- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਬਾਇਲ ’ਤੇ ਰੀਲਾਂ ਦੇਖਦੇ ਹੋਏ ਮੋਬਾਇਲ ਫੋਨ ਹੈਕ ਹੋਣ ਅਤੇ ਫਿਰ ਬੈਂਕ ਖ਼ਾਤੇ ’ਚੋਂ ਕਰੀਬ 1.48 ਲੱਖ ਰੁਪਏ ਨਿਕਲ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੱਖਣ ਮਾਜਰਾ ਵਾਸੀ ਅਬਦੁੱਲ ਖ਼ਾਲਿਦ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਸ, ਚੰਡੀਗੜ੍ਹ। ਮੋਬਾਇਲ ’ਤੇ ਰੀਲਾਂ ਦੇਖਦੇ ਹੋਏ ਮੋਬਾਇਲ ਫੋਨ ਹੈਕ ਹੋਣ ਅਤੇ ਫਿਰ ਬੈਂਕ ਖ਼ਾਤੇ ’ਚੋਂ ਕਰੀਬ 1.48 ਲੱਖ ਰੁਪਏ ਨਿਕਲ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੱਖਣ ਮਾਜਰਾ ਵਾਸੀ ਅਬਦੁੱਲ ਖ਼ਾਲਿਦ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਬਦੁੱਲ ਨੇ ਪੁਲਿਸ ਨੂੰ ਦੱਸਿਆ ਕਿ 21 ਜੁਲਾਈ ਨੂੰ ਉਹ ਆਪਣੇ ਮੋਬਾਇਲ ’ਤੇ ਰੀਲਾਂ ਦੇਖ ਰਿਹਾ ਸੀ। ਅਚਾਨਕ ਉਸਦੇ ਫੋਨ ’ਤੇ ਇਕ ਏਪੀਕੇ ਫਾਈਲ ਆਈ। ਉਸਨੇ ਇਹ ਫਾਈਲ ਡਾਊਨਲੋਡ ਕਰ ਲਈ। ਫਾਈਲ ਡਾਊਨਲੋਡ ਹੁੰਦੇ ਹੋਏ ਅਬਦੁੱਲ ਦਾ ਫੋਨ ਹੈਕ ਹੋ ਗਿਆ। ਉਸਨੇ ਪੁਲਿਸ ਨੂੰ ਦੱਸਿਆ ਕਿ ਫੋਨ ਹੈਕ ਹੋਣ ਦੇ ਕੁਝ ਦੇਰ ਬਾਅਦ ਉਸਦੇ ਮੋਬਾਇਲ ’ਤੇ ਇਕ ਮੈਸੇਜ ਆਇਆ।
ਜਿਸ ਤੋਂ ਪਤਾ ਲੱਗਾ ਕਿ ਉਸਦੇ ਬੈਂਕ ਖ਼ਾਤੇ ’ਚੋਂ 1.48 ਲੱਖ ਰੁਪਏ ਕੱਢ ਲਏ ਗਏ ਹਨ। ਅਜਿਹੇ ’ਚ ਉਸਨੇ ਤੁਰੰਤ ਸਾਈਬਰ ਕ੍ਰਾਈਮ ਥਾਣਾ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਉਸਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 303(2) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।