Punjab Politics : ਵਿਜੈ ਕਾਲੜਾ ਪਹਿਲਾਂ ਕੈਪਟਨ ਦੀ ਪਾਰਟੀ 'ਚ ਸ਼ਾਮਲ ਹੋਏ ਕੁਝ ਘੰਟਿਆਂ ਬਾਅਦ ਫਿਰ ਕਾਂਗਰਸ 'ਚ ਪਰਤੇ
ਅੱਜ ਕੁਝ ਘੰਟਿਆਂ ਵਿਚ ਹੀ ਇਕ ਆਗੂ ਵੱਲੋਂ ਪਾਰਟੀਆਂ ਵਿੱਚ ਛਾਲਾਂ ਮਾਰਨ ਦਾ ਦਿਲਚਸਪ ਮੌਕਾ ਦੇਖਣ ਨੂੰ ਮਿਲਿਆ । ਕਾਂਗਰਸੀ ਆਗੂ ਤੇ ਪੰਜਾਬ ਆਡ਼੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਵਿਜੇ ਕਾਲੜਾ ਨੇ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਲੋਕ ਕਾਂਗਰਸ ਵਿੱਚ ਸ਼ਮੂਲੀਅਤ ਕਰ ਲਈ।
Publish Date: Tue, 14 Dec 2021 11:04 PM (IST)
Updated Date: Wed, 15 Dec 2021 12:06 AM (IST)
ਪੰਜਾਬੀ ਜਾਗਰਣ ਬਿਊਰੋ ਚੰਡੀਗੜ੍ਹ : ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਸਿਆਸੀ ਨੇਤਾਵਾਂ ਵਿੱਚ ਦਲ ਬਦਲੀ ਦਾ ਰੁਝਾਨ ਵਧਣ ਲੱਗਿਆ ਹੈ । ਅੱਜ ਕੁਝ ਘੰਟਿਆਂ ਵਿਚ ਹੀ ਇਕ ਆਗੂ ਵੱਲੋਂ ਪਾਰਟੀਆਂ ਵਿੱਚ ਛਾਲਾਂ ਮਾਰਨ ਦਾ ਦਿਲਚਸਪ ਮੌਕਾ ਦੇਖਣ ਨੂੰ ਮਿਲਿਆ ।
ਕਾਂਗਰਸੀ ਆਗੂ ਤੇ ਪੰਜਾਬ ਆਡ਼੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਵਿਜੇ ਕਾਲੜਾ ਨੇ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਲੋਕ ਕਾਂਗਰਸ ਵਿੱਚ ਸ਼ਮੂਲੀਅਤ ਕਰ ਲਈ। ਬਾਕਾਇਦਾ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਵੱਲੋਂ ਵਿਜੇ ਕਾਲੜਾ ਦੇ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਫੋਟੋਆਂ ਤੇ ਪ੍ਰੈੱਸ ਨੋਟ ਵੀ ਜਾਰੀ ਕਰ ਦਿੱਤਾ। ਅਜੇ ਕੁਝ ਹੀ ਘੰਟੇ ਨਿਕਲੇ ਸਨ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਜੈ ਕਾਲੜਾ ਤੇ ਹੋਰਨਾਂ ਨੂੰ ਪੰਜਾਬ ਭਵਨ ਵਿੱਚ ਪੱਤਰਕਾਰਾਂ ਦੇ ਸਾਹਮਣੇ ਪੇਸ਼ ਕਰਦਿਆਂ ਕਿਹਾ ਕਿ ਵਿਜੇ ਕਾਲੜਾ ਕਿਤੇ ਨਹੀਂ ਗਏ ਇਹ ਕਾਂਗਰਸੀ ਹਨ ਅਤੇ ਕੁਝ ਲੋਕ ਭਰਮ ਪਾਲ ਰਹੇ ਹਨ । ਇਸ ਤਰ੍ਹਾਂ ਸਿਆਸੀ ਆਗੂਆਂ ਦੀ ਸਿਆਸੀ ਪਾਰਟੀਆਂ ਵਿੱਚ ਆਇਆ ਰਾਮ ਗਿਆ ਰਾਮ ਵਾਲੀ ਸਥਿਤੀ ਬਣ ਗਈ ਹੈ।