ਪਹਿਲਵਾਨ ਗਿੱਲ ਸਮਾਗਮ ’ਚ ਸ਼ਾਮਲ ਹੋਣ ਲਈ ਕਾਫ਼ਲੇ ਸਮੇਤ ਹੋਏ ਰਵਾਨਾ
ਪਹਿਲਵਾਨ ਗਿੱਲ ਸਮਾਗਮ ’ਚ ਸ਼ਾਮਲ ਹੋਣ ਲਈ ਕਾਫ਼ਲੇ ਸਮੇਤ ਹੋਏ ਰਵਾਨਾ
Publish Date: Sun, 11 Oct 2026 07:55 PM (IST)
Updated Date: Sun, 11 Oct 2026 07:56 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਕਾਂਗਰਸ ਹਾਈ ਕਮਾਂਡ ਵੱਲੋਂ ਸੂਬੇ ਵਿਚ ਨਿਯੁਕਤ ਕੀਤੇ ਗਏ ਕਾਂਗਰਸ ਪਾਰਟੀ ਦੇ ਪ੍ਰਧਾਨ ਪਰਗਟ ਸਿੰਘ ਦੇ ਅਹੁਦਾ ਸੰਭਾਲਣ ਸਮਾਰੋਹ ਵਿਚ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਕਾਂਗਰਸ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪਹਿਲਵਾਨ ਅਮਰਜੀਤ ਸਿੰਘ ਗਿੱਲ ਵੱਡੇ ਕਾਫ਼ਲੇ ਸਮੇਤ ਰਵਾਨਾ ਹੋਏ। ਸਮਾਗਮ ਵਿਚ ਰਵਾਨਾ ਹੋਣ ਤੋਂ ਪਹਿਲਾਂ ਗੱਲਬਾਤ ਕਰਦੇ ਹੋਏ ਪਹਿਲਵਾਨ ਗਿੱਲ ਨੇ ਕਿਹਾ ਕਿ ਸੂਬੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਨਵ-ਨਿਯੁਕਤ ਸੂਬਾ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ਹੇਠ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਵੇਗੀ ਤਾਂ ਜੋ ਸੂਬੇ ਦੇ ਵਿਕਾਸ ਕਾਰਜਾਂ ਵਿਚ ਆਈ ਖੜੋਤ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਨਵ-ਨਿਯੁਕਤ ਸੂਬਾ ਪ੍ਰਧਾਨ ਪਰਗਟ ਸਿੰਘ ਵੱਲੋਂ ਪਾਰਟੀ ਦੇ ਸੂਬਾ ਦਫ਼ਤਰ ਵਿਖੇ ਅਹੁਦਾ ਸੰਭਾਲਿਆ ਗਿਆ। ਇਸ ਸਮਾਗਮ ਵਿਚ ਰਵਾਨਾ ਹੋਣ ਲਈ ਜਸਪਾਲ ਸਿੰਘ ਕੁਰੜੀ, ਰਜਿੰਦਰ ਸਿੰਘ ਤੰਗੋਰੀ, ਸਵਰਨ ਸਿੰਘ ਤੰਗੋਰੀ, ਹਰਸ਼ਪ੍ਰੀਤ ਸਿੰਘ ਗਿੱਲ, ਜਸਵੰਤ ਸਿੰਘ ਦੈੜੀ, ਰਘਬੀਰ ਸਿੰਘ, ਹਰਬਖ਼ਸ਼ ਸਿੰਘ ਸੋਹਾਣਾ, ਸੰਜੇ ਠਾਕੁਰ, ਜੱਸੀ ਸੋਹਾਣਾ, ਰਾਸਿਦ ਲਖਨੌਰ ਤੋਂ ਇਲਾਵਾ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਅਤੇ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ।