ਕ੍ਰਿਕਟ ਖੇਡਣ ਤੋਂ ਰੋਕਣ 'ਤੇ ਨੌਜਵਾਨ ਉੱਤੇ ਜਾਨਲੇਵਾ ਹਮਲਾ, ਕਾਰ 'ਤੇ ਗੇਂਦ ਵੱਜਣ ਦਾ ਵਿਰੋਧ ਕਰਨ 'ਤੇ ਬੇਰਹਿਮੀ ਨਾਲ ਕੁੱਟਮਾਰ ਰਾਏਪੁਰ ਕਲਾਂ 'ਚ ਇਕ ਨੌਜਵਾਨ ਨੂੰ ਆਪਣੀ ਕਾਰ 'ਤੇ ਕ੍ਰਿਕਟ ਗੇਂਦ ਲੱਗਣ ਦਾ ਵਿਰੋਧ ਕਰਨਾ ਕਾਫ ਮਹਿੰਗਾ ਪਿਆ। ਕ੍ਰਿਕਟ ਖੇਡਣ ਵਾਲੇ ਇੱਕ ਨੌਜਵਾਨ ਨੂੰ ਗੁੱਸਾ ਆਇਆ ਅਤੇ ਉਸ 'ਤੇ ਬੱਲੇ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਪੀੜਤ ਦੇ ਦੋਵਾਂ ਹੱਥਾਂ 'ਤੇ ਗੰਭੀਰ ਸੱਟਾਂ ਲੱਗੀਆਂ, ਜਦੋਂ ਕਿ ਖੱਬੇ ਹੱਥ ’ਚ ਫ੍ਰੈਕਚਰ ਹੋਣ ਕਾਰਨ ਦੋ ਪਲੇਟਾਂ ਪਈਆ। ਥਾਣਾ ਮੌਲੀ ਜਾਗਰਾਂ ਨੇ ਮੁਲਜ਼ਮ ਸੂਰਜ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sun, 26 Jul 2026 11:20 AM (IST)
Updated Date: Sun, 26 Jul 2026 11:21 AM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਰਾਏਪੁਰ ਕਲਾਂ 'ਚ ਇਕ ਨੌਜਵਾਨ ਨੂੰ ਆਪਣੀ ਕਾਰ 'ਤੇ ਕ੍ਰਿਕਟ ਗੇਂਦ ਲੱਗਣ ਦਾ ਵਿਰੋਧ ਕਰਨਾ ਕਾਫ ਮਹਿੰਗਾ ਪਿਆ। ਕ੍ਰਿਕਟ ਖੇਡਣ ਵਾਲੇ ਇੱਕ ਨੌਜਵਾਨ ਨੂੰ ਗੁੱਸਾ ਆਇਆ ਅਤੇ ਉਸ 'ਤੇ ਬੱਲੇ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਪੀੜਤ ਦੇ ਦੋਵਾਂ ਹੱਥਾਂ 'ਤੇ ਗੰਭੀਰ ਸੱਟਾਂ ਲੱਗੀਆਂ, ਜਦੋਂ ਕਿ ਖੱਬੇ ਹੱਥ ’ਚ ਫ੍ਰੈਕਚਰ ਹੋਣ ਕਾਰਨ ਦੋ ਪਲੇਟਾਂ ਪਈਆ। ਥਾਣਾ ਮੌਲੀ ਜਾਗਰਾਂ ਨੇ ਮੁਲਜ਼ਮ ਸੂਰਜ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਏਪੁਰ ਕਲਾਂ ਦੇ ਵਸਨੀਕ ਸੁਧੀਰ ਕੁਮਾਰ (36) ਨੇ ਦੱਸਿਆ ਕਿ 19 ਜੁਲਾਈ ਨੂੰ ਸ਼ਾਮ 6 ਵਜੇ ਦੇ ਕਰੀਬ ਉਹ ਆਪਣੇ ਘਰ ਦੇ ਬਾਹਰ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਲਗਾਈਆਂ ਕੁਰਸੀਆਂ 'ਤੇ ਬੈਠਾ ਸੀ। ਇਸ ਦੌਰਾਨ ਕ੍ਰਿਕਟ ਖੇਡਣ ਵਾਲੇ ਬੱਚਿਆਂ ਦੀ ਇੱਕ ਗੇਂਦ ਉਸਦੀ ਕ੍ਰੇਟਾ ਕਾਰ ’ਤੇ ਜਾ ਲੱਗੀ, ਜਿਸ ਨਾਲ ਕਾਰ 'ਤੇ ਥੋੜ੍ਹੀ ਜਿਹੀ ਝਰੀਟ ਲੱਗੀ। ਸੁਧੀਰ ਨੇ ਬੱਚਿਆਂ ਨੂੰ ਕਿਹਾ ਕਿ ਉਹ ਉੱਥੇ ਕ੍ਰਿਕਟ ਨਾ ਖੇਡਣ ਕਿਉਂਕਿ ਲੋਕਾਂ ਦੀਆਂ ਗੱਡੀਆਂ ਨੇੜੇ ਖੜ੍ਹੀਆਂ ਹਨ। ਇਸ ਮਾਮਲੇ 'ਤੇ ਕਰੀਬ 20 ਸਾਲਾ ਇਕ ਨੌਜਵਾਨ ਉਸ ਕੋਲ ਆ ਕੇ ਗਾਲ੍ਹਾਂ ਕੱਢਣ ਲੱਗਾ ਤੇ ਬਹਿਸ ਕਰਨ ਲੱਗਾ।
ਜਦੋਂ ਸੁਧੀਰ ਉਥੋਂ ਜਾਣ ਲੱਗਾ ਤਾਂ ਮੁਲਜ਼ਮ ਨੇ ਉਸ ਦਾ ਰਸਤਾ ਰੋਕ ਲਿਆ ਤੇ ਉਸ ਦੇ ਹੱਥ ’ਚ ਫੜੇ ਕ੍ਰਿਕਟ ਬੈਟ ਨਾਲ ਉਸ 'ਤੇ ਹਮਲਾ ਕਰ ਕੇ ਉਸਨੂੰ ਜ਼ਖਮੀ ਕਰ ਦਿੱਤਾ। ਫਿਰ ਮੁਲਜ਼ਮ ਨੇ ਉਸ ਦੇ ਸਿਰ 'ਤੇ ਬੱਲਾ ਮਾਰਨ ਦੀ ਕੋਸ਼ਿਸ਼ ਕੀਤੀ। ਬਚਾਅ 'ਚ ਸੁਧੀਰ ਨੇ ਆਪਣਾ ਖੱਬਾ ਹੱਥ ਅੱਗੇ ਰੱਖਿਆ, ਜਿਸ ਨਾਲ ਸਿਰ ਬਚ ਗਿਆ ਪਰ ਖੱਬੇ ਹੱਥ ਦੀ ਹੱਡੀ ਟੁੱਟ ਗਈ। ਜ਼ਖਮੀ ਸੁਧੀਰ ਦਾ ਪਹਿਲਾਂ ਪੰਚਕੂਲਾ ਦੇ ਸੈਕਟਰ-6 ਦੇ ਸਿਵਲ ਹਸਪਤਾਲ 'ਚ ਇਲਾਜ ਕੀਤਾ ਗਿਆ। ਅਗਲੇ ਦਿਨ ਉਸ ਨੂੰ ਪੀਜੀਆਈ ਰੈਫਰ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਆਪਰੇਸ਼ਨ ਕੀਤਾ ਤੇ ਉਸ ਦੇ ਖੱਬੇ ਹੱਥ ਵਿਚ ਦੋ ਪਲੇਟਾਂ ਪਾ ਦਿੱਤੀਆਂ। ਬਾਅਦ 'ਚ ਪੀੜਤ ਨੂੰ ਪਤਾ ਲੱਗਾ ਕਿ ਹਮਲਾਵਰ ਦਾ ਨਾਂ ਸੂਰਜ ਹੈ। ਸ਼ਿਕਾਇਤ ਦੇ ਆਧਾਰ 'ਤੇ ਮੌਲੀ ਜਾਗਰਾਂ ਥਾਣੇ ਨੇ ਮੁਲਜ਼ਮਾਂ ਖਿਲਾਫ ਕੁੱਟਮਾਰ, ਗੰਭੀਰ ਸੱਟਾਂ ਮਾਰਨ ਤੇ ਜਾਨੋਂ ਮਾਰਨ ਦੀ ਧਮਕੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।