ਪੱਛਮੀ ਏਸ਼ੀਆ ’ਚ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੇ ਯੁੱਧ ਕਾਰਨ ਭਾਰਤ ਤੋਂ 55 ਹਜ਼ਾਰ ਕਰੋੜ ਰੁਪਏ ਦੀ ਬਾਸਮਤੀ ਦੀ ਬਰਾਮਦ ਪ੍ਰਭਾਵਿਤ ਹੋ ਰਹੀ ਹੈ। ਇਸ ਸਥਿਤੀ ਦਾ ਸਭ ਤੋਂ ਵੱਧ ਪ੍ਰਭਾਵ ਪੰਜਾਬ ਅਤੇ ਹਰਿਆਣਾ ’ਤੇ ਪੈਣ ਦੀ ਸੰਭਾਵਨਾ ਹੈ, ਜੋ 75 ਫੀਸਦੀ ਬਾਸਮਤੀ ਅਰਬ ਦੇਸ਼ਾਂ ਨੂੰ ਬਰਾਮਦ ਕਰਦੇ ਹਨ। ਕੇਵਲ ਪੰਜਾਬ ਤੋਂ 18 ਹਜ਼ਾਰ ਕਰੋੜ ਰੁਪਏ ਦੀ ਬਾਸਮਤੀ ਸਾਊਦੀ ਅਰਬ, ਈਰਾਨ, ਯਮਨ ਅਤੇ ਦੁਬਈ ਵਰਗੇ ਦੇਸ਼ਾਂ ’ਚ ਜਾਂਦੀ ਹੈ। ਲਗਾਤਾਰ ਦੂਜੇ ਸਾਲ ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਯੁੱਧ ਕਾਰਨ ਬਾਸਮਤੀ ਬਰਾਮਦਕਾਰਾਂ ਨੂੰ ਵੱਡਾ ਘਾਟਾ ਸਹਿਣਾ ਪੈ ਰਹਿ ਹੈ।

ਇੰਦਰਪ੍ਰੀਤ ਸਿੰਘ, ਜਾਗਰਣ, ਚੰਡੀਗੜ੍ਹ : ਪੱਛਮੀ ਏਸ਼ੀਆ ’ਚ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੇ ਯੁੱਧ ਕਾਰਨ ਭਾਰਤ ਤੋਂ 55 ਹਜ਼ਾਰ ਕਰੋੜ ਰੁਪਏ ਦੀ ਬਾਸਮਤੀ ਦੀ ਬਰਾਮਦ ਪ੍ਰਭਾਵਿਤ ਹੋ ਰਹੀ ਹੈ। ਇਸ ਸਥਿਤੀ ਦਾ ਸਭ ਤੋਂ ਵੱਧ ਪ੍ਰਭਾਵ ਪੰਜਾਬ ਅਤੇ ਹਰਿਆਣਾ ’ਤੇ ਪੈਣ ਦੀ ਸੰਭਾਵਨਾ ਹੈ, ਜੋ 75 ਫੀਸਦੀ ਬਾਸਮਤੀ ਅਰਬ ਦੇਸ਼ਾਂ ਨੂੰ ਬਰਾਮਦ ਕਰਦੇ ਹਨ। ਕੇਵਲ ਪੰਜਾਬ ਤੋਂ 18 ਹਜ਼ਾਰ ਕਰੋੜ ਰੁਪਏ ਦੀ ਬਾਸਮਤੀ ਸਾਊਦੀ ਅਰਬ, ਈਰਾਨ, ਯਮਨ ਅਤੇ ਦੁਬਈ ਵਰਗੇ ਦੇਸ਼ਾਂ ’ਚ ਜਾਂਦੀ ਹੈ। ਲਗਾਤਾਰ ਦੂਜੇ ਸਾਲ ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਯੁੱਧ ਕਾਰਨ ਬਾਸਮਤੀ ਬਰਾਮਦਕਾਰਾਂ ਨੂੰ ਵੱਡਾ ਘਾਟਾ ਸਹਿਣਾ ਪੈ ਰਹਿ ਹੈ।
ਬਾਸਮਤੀ ਬਰਾਮਦ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸੇਠੀ ਨੇ ਕਿਹਾ ਕਿ ਪਿਛਲੇ ਸਾਲਾਂ ’ਚ ਜੋ ਬਾਸਮਤੀ ਚੌਲ ਭੇਜੇ ਗਏ ਹਨ, ਉਸ ਦਾ ਭੁਗਤਾਨ ਵੀ ਹਾਲੇ ਬਾਕੀ ਹੈ। ਪਿਛਲੇ ਸਾਲ 2025 ’ਚ ਜਦੋਂ ਇਜ਼ਰਾਈਲ ਅਤੇ ਈਰਾਨ ’ਚ ਜੰਗ ਛਿੜੀ ਸੀ, ਉਦੋਂ ਵੀ ਇਹੀ ਸਥਿਤੀ ਬਣੀ ਸੀ। ਹੁਣ ਸਥਿਤੀ ’ਚ ਕੁਝ ਸੁਧਾਰ ਹੋ ਰਿਹਾ ਸੀ। ਰਮਜ਼ਾਨ ਦੇ ਕਾਰਨ ਬਾਸਮਤੀ ਦੀ ਮੰਗ ਵੀ ਵਧੀ ਸੀ। ਸਾਨੂੰ ਉਮੀਦ ਸੀ ਕਿ ਰਮਜ਼ਾਨ ਦੇ ਕਾਰਨ ਸਾਡਾ ਘਾਟਾ ਪੂਰਾ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋਇਆ।
ਇਹ ਸਥਿਤੀ ਉਹਨਾਂ ਦੇਸ਼ਾਂ ’ਚ ਵੀ ਫੈਲ ਗਈ ਹੈ, ਜਿੱਥੇ ਸਾਡਾ ਸਾਮਾਨ ਜਾਂਦਾ ਹੈ। ਯਮਨ, ਦੁਬਈ ਅਤੇ ਸਾਊਦੀ ਅਰਬ ਵੀ ਇਸ ਜੰਗ ਦੀ ਲਪੇਟ ’ਚ ਆ ਗਏ ਹਨ। ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਵਿਚਕਾਰ ਵੀ ਲੜਾਈ ਚੱਲ ਰਹੀ ਹੈ, ਜਿਸ ਨਾਲ ਬਰਾਮਦਕਾਰਾਂ ਨੂੰ ਸਾਮਾਨ ਭੇਜਣ ’ਚ ਮੁਸ਼ਕਲ ਆ ਰਹੀ ਹੈ। ਜੋ ਬਾਸਮਤੀ ਭੇਜਿਆ ਗਿਆ ਹੈ, ਉਹ ਜੰਗ ਦੇ ਕਾਰਨ ਬੰਦਰਗਾਹਾਂ ’ਤੇ ਫਸ ਗਿਆ ਹੈ। ਕੁਝ ਜਹਾਜ਼ ਨਿਕਲ ਗਏ ਸਨ, ਪਰ ਉਹ ਰਸਤੇ ’ਚ ਫਸ ਗਏ ਹਨ।