ਨਿਸ਼ਕਾਮ ਸੇਵਾ ਸੰਮਤੀ ਕੋਟਕਪੂਰਾ ਨੇ ਰਾਸ਼ਨ ਵੰਡ ਸਮਾਗਮ ਕਰਵਾਇਆ ਨਿਸ਼ਕਾਮ ਸੇਵਾ ਸੰਮਤੀ (ਰਜਿ. 2003), ਕੋਟਕਪੂਰਾ ਵੱਲੋਂ 278ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਗਮ ਸੰਪੰਨ
Publish Date: Mon, 03 Aug 2026 05:01 PM (IST)
Updated Date: Mon, 03 Aug 2026 05:04 PM (IST)
ਅਗਰਵਾਲ ਭਵਨ ਤੋਂ ਜ਼ਰੂਰਤਮੰਦਾਂ ਲਈ ਰਾਸ਼ਨ ਨਾਲ ਭਰੇ ਟਰੱਕ ਰਵਾਨਾ ਕੀਤੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਨਿਸ਼ਕਾਮ ਸੇਵਾ ਸੰਮਤੀ (ਰਜਿ. 2003), ਕੋਟਕਪੂਰਾ ਵੱਲੋਂ ਪਿਛਲੇ 23 ਸਾਲਾਂ ਤੋਂ ਮਨੁੱਖਤਾ ਦੀ ਭਲਾਈ ਲਈ ਚਲਾਈ ਜਾ ਰਹੀ ਮੁਫ਼ਤ ਰਾਸ਼ਨ ਸੇਵਾ ਲੜੀ ਤਹਿਤ 278ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਗਮ ਅਗਰਵਾਲ ਭਵਨ ਕੋਟਕਪੂਰਾ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦਾ ਸ਼ੁੱਭ ਆਰੰਭ ਪ੍ਰਭੂ ਦੇ ਪਾਵਨ ਨਾਮ ਦੇ ਸਿਮਰਨ, ਸਰਬੱਤ ਦੇ ਭਲੇ ਦੀ ਅਰਦਾਸ ਅਤੇ ਨਿਸ਼ਕਾਮ ਸੇਵਾ ਦੇ ਸੰਕਲਪ ਨਾਲ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਸੀਨੀਅਰ ਸਕੱਤਰ ਅਤੇ ਲੈਕਚਰਾਰ ਵਰਿੰਦਰ ਕਟਾਰੀਆ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਿਸ਼ਕਾਮ ਸੇਵਾ ਸੰਮਤੀ ਪਿਛਲੇ 23 ਸਾਲਾਂ ਤੋਂ ਮਨੁੱਖਤਾ, ਪਾਰਦਰਸ਼ਤਾ ਅਤੇ ਨਿਸ਼ਕਾਮ ਸੇਵਾ ਦੇ ਸਿਧਾਂਤਾਂ ਤੇ ਚੱਲਦਿਆਂ ਸਮਾਜ ਵਿੱਚ ਵਿਲੱਖਣ ਪਛਾਣ ਬਣਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਲੋਕਾਂ ਦਾ ਨਿਸ਼ਕਾਮ ਸੇਵਾ ਸੰਮਤੀ ਪ੍ਰਤੀ ਵਿਸ਼ਵਾਸ ਦਿਨੋ-ਦਿਨ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਇਸ ਮਹੀਨੇ ਸੰਸਥਾ ਨਾਲ ਚਾਰ ਨਵੇਂ ਮੈਂਬਰ ਜੁੜੇ ਹਨ, ਜਿਨ੍ਹਾਂ ਵਿੱਚ ਡਾ. ਮੋਹਿਤ ਬਾਂਸਲ, ਮਹਿੰਦਰ ਸਿੰਘ (ਪੁੱਤਰ ਮੁਖਤਿਆਰ ਸਿੰਘ), ਨਵੀਨ ਗਰਗ ਅਤੇ ਹਰਨਾਮ ਸਿੰਘ (ਪੁੱਤਰ ਪ੍ਰੇਮ ਸਿੰਘ) ਸ਼ਾਮਲ ਹਨ। ਵਰਿੰਦਰ ਕਟਾਰੀਆ ਨੇ ਸੰਸਥਾ ਦੇ ਸੀਨੀਅਰ ਮੈਂਬਰ ਸੁਭਾਸ਼ ਜਰਮਨੀ ਦਾ ਵੀ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਸਹਿਯੋਗ ਨਾਲ ਆਸਟ੍ਰੇਲੀਆ ਤੋਂ ਪੰਜ ਨਵੇਂ ਸਲਾਨਾ ਦਾਨੀ ਮੈਂਬਰ ਸੰਸਥਾ ਨਾਲ ਜੁੜੇ ਹਨ, ਜਿਨ੍ਹਾਂ ਵੱਲੋਂ ਪ੍ਰਤੀ ਮੈਂਬਰ ₹11,000/- ਦੇ ਹਿਸਾਬ ਨਾਲ ਕੁੱਲ ₹55,000/- ਦੀ ਸਲਾਨਾ ਸਹਾਇਤਾ ਰਾਸ਼ੀ ਪ੍ਰਾਪਤ ਹੋਈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦਾ ਇਹ ਸਹਿਯੋਗ ਸੰਸਥਾ ਦੇ ਸੇਵਾ ਕਾਰਜਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ ਅਤੇ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਤੱਕ ਸਹਾਇਤਾ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਸਮਾਗਮ ਦੇ ਮੁੱਖ ਮਹਿਮਾਨ ਭੂਸ਼ਣ ਮਿੱਤਲ (ਰਿਟਾਇਰਡ), ਡਿਪਟੀ ਮੈਨੇਜਰ, ਸਟੇਟ ਬੈਂਕ ਆਫ, ਪਟਿਆਲਾ ਨੇ ਸੰਮਤੀ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਸੰਸਥਾ ਦੇ ਪ੍ਰਧਾਨ ਮਨੋਜ ਦਿਵੇਦੀ ਨੇ ਕਿਹਾ ਕਿ ਸਮਾਜ ਦੇ ਸਹਿਯੋਗ ਨਾਲ ਚੱਲ ਰਹੀ ਇਹ ਸੇਵਾ ਮੁਹਿੰਮ ਸਿਰਫ਼ ਰਾਸ਼ਨ ਵੰਡਣ ਤੱਕ ਸੀਮਿਤ ਨਹੀਂ, ਸਗੋਂ ਆਪਸੀ ਭਾਈਚਾਰੇ, ਸਦਭਾਵਨਾ ਅਤੇ ਸਮਾਜਿਕ ਏਕਤਾ ਨੂੰ ਹੋਰ ਮਜ਼ਬੂਤ ਬਣਾਉਣ ਦਾ ਵੀ ਇੱਕ ਉਪਰਾਲਾ ਹੈ। ਉਨ੍ਹਾਂ ਸੰਸਥਾ ਨਾਲ ਜੁੜੇ ਸਮੂਹ ਦਾਨੀ ਸੱਜਣਾਂ, ਮੈਂਬਰਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਿਸ਼ਵਾਸ ਅਤੇ ਨਿਰਸਵਾਰਥ ਸਹਿਯੋਗ ਸਦਕਾ ਹੀ ਇਹ ਮਨੁੱਖਤਾ ਦਾ ਕਾਰਵਾਂ ਨਿਰੰਤਰ ਅੱਗੇ ਵੱਧ ਰਿਹਾ ਹੈ। ਇਸ ਮੌਕੇ ਸੰਸਥਾ ਦੇ ਮੈਂਬਰ ਗੁਰਿੰਦਰ ਸਿੰਘ ਮਹਿੰਦਰੱਤਾ ਨੇ ਆਪਣੇ ਕਿਹਾ ਕਿ ਇਹ ਉਪਰਾਲਾ ਸਮਾਜ ਦੇ ਸਾਂਝੇ ਵਿਸ਼ਵਾਸ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਦੀ ਬਦੌਲਤ ਨਿਰੰਤਰ ਅੱਗੇ ਵੱਧ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਦਾ ਇਹ ਪਿਆਰ ਅਤੇ ਸਹਿਯੋਗ ਇਸ ਕਾਰਵਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ। ਸਮਾਗਮ ਉਪਰੰਤ ਮੁੱਖ ਮਹਿਮਾਨ ਭੂਸ਼ਣ ਮਿੱਤਲ ਨੇ ਰਾਸ਼ਨ ਨਾਲ ਭਰੇ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸੰਸਥਾ ਦੇ ਸੇਵਾਦਾਰ ਸੇਵਾ ਭਾਵਨਾ ਨਾਲ ਵੱਖ-ਵੱਖ ਖੇਤਰਾਂ ਅਤੇ 25 ਪਿੰਡਾਂ ਵਿੱਚ ਪਹੁੰਚੇ, ਜਿੱਥੇ 470 ਵਿਧਵਾ ਅਤੇ ਬੇਸਹਾਰਾ ਮਹਿਲਾਵਾਂ ਦੇ ਘਰਾਂ ਤੱਕ ਮਹੀਨਾਵਾਰ ਰਾਸ਼ਨ ਸਮੱਗਰੀ ਸਨਮਾਨ ਸਹਿਤ ਪਹੁੰਚਾਈ ਗਈ। ਇਸ ਮੌਕੇ ਟੀ.ਆਰ. ਅਰੋੜਾ, ਸੋਮਨਾਥ ਗਰਗ, ਰਾਜਿੰਦਰ ਕੁਮਾਰ ਗਰਗ, ਡਾ. ਬਿਲਵਾ ਮੰਗਲ, ਅਮਰਜੀਤ ਸਿੰਘ ਮਿੰਟੂ, ਸੁਬਾਸ਼ ਮਿੱਤਲ, ਮਾਸਟਰ ਗੁਰਚਰਨ ਸਿੰਘ, ਸੁਰਿੰਦਰ ਸਿੰਗਲਾ, ਵਿਪਨ ਚੋਪੜਾ, ਸੁਖਵਿੰਦਰ ਸਿੰਘ ਸੁੱਖੀ, ਮਹਾਵੀਰ, ਮਹਿੰਦਰ ਸਿੰਘ , ਬੰਸੀ ਲਾਲ ਢੀਂਗਰਾ, ਸੰਦੀਪ ਸਚਦੇਵਾ, ਬੁੱਟਾ ਪੁਰਬਾ, ਮਾਸਟਰ ਹਰਬੰਸ ਲਾਲ ਸ਼ਰਮਾ, ਗੁਰਿੰਦਰ ਸਿੰਘ, ਸੁਨੀਤਾ ਰਾਣੀ, ਮਾਹੀ ਵਰਮਾ, ਅੰਗਰੇਜ ਸਿੰਘ, ਜਗਸੀਰ ਸਿੰਘ ਖਾਰਾ, ਲਲਿਤ ਬਜਾਜ, ਕੁਲਭੂਸ਼ਣ ਕੌੜਾ, ਹਨੀ ਸਟੂਡੀਓ, ਮੁਕੇਸ਼ ਜਿੰਦਲ, ਸਮੇਤ ਹੋਰ ਅਨੇਕਾਂ ਪਤਵੰਤੇ ਸੱਜਣ, ਮੈਂਬਰ ਅਤੇ ਸੇਵਾਦਾਰ ਹਾਜ਼ਰ ਸਨ।