਦੇ 100 ਫੀਸਦੀ ਮਾਮਲਿਆਂ ਵਿੱਚ ਇਲਾਜ ਸ਼ੁਰੂ ਕੀਤਾ ਗਿਆ। ਸੰਸਥਾਗਤ ਜਣੇਪਿਆਂ ਅਧੀਨ ਅਗਸਤ ਤੱਕ ਜ਼ਿਲ੍ਹੇ ਵਿੱਚ 2,345 ਜਣੇਪੇ ਹੋਏ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਵੱਧ ਹਨ। ਏਐਨਸੀ-1 ਦੇ ਮਾਮਲੇ ਵਿੱਚ ਵੀ ਅਗਸਤ ਤੱਕ 86 ਫੀਸਦੀ ਪ੍ਰਗਤੀ ਦਰਜ ਕੀਤੀ ਗਈ। ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਡਨੈੱਸ ਅਧੀਨ ਅਗਸਤ ਤੱਕ 4,628 ਮੋਤੀਆਬਿੰਦ ਦੇ ਆਪਰੇਸ਼ਨ ਕੀਤੇ ਗਏ ਅਤੇ 2,567 ਬਜ਼ੁਰਗ ਵਿਅਕਤੀਆਂ ਨੂੰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕੀਤੀ ਗਈ। ਪੀਸੀ ਪੀਐਨਡੀਟੀ ਐਕਟ ਅਧੀਨ ਨਿਰਧਾਰਤ ਟਾਰਗੇਟ ਦੇ ਮੁਕਾਬਲੇ 100 ਫੀਸਦੀ ਸੈਂਟਰਾਂ ਦੀ ਜਾਂਚ ਕੀਤੀ ਗਈ। ਮੀਟਿੰਗ ਦੌਰਾਨ ਡਰੱਗ ਬ੍ਰਾਂਚ ਵੱਲੋਂ ਅਗਸਤ ਮਹੀਨੇ ਵਿੱਚ ਨਿਰਧਾਰਤ 20 ਦੇ ਮੁਕਾਬਲੇ 24 ਇੰਸਪੈਕਸ਼ਨਾਂ ਅਤੇ 36 ਸੈਂਪਲ ਲੈਣ ਦੀ ਜਾਣਕਾਰੀ ਦਿੱਤੀ ਗਈ। ਇਸੇ ਤਰ੍ਹਾਂ ਮਲੇਰੀਆ ਦੀ ਰੋਕਥਾਮ ਲਈ ਅਗਸਤ ਵਿੱਚ 7,494 ਟੈਸਟ ਕੀਤੇ ਗਏ ਅਤੇ ਮਲੇਰੀਆ ਦੇ ਪਾਜ਼ੀਟਿਵ ਕੇਸ ਦਰਜ ਨਹੀਂ ਹੋਏ। ਡਾ. ਰਮਨਦੀਪ ਸਿੰਗਲਾ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਸਿਹਤ ਸਕੀਮਾਂ ਦਾ ਲਾਭ ਹਰੇਕ ਯੋਗ ਵਿਅਕਤੀ ਤੱਕ ਪਹੁੰਚਾਉਣ ਲਈ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾਵੇ ਅਤੇ ਫੀਲਡ ਪੱਧਰ ’ਤੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ।