- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਦਨ ਲਾਲ ਨਰੂਲਾ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਐਲਡਰਜ਼ ਸਰਵਿਸ ਸੁਸਾਇਟੀ ਸਾਦਿਕ ਵੱਲੋਂ ਵਿਸ਼ਵਕਰਮਾ ਭਵਨ ਵਿਖੇ ਸਵ. ਮਦਨ ਲਾਲ ਨਰੂਲਾ ਦੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਦਾ ਮੁਫਤ ਕੈਂਪ ਲਗਾਇਆ ਗਿਆ। ਇਹ ਮਾਸਿਕ ਕੈਂਪ ਹਰ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ। ਕੈਂਪ ਦੌਰਾਨ ਡਾ. ਦੀਕਸ਼ਾ ਸਿੰਗਲਾ ਤੇ ਡਾ. ਸ਼ਮਸ਼ੀਰ ਵੱਲੋਂ ਆਏ ਮਰੀਜਾਂ ਦੀ ਜਾਂਚ ਕੀਤੀ ਗਈ। ਰਿਟਾ. ਨੇਵੀ ਕਮਾਂਡਰ ਭੁਪਿੰਦਰ ਸਿੰਘ ਢਿੱਲੋਂ ਪ੍ਰਧਾਨ ਐਲਡਰਜ ਸਰਵਿਸ ਸੁਸਾਇਟੀ ਨੇ ਦੱਸਿਆ ਕਿ ਕੈਂਪ ਦੌਰਾਨ ਡਾਕਟਰਾਂ ਵੱਲੋਂ 95 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 7 ਮਰੀਜ਼ਾਂ ਨੂੰ ਅਗਲੇ ਹਫ਼ਤੇ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਮੋਤੀਆਬਿੰਦ ਦੇ ਆਪ੍ਰੇਸ਼ਨ ਲਈ ਚੁਣਿਆ ਗਿਆ। ਨਰੂਲਾ ਪਰਿਵਾਰ ਵੱਲੋਂ ਕੈਂਪ ਵਿੱਚ ਆਏ ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਉਹਨਾਂ ਦੱਸਿਆ ਕਿ ਹੁਣ ਤੱਕ ਲਗਭਗ 4200 ਤੋਂ ਵੱਧ ਲੋੜਵੰਦ ਅਤੇ ਗਰੀਬ ਬਜ਼ੁਰਗਾਂ ਦੀਆਂ ਅੱਖਾਂ ਦੇ ਉਪਰੇਸ਼ਨ ਇਸ ਸੁਸਾਇਟੀ ਵੱਲੋਂ ਕਰਵਾਏ ਜਾ ਚੁੱਕੇ ਹਨ। ਇਸ ਮੌਕੇ ਕਮਾਂਡਰ ਭੁਪਿੰਦਰ ਸਿੰਘ ਢਿੱਲੋਂ ਪ੍ਰਧਾਨ ਐਲਡਰਜ ਸਰਵਿਸ ਸੁਸਾਇਟੀ, ਚਮਨ ਲਾਲ ਨਰੂਲਾ, ਗੁਰਚੰਦ ਸਿੰਘ ਮੁਮਾਰਾ, ਅਮਰਜੀਤ ਸਿੰਘ ਢਿੱਲੋਂ, ਸੁਖਚਰਨ ਸਿੰਘ ਬਰਾੜ, ਰਸ਼ਪਾਲ ਸਿੰਘ, ਨਾਇਬ ਸਿੰਘ ਢਿੱਲੋਂ, ਜਸਕਰਨ ਸਿੰਘ, ਡਾ: ਸੰਜੀਵ ਨਰੂਲਾ, ਧਰਮਪਾਲ ਨਰੂਲਾ, ਹੈਪੀ ਨਰੂਲਾ ਤੇ ਅਨੂੰ ਨਰੂਲਾ ਵੀ ਹਾਜ਼ਰ ਸਨ।