ਪੰਜਾਬ ’ਚ 'ਨਸ਼ਿਆਂ ਵਿਰੁੱਧ ਜੰਗ' ਦੀਆਂ ਨਾਇਕਾ ਬਣੀਆਂ ਔਰਤਾਂ, ਪਤੀਆਂ ਤੇ ਪੁੱਤਰਾਂ ਨੂੰ ਦਿਖਾ ਰਹੀਆਂ ਹਨ ਨਵਾਂ ਰਾਹ
ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਚ ਔਰਤਾਂ ਉਮੀਦ ਅਤੇ ਬਦਲਾਅ ਦੀ ਸਭ ਤੋਂ ਵੱਡੀ ਕਿਰਨਾਂ ਬਣ ਕੇ ਉੱਭਰ ਰਹੀਆਂ ਹਨ। ਹਾਲ ਹੀ ਵਿੱਚ ਮੋਗਾ ਵਿੱਚ ਕਰਵਾਏ ਗਏ ਇੱਕ ਜਾਗਰੂਕਤਾ ਪ੍ਰੋਗਰਾਮ ਨੇ ਪੂਰੇ ਪੰਜਾਬ ਵਿੱਚ ਗੂੰਜ ਰਹੇ ਇੱਕ ਅਹਿਮ ਸੁਨੇਹੇ ਨੂੰ ਸਾਹਮਣੇ ਲਿਆਂਦਾ ਕਿ ਮਾਵਾਂ, ਪਤਨੀਆਂ, ਭੈਣਾਂ ਅਤੇ ਪਰਿਵਾਰ ਦੀਆਂ ਹੋਰ ਔਰਤਾਂ ਆਪਣੇ ਅਜ਼ੀਜ਼ਾਂ ਨੂੰ ਇਲਾਜ ਅਤੇ ਆਮ ਜੀਵਨ ਵਿੱਚ ਵਾਪਸੀ ਲਈ ਪ੍ਰੇਤਿਤ ਕਰਕੇ ਨਸ਼ਿਆਂ ਵਿਰੁੱਧ ਇਸ ਲੜਾਈ ਦੀ ਅਗਵਾਈ ਕਰ ਰਹੀਆਂ ਹਨ।
Publish Date: Sat, 25 Jul 2026 03:01 PM (IST)
Updated Date: Sat, 25 Jul 2026 03:04 PM (IST)
ਡਿਜੀਟਲ ਡੈਸਕ, ਚੰਡੀਗੜ੍ਹ। ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਚ ਔਰਤਾਂ ਉਮੀਦ ਅਤੇ ਬਦਲਾਅ ਦੀ ਸਭ ਤੋਂ ਵੱਡੀ ਕਿਰਨਾਂ ਬਣ ਕੇ ਉੱਭਰ ਰਹੀਆਂ ਹਨ। ਹਾਲ ਹੀ ਵਿੱਚ ਮੋਗਾ ਵਿੱਚ ਕਰਵਾਏ ਗਏ ਇੱਕ ਜਾਗਰੂਕਤਾ ਪ੍ਰੋਗਰਾਮ ਨੇ ਪੂਰੇ ਪੰਜਾਬ ਵਿੱਚ ਗੂੰਜ ਰਹੇ ਇੱਕ ਅਹਿਮ ਸੁਨੇਹੇ ਨੂੰ ਸਾਹਮਣੇ ਲਿਆਂਦਾ ਕਿ ਮਾਵਾਂ, ਪਤਨੀਆਂ, ਭੈਣਾਂ ਅਤੇ ਪਰਿਵਾਰ ਦੀਆਂ ਹੋਰ ਔਰਤਾਂ ਆਪਣੇ ਅਜ਼ੀਜ਼ਾਂ ਨੂੰ ਇਲਾਜ ਅਤੇ ਆਮ ਜੀਵਨ ਵਿੱਚ ਵਾਪਸੀ ਲਈ ਪ੍ਰੇਤਿਤ ਕਰਕੇ ਨਸ਼ਿਆਂ ਵਿਰੁੱਧ ਇਸ ਲੜਾਈ ਦੀ ਅਗਵਾਈ ਕਰ ਰਹੀਆਂ ਹਨ।
ਜਦੋਂ ਕੋਈ ਪਰਿਵਾਰ ਨਸ਼ੇ ਦੀ ਚਪੇਟ ’ਚ ਆਉਂਦਾ ਹੈ ਤਾਂ ਉਸ ਦਾ ਸਭ ਤੋਂ ਵੱਧ ਮਾੜਾ ਪ੍ਰਭਾਵ ਔਰਤਾਂ ਅਤੇ ਬੱਚਿਆਂ ਨੂੰ ਝੱਲਣਾ ਪੈਂਦਾ ਹੈ। ਆਰਥਿਕ ਅਤੇ ਮਾਨਸਿਕ ਪਰੇਸ਼ਾਨੀਆਂ ਤੋਂ ਲੈ ਕੇ ਘਰੇਲੂ ਹਿੰਸਾ ਦੇ ਵਧਦੇ ਖ਼ਤਰੇ ਤੱਕ, ਨਸ਼ਾ ਪਰਿਵਾਰਾਂ ਨੂੰ ਅੰਦਰੋਂ ਤਬਾਹ ਕਰ ਦਿੰਦਾ ਹੈ ਪਰ ਹੁਣ ਪੰਜਾਬ ’ਚ ਪਰਿਵਾਰ ਨਸ਼ੇ ਨੂੰ ਇੱਕ ਬੀਮਾਰੀ ਵਜੋਂ ਸਵੀਕਾਰ ਕਰ ਰਹੇ ਹਨ, ਆਪਣੇ ਅਜ਼ੀਜ਼ਾਂ ਨੂੰ ਇਲਾਜ ਲਈ ਪ੍ਰੇਰਿਤ ਕਰ ਰਹੇ ਹਨ, ਉਨ੍ਹਾਂ ਦੇ ਸਿਹਤਮੰਦ ਹੋਣ ਦੀ ਪ੍ਰਕਿਰਿਆ ’ਚ ਸਾਥ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਦੁਬਾਰਾ ਨਸ਼ੇ ਦੀ ਗ੍ਰਿਫ਼ਤ ’ਚ ਜਾਣ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਨਸ਼ਿਆਂ ਤੋਂ ਮੁਕਤੀ ਦੀ ਇਸ ਪ੍ਰਕਿਰਿਆ ’ਚ ਔਰਤਾਂ ਪ੍ਰੇਰਕ, ਦੇਖਭਾਲ ਕਰਨ ਵਾਲੀਆਂ ਅਤੇ ਮਾਰਗਦਰਸ਼ਕ ਦੀ ਭੂਮਿਕਾ ਨਿਭਾਉਂਦੇ ਹੋਏ ਸਭ ਤੋਂ ਵੱਡੀ ਤਾਕਤ ਬਣ ਕੇ ਸਾਹਮਣੇ ਆ ਰਹੀ ਹਨ। ਇੰਨਾ ਹੀ ਨਹੀਂ, ਉਹ ਆਪਣੇ ਆਸ-ਪਾਸ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਨਸ਼ਾ ਮੁਕਤੀ ਇਲਾਜ ਲਈ ਪ੍ਰੇਰਿਤ ਕਰ ਰਹੀ ਹਨ ਤਾਂ ਜੋ ਉਹ ਵੀ ਸਨਮਾਨਜਨਕ ਜੀਵਨ ਵੱਲ ਪਰਤ ਸਕਣ।
ਇਨ੍ਹਾਂ ਤਜ਼ਰਬਿਆਂ ਅਤੇ ਪ੍ਰੇਰਣਾਦਾਇਕ ਕਹਾਣੀਆਂ ਦੀ ਗੂੰਜ ਐੱਸ.ਐੱਫ.ਸੀ. ਕਾਲਜ, ਜਲਾਲਾਬਾਦ ਵਿਖੇ ਕਰਵਾਏ ਗਏ “ਮੇਨਜ਼ ਆਫ਼ ਸਬਸਟੈਂਸ ਅਬਿਊਜ਼- ਅਨਕਵਰਿੰਗ ਦਾ ਬਰਡਨ ਆਨ ਵੂਮੈਨ” (ਮਾਦਕ ਪਦਾਰਥਾਂ ਦਾ ਪ੍ਰਭਾਵ—ਔਰਤਾਂ ਉੱਤੇ ਪੈਣ ਵਾਲੇ ਬੋਝ ਨੂੰ ਸਮਝਣਾ) ਵਿਸ਼ੇ ’ਤੇ ਆਯੋਜਿਤ ਪ੍ਰੋਗਰਾਮ ’ਚ ਸੁਣਾਈ ਦਿੱਤੀ। ਇਸ ਪ੍ਰੋਗਰਾਮ ’ਚ ਨਸ਼ਿਆਂ ਤੋਂ ਉਭਰੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਦੱਸਿਆ ਕਿਵੇਂ ਉਨ੍ਹਾਂ ਦੇ ਹਿੰਮਤ, ਸਬਰ ਅਤੇ ਦ੍ਰਿੜ ਇਰਾਦੇ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਸ਼ਿਆਂ ਦੀ ਹਨੇਰੀ ਦੁਨੀਆ ਵਿੱਚੋਂ ਕੱਢ ਕੇ ਸਨਮਾਨਪੂਰਨ ਜੀਵਨ ਵੱਲ ਮੋੜਿਆ।
ਲੁਧਿਆਣਾ ਦੀ ਰਾਗਿਨੀ ਕੌਰ ਨੇ ਦੱਸਿਆ, “ਮੇਰੇ ਪਤੀ ਵਿਆਹ ਤੋਂ ਪਹਿਲਾਂ ਹੀ ਨਸ਼ੇ ਦੇ ਆਦੀ ਸਨ ਪਰ ਮੈਨੂੰ ਇਸ ਦਾ ਪਤਾ ਵਿਆਹ ਤੋਂ ਬਾਅਦ ਨਾਲ ਰਹਿਣ 'ਤੇ ਚੱਲਿਆ। ਅਸੀਂ ਲਗਪਗ ਉਮੀਦ ਛੱਡ ਦਿੱਤੀ ਸੀ, ਉਦੋਂ ਕਿਸੇ ਨੇ ਸਾਨੂੰ ਨਸ਼ਾ ਮੁਕਤੀ ਅਤੇ ਰਿਹੈਬਿਲੀਟੇਸ਼ਨ ਕੇਂਦਰ ਲੈ ਜਾਣ ਦੀ ਸਲਾਹ ਦਿੱਤੀ। ਉੱਥੇ ਇਲਾਜ ਨਾਲ ਉਨ੍ਹਾਂ ਨੂੰ ਬਹੁਤ ਲਾਭ ਹੋਇਆ। ਅੱਜ ਉਹ ਪੂਰੀ ਤਰ੍ਹਾਂ ਨਸ਼ਾਮੁਕਤ ਹਨ। ਮੇਰੇ ਪਤੀ ਦੇ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਣ ਤੋਂ ਬਾਅਦ ਅਸੀਂ ਆਪਣੇ ਮਾਮੇ ਦੇ ਪੁੱਤਰ ਨੂੰ ਵੀ ਉਸੇ ਕੇਂਦਰ ਵਿੱਚ ਇਲਾਜ ਲਈ ਭੇਜਿਆ ਅਤੇ ਉਹ ਵੀ ਸਫ਼ਲਤਾਪੂਰਵਕ ਨਸ਼ੇ ਤੋਂ ਬਾਹਰ ਆ ਗਿਆ।”
ਮੋਗਾ ਦੇ ਪਿੰਡ ਬੁੱਟਰ ਕਲਾਂ ਦੀ ਬਲਵਿੰਦਰ ਕੌਰ ਨੇ ਵੀ ਆਪਣੇ ਪਤੀ ਦੇ ਨਸ਼ੇ ਤੋਂ ਬਾਹਰ ਆਉਣ ਦੀ ਕਹਾਣੀ ਸਾਂਝੀ ਕੀਤੀ। ਉਨ੍ਹਾਂ ਕਿਹਾ, “ਨਸ਼ੇ ਨੇ ਸਾਡੇ ਪਰਿਵਾਰ ਨੂੰ ਮਾਨਸਿਕ ਅਤੇ ਆਰਥਿਕ ਤੌਰ ’ਤੇ ਪੂਰੀ ਤਰ੍ਹਾਂ ਤੋੜ ਦਿੱਤਾ ਸੀ। ਕਾਉਂਸਿਲਿੰਗ ਦੌਰਾਨ ਸਾਨੂੰ ਸਮਝਾਇਆ ਗਿਆ ਕਿ ਨਸ਼ੇ ਤੋਂ ਮੁਕਤੀ ਇੱਕ ਅਜਿਹੀ ਯਾਤਰਾ ਹੈ, ਜਿਸ ਵਿੱਚ ਪੂਰੇ ਪਰਿਵਾਰ ਦੀ ਭੂਮਿਕਾ ਹੁੰਦੀ ਹੈ। ਮੈਂ ਆਪਣੇ ਪਤੀ ਨੂੰ ਨਸ਼ਾ ਮੁਕਤੀ ਕੇਂਦਰ ਲੈ ਕੇ ਗਈ। ਅੱਜ ਉਹ ਪੂਰੀ ਤਰ੍ਹਾਂ ਨਸ਼ਾਮੁਕਤ ਹਨ। ਇੰਨਾ ਹੀ ਨਹੀਂ, ਸਾਡੇ ਗੁਆਂਢ ਦਾ ਇੱਕ ਨੌਜਵਾਨ, ਜੋ ਹੈਰੋਇਨ ਦਾ ਆਦੀ ਸੀ, ਉਹ ਵੀ ਸਫ਼ਲਤਾਪੂਰਵਕ ਨਸ਼ੇ ਤੋਂ ਬਾਹਰ ਆ ਚੁੱਕਾ ਹੈ।”
ਨਸ਼ਿਆਂ ਵਿਰੁੱਧ ਅਜਿਹੀਆਂ ਪ੍ਰੇਰਣਾਦਾਇਕ ਸਫ਼ਲਤਾਵਾਂ ਇਸ ਗੱਲ ਨੂੰ ਹੋਰ ਮਜ਼ਬੂਤ ਕਰਦੀਆਂ ਹਨ ਕਿ ਪੰਜਾਬ ਦੀ ਨਸ਼ਾ ਮੁਕਤੀ ਰਣਨੀਤੀ ਵਿੱਚ ਪਰਿਵਾਰਾਂ, ਖਾਸ ਕਰਕੇ ਔਰਤਾਂ ਨੂੰ ਕੇਂਦਰ ਵਿੱਚ ਰੱਖਣਾ ਕਿੰਨਾ ਜ਼ਰੂਰੀ ਹੈ। ਨਸ਼ਿਆਂ ਵਿਰੁੱਧ ਔਰਤਾਂ ਦੀ ਇਸ ਅਹਿਮ ਭੂਮਿਕਾ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਹਰੇਕ ਮਰੀਜ਼ ਦੇ ਇਲਾਜ ਦੀ ਪ੍ਰਕਿਰਿਆ ਵਿੱਚ ਪਰਿਵਾਰਕ ਕਾਉਂਸਿਲਿੰਗ ਨੂੰ ਇੱਕ ਲਾਜ਼ਮੀ ਹਿੱਸਾ ਬਣਾਇਆ ਜਾਵੇ।
ਲੁਧਿਆਣਾ ਦੇ ਜ਼ਿਲ੍ਹਾ ਨੋਡਲ ਮਨੋਵਿਗਿਆਨੀ ਡਾ. ਅਰਵਿੰਦ ਗੋਇਲ ਨੇ ਵੀ ਇਸ ਵਿਚਾਰ ਦਾ ਸਮਰਥਨ ਕਰਦਿਆਂ ਕਿਹਾ, “ਮਾਦਕ ਪਦਾਰਥਾਂ ਦੀ ਲਤ ਤੋਂ ਮੁਕਤੀ ਸਭ ਤੋਂ ਵੱਧ ਸਫ਼ਲ ਉਦੋਂ ਹੁੰਦੀ ਹੈ, ਜਦੋਂ ਇਲਾਜ ਦੇ ਨਾਲ ਪਰਿਵਾਰ ਦਾ ਮਜ਼ਬੂਤ ਸਹਿਯੋਗ ਵੀ ਮਿਲੇ। ਰਾਜ ਸਰਕਾਰ ਨੇ ਜਿੱਥੇ ਪੂਰੇ ਪੰਜਾਬ ਵਿੱਚ ਮੁਫ਼ਤ ਇਲਾਜ, ਸਲਾਹ ਅਤੇ ਰਿਹੈਬਿਲੀਟੇਸ਼ਨ ਸੇਵਾਵਾਂ ਨੂੰ ਮਜ਼ਬੂਤ ਕੀਤਾ ਹੈ, ਉੱਥੇ ਪਰਿਵਾਰਕ ਮੈਂਬਰਾਂ ਦੀ ਹਿੱਸੇਦਾਰੀ ਵੀ ਓਨੀ ਹੀ ਅਹਿਮ ਹੈ।”
ਪਰਿਵਾਰ ਭਾਵਨਾਤਮਕ ਸਹਾਰਾ ਦਿੰਦਾ ਹੈ, ਇਲਾਜ ਨੂੰ ਨਿਯਮਤ ਤੌਰ 'ਤੇ ਜਾਰੀ ਰੱਖਣ ਲਈ ਪ੍ਰੇਰਿਤ ਕਰਦਾ ਹੈ, ਮੁਸ਼ਕਲ ਹਾਲਾਤਾਂ ਤੋਂ ਉੱਭਰਨ ਵਿੱਚ ਮਦਦ ਕਰਦਾ ਹੈ ਅਤੇ ਅਜਿਹਾ ਮਾਹੌਲ ਤਿਆਰ ਕਰਦਾ ਹੈ, ਜਿਸ ਨਾਲ ਵਿਅਕਤੀ ਲੰਬੇ ਸਮੇਂ ਤੱਕ ਨਸ਼ਾਮੁਕਤ ਜੀਵਨ ਜੀਅ ਸਕੇ। ਕਈ ਮਾਮਲਿਆਂ ’ਚ ਅਸੀਂ ਦੇਖਿਆ ਹੈ ਕਿ ਮਾਵਾਂ, ਪਤਨੀਆਂ ਅਤੇ ਭੈਣਾਂ ਲੋਕਾਂ ਨੂੰ ਨਸ਼ਾਮੁਕਤੀ ਦੀ ਰਾਹ 'ਤੇ ਬਣਾਈ ਰੱਖਣ ’ਚ ਨਿਰਣਾਇਕ ਭੂਮਿਕਾ ਨਿਭਾਉਂਦੀਆਂ ਹਨ। ਨਸ਼ਾਮੁਕਤੀ ਇੱਕ ਸਮੂਹਿਕ ਯਤਨ ਹੈ, ਜਿਸ ’ਚ ਪਰਿਵਾਰ ਜੀਵਨ ਨੂੰ ਦੁਬਾਰਾ ਸੰਵਾਰਨ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸਹਾਇਕ ਸਾਬਤ ਹੁੰਦਾ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਹਰ ਸਫ਼ਲ ਨਸ਼ਾ ਮੁਕਤੀ ਦੇ ਪਿੱਛੇ ਇੱਕ ਪਰਿਵਾਰ, ਇੱਕ ਸਮਾਜ ਅਤੇ ਅਜਿਹੀ ਸਰਕਾਰੀ ਵਿਵਸਥਾ ਹੁੰਦੀ ਹੈ, ਜੋ ਉਮੀਦ ਅਤੇ ਸੰਵੇਦਨਸ਼ੀਲਤਾ ਨੂੰ ਤਰਜੀਹ ਦਿੰਦੀ ਹੈ। ਮਾਵਾਂ, ਪਤਨੀਆਂ ਅਤੇ ਭੈਣਾਂ ਸਿਹਤਮੰਦ, ਨਸ਼ਾਮੁਕਤ ਅਤੇ ਰੰਗਲਾ ਪੰਜਾਬ ਦੀ ਦਿਸ਼ਾ ਵਿੱਚ ਬਦਲਾਅ ਦੀਆਂ ਮਸ਼ਾਲ ਬਣ ਰਹੀਆਂ ਹਨ।
ਭਗਵੰਤ ਮਾਨ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸਭ ਤੋਂ ਵੱਡੀ ਸਫ਼ਲਤਾ ਇਹੀ ਹੈ ਕਿ ਇਸ ਨੇ ਨਸ਼ਿਆਂ ਵਿਰੁੱਧ ਲੜਾਈ ਨੂੰ ਜਨ-ਅੰਦੋਲਨ ਦਾ ਰੂਪ ਦਿੱਤਾ ਹੈ ਅਤੇ ਅਸੀਂ ਇਸ ਬਦਲਾਅ ਦੀ ਅਗਵਾਈ ਕਰ ਰਹੀਆਂ ਔਰਤਾਂ ਦੀ ਆਵਾਜ਼ ਨੂੰ ਅੱਗੇ ਵੀ ਕੇਂਦਰ ਵਿੱਚ ਰੱਖਾਂਗੇ।”