ਪੰਜਾਬ 'ਚ ਨਾਬਾਲਗਾਂ ਦੀ ਡਰਾਈਵਿੰਗ 'ਤੇ ਸ਼ਿਕੰਜਾ: ਫੜੇ ਜਾਣ 'ਤੇ ਮਾਪਿਆਂ ਨੂੰ ਲੱਗੇਗਾ ਭਾਰੀ ਜੁਰਮਾਨਾ, 25 ਸਾਲ ਦੀ ਉਮਰ ਤੱਕ ਲਾਇਸੈਂਸ 'ਤੇ ਰੋਕ ਪੰਜਾਬ ਸਰਕਾਰ ਨੇ ਨਾਬਾਲਗਾਂ ਵੱਲੋਂ ਵਾਹਨ ਚਲਾਉਣ ਦੇ ਮਾਮਲਿਆਂ 'ਚ ਸਖ਼ਤੀ ਵਰਤਣ ਦਾ ਫੈਸਲਾ ਕੀਤਾ ਹੈ। ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਫ਼ ਕਿਹਾ ਕਿ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਸਮਝੌਤਾ ਨਹੀਂ ਹੋਵੇਗਾ। ਚੀਮਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਨਾਬਾਲਗ ਸੜਕ 'ਤੇ ਗੱਡੀ ਜਾਂ ਦੋ-ਪਹੀਆ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ, ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਉਸ ਦੇ ਮਾਪਿਆਂ, ਸਰਪ੍ਰਸਤਾਂ ਜਾਂ ਵਾਹਨ ਦੇ ਅਸਲ ਮਾਲਕ 'ਤੇ ਆਇਦ ਕੀਤੀ ਜਾਵੇਗੀ।
Publish Date: Wed, 22 Jul 2026 03:35 PM (IST)
Updated Date: Wed, 22 Jul 2026 03:36 PM (IST)
ਰਮਨਜੀਤ ਸਿੰਘ ਮਣਕੂ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਨਾਬਾਲਗਾਂ ਵੱਲੋਂ ਵਾਹਨ ਚਲਾਉਣ ਦੇ ਮਾਮਲਿਆਂ 'ਚ ਸਖ਼ਤੀ ਵਰਤਣ ਦਾ ਫੈਸਲਾ ਕੀਤਾ ਹੈ। ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਫ਼ ਕਿਹਾ ਕਿ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਸਮਝੌਤਾ ਨਹੀਂ ਹੋਵੇਗਾ।
ਮਾਪਿਆਂ ਅਤੇ ਵਾਹਨ ਮਾਲਕਾਂ ਦੀ ਹੋਵੇਗੀ ਸਿੱਧੀ ਜ਼ਿੰਮੇਵਾਰੀ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਨਾਬਾਲਗ ਸੜਕ 'ਤੇ ਗੱਡੀ ਜਾਂ ਦੋ-ਪਹੀਆ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ, ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਉਸ ਦੇ ਮਾਪਿਆਂ, ਸਰਪ੍ਰਸਤਾਂ ਜਾਂ ਵਾਹਨ ਦੇ ਅਸਲ ਮਾਲਕ 'ਤੇ ਆਇਦ ਕੀਤੀ ਜਾਵੇਗੀ।
ਨਵੇਂ ਨਿਯਮਾਂ ਤਹਿਤ ਸਖ਼ਤ ਕਾਰਵਾਈ :-
1. ਮੌਕੇ 'ਤੇ ਹੀ ਲਗਾਇਆ ਜਾਵੇਗਾ ਭਾਰੀ ਜੁਰਮਾਨਾ। 2. ਵਾਹਨ ਦੀ ਰਜਿਸਟ੍ਰੇਸ਼ਨ ਤੁਰੰਤ ਰੱਦ ਕੀਤੀ ਜਾ ਸਕਦੀ ਹੈ।
3. ਨਾਬਾਲਗ 25 ਸਾਲ ਦੀ ਉਮਰ ਤੱਕ ਡਰਾਈਵਿੰਗ ਲਾਇਸੈਂਸ ਲਈ ਅਯੋਗ ਘੋਸ਼ਿਤ ਕੀਤਾ ਜਾਵੇਗਾ। ਹਰਪਾਲ ਸਿੰਘ ਚੀਮਾ ਨੇ ਕਿਹਾ, “ਸੜਕ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ। ਨਾਬਾਲਗ ਡਰਾਈਵਿੰਗ ਸਿਰਫ਼ ਨਿਯਮ ਤੋੜਨਾ ਨਹੀਂ, ਸਗੋਂ ਦੂਜਿਆਂ ਦੀ ਜਾਨ ਨਾਲ ਖਿਲਵਾੜ ਹੈ। ਇਸ ਲਈ ਸਰਕਾਰ ਨੇ ਇਸ ਦੇ ਖ਼ਿਲਾਫ਼ ਸਭ ਤੋਂ ਸਖ਼ਤ ਕਦਮ ਚੁੱਕਿਆ ਹੈ।” ਸਰਕਾਰ ਦਾ ਮੰਨਣਾ ਹੈ ਕਿ ਇਸ 'ਜ਼ੀਰੋ ਟਾਲਰੈਂਸ' ਨੀਤੀ ਨਾਲ ਮਾਪੇ ਵੀ ਸੁਚੇਤ ਹੋਣਗੇ ਅਤੇ ਸੜਕੀ ਹਾਦਸਿਆਂ 'ਚ ਕਮੀ ਆਵੇਗੀ।