- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2027 ਤਹਿਤ 10ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ, ਲਗਭਗ 100 ਲੋੜਵੰਦਾਂ ਤੱਕ ਪਹੁੰਚੀ ਸਹਾਇਤਾ - ਅਰਸ਼ ਸੱਚਰ

ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫਰੀਦਕੋਟ : “ਲੋਕਾਂ ਦੀ ਸੇਵਾ ਲੋਕਾਂ ਦਾ ਵਿਸ਼ਵਾਸ ਮਿਸ਼ਨ 2027” ਦੇ ਸੰਕਲਪ ਤਹਿਤ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫਰੀਦਕੋਟ ਦੇ ਸੀਨੀਅਰ ਆਗੂ ਅਰਸ਼ ਸੱਚਰ ਵੱਲੋਂ ਚਲਾਈ ਜਾ ਰਹੀ ਲੋਕ ਭਲਾਈ ਮੁਹਿੰਮ ਅਧੀਨ 10ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ ਲਗਾਇਆ ਗਿਆ, ਜਿਸ ਰਾਹੀਂ ਲਗਭਗ 100 ਲੋੜਵੰਦ ਭੈਣਾਂ-ਭਰਾਵਾਂ ਤੱਕ ਨਿਸ਼ੁਲਕ ਸਹਾਇਤਾ ਪਹੁੰਚਾਈ ਗਈ। ਅਰਸ਼ ਸੱਚਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਦਿਵਿਆਂਗਜਨਾਂ, ਸੀਨੀਅਰ ਸਿਟੀਜ਼ਨਾਂ ਅਤੇ ਹੋਰ ਯੋਗ ਲੋੜਵੰਦਾਂ ਤੱਕ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਹੀਅਰਿੰਗ ਏਡਜ਼, ਵ੍ਹੀਲਚੇਅਰਾਂ, ਵਾਕਰ, ਟ੍ਰਾਈਸਾਈਕਲ, ਨਕਲੀ ਅੰਗ, ਬੈਸਾਖੀਆਂ, ਵਾਕਿੰਗ ਸਟਿਕਸ, ਕੈਲੀਪਰ, 3P ਚੇਅਰਾਂ ਅਤੇ ਹੋਰ ਸਹਾਇਕ ਉਪਕਰਣ ਮੁਫ਼ਤ ਪਹੁੰਚਾਉਣ ਲਈ ਲਗਾਤਾਰ ਯਤਨ ਕਰਨਾ ਹੈ। ਉਨ੍ਹਾਂ ਕਿਹਾ ਕਿ Mission 2027 ਤਹਿਤ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਹਰ ਪਿੰਡ, ਹਰ ਵਾਰਡ ਅਤੇ ਹਰ ਲੋੜਵੰਦ ਪਰਿਵਾਰ ਤੱਕ ਪਹੁੰਚ ਬਣਾਉਣ ਦਾ ਯਤਨ ਜਾਰੀ ਰਹੇਗਾ। ਲੋਕਾਂ ਦੀਆਂ ਸਮੱਸਿਆਵਾਂ ਨੂੰ ਸਿਰਫ਼ ਸੁਣਨਾ ਹੀ ਨਹੀਂ, ਸਗੋਂ ਸਬੰਧਤ ਵਿਭਾਗਾਂ ਅਤੇ ਸੰਸਥਾਵਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੇ ਹੱਲ ਅਤੇ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਯੋਗ ਲੋਕਾਂ ਤੱਕ ਪਹੁੰਚਾਉਣ ਲਈ ਪੈਰਵੀ ਕੀਤੀ ਜਾਵੇਗੀ। ਅਰਸ਼ ਸੱਚਰ ਨੇ ਕਿਹਾ, “ਸੇਵਾ ਸਾਡੇ ਲਈ ਸਿਰਫ਼ ਇੱਕ ਕੈਂਪ ਜਾਂ ਇੱਕ ਦਿਨ ਦਾ ਕੰਮ ਨਹੀਂ, ਸਗੋਂ ਲੋਕਾਂ ਪ੍ਰਤੀ ਸਾਡੀ ਜ਼ਿੰਮੇਵਾਰੀ ਅਤੇ ਨਿਰੰਤਰ ਵਚਨਬੱਧਤਾ ਹੈ। ਸਾਡੀ ਕੋਸ਼ਿਸ਼ ਹੈ ਕਿ ਆਰਥਿਕ ਮਜਬੂਰੀ ਕਾਰਨ ਕੋਈ ਵੀ ਯੋਗ ਲੋੜਵੰਦ ਜ਼ਰੂਰੀ ਸਹਾਇਕ ਉਪਕਰਣ ਤੋਂ ਵਾਂਝਾ ਨਾ ਰਹੇ।” ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਲੋਕ ਭਲਾਈ ਕੈਂਪਾਂ ਅਤੇ ਸੇਵਾ ਕਾਰਜਾਂ ਨੂੰ ਹੋਰ ਵਿਸਥਾਰ ਦਿੱਤਾ ਜਾਵੇਗਾ।