- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਰੀਦਕੋਟ ਦੇ ਪਿੰਡ ਸਾਦਿਕ ਅਤੇ ਖਾਰਾ ਵਿੱਚ ਫਰੀ ਆਯੁਸ਼ ਕੈਂਪ ਲਗਾਇਆ ਗਿਆ

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਪੰਜਾਬ ਸਰਕਾਰ ਤੇ ਆਯੂਸ਼ ਵਿਭਾਗ ਦੇ ਹੁਕਮਾਂ ਅਨੁਸਾਰ ਅਤੇ ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਅਮਿਤਾ ਗੁਪਤਾ ਡੀ.ਡੀ.ੳ ਫਰੀਦਕੋਟ, ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਫ਼ਰੀਦਕੋਟ ਡਾ. ਗੁਰਦਰਸ਼ਨ ਕੌਰ ਦੀ ਅਗਵਾਈ ਹੇਠ ਪਿੰਡ ਸਾਦਿਕ ਅਤੇ ਖਾਰਾ ਵਿੱਚ ਫਰੀ ਆਯੁਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਸਾਦਿਕ ਵਿਖੇ ਡਾ. ਅਮਿਤਾ ਗੁਪਤਾ (ਸੀਨੀਅਰ ਫਿਜ਼ੀਸ਼ੀਅਨ), ਡਾ. ਅਮਰਪਾਲ ਸਿੰਘ ਏ.ਐਮ.ੳ, ਡਾ. ਦਿਨੇਸ ਸੇਠੀ (ਐਚ.ਐਮ.ੳ) ਅਤੇ ਡਾ. ਭਗਵੰਤ ਕੌਰ (ਐਚ.ਐੱਮ.ਓ.) ਵੱਲੋਂ ਕੁੱਲ 485 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਅਤੇ ਪਿੰਡ ਖਾਰਾ ਵਿਖੇ ਡਾ. ਤਰੁਣ ਸ਼ਰਮਾ ਏ.ਐਮ.ੳ, ਡਾ. ਗੀਤਿਕਾ (ਐਚ.ਐਮ.ੳ) ਅਤੇ ਡਾ.ਯਾਦਵਿੰਦਰ ਸਿੰਘ (ਐਚ.ਐੱਮ.ਓ.) ਵੱਲੋਂ ਕੁੱਲ 559 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਇਸ ਮੌਕੇ ਮਰੀਜ਼ਾਂ ਨੂੰ ਵੱਖ-ਵੱਖ ਬਿਮਾਰੀਆਂ ਸਬੰਧੀ ਮੈਡੀਕਲ ਸਲਾਹ ਦੇਣ ਦੇ ਨਾਲ-ਨਾਲ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਕੈਂਪ ਵਿੱਚ ਹਰਪ੍ਰੀਤ ਸਿੰਘ ਉਪਵੈਦ, ਕਿਰਨ ਬਾਲਾ ਉਪਵੈਦ, ਸਰਬਜੀਤ ਸਿੰਘ ਉਪਵੈਦ, ਦੀਪਕ ਚੋਧਰੀ ਉਪਵੈਦ, ਸੁਖਜਿੰਦਰ ਸਿੰਘ ਉਪਵੈਦ, ਨਵਜੋਤ, ਗੁਰਸੇਵਕ ਸਿੰਘ, ਪਰਮਜੀਤ ਸਿੰਘ, ਚਰਨਜੀਤ ਕੌਰ ਅਤੇ ਹਰਮੇਲ ਕੌਰ ਹਾਜ਼ਰ ਸਨ।