- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਵਿਧਾਨ ਸਭਾ ਵਿਚ ਸਵਾਲ ਚੁੱਕਦਿਆਂ ‘ਪੰਜਾਬੀ ਜਾਗਰਣ’ ਦੇ 4 ਅਗਸਤ ਮੰਗਲਵਾਰ ਦੇ ਅੰਕ ਵਿਚ ਪ੍ਰਕਾਸ਼ਿਤ ਖ਼ਬਰ ਦਿਖਾਉਂਦਿਆਂ ਕਾਰਵਾਈ ਦੀ ਮੰਗ ਕੀਤੀ। ਇਸ ਖ਼ਬਰ ਵਿਚ ਜਗਰਾਓਂ ਵਿਚ ਸੜਕਾਂ ਦਾ ਅਧੂਰੇ ਨਿਰਮਾਣ ਕਾਰਨ ਹਾਦਸਾਗ੍ਰਸਤ ਹੋ ਰਹੇ ਲੋਕਾਂ ਦਾ ਦਰਦ ਬਿਆਨ ਕੀਤਾ ਗਿਆ।

ਪੰਜਾਬੀ ਜਾਗਰਣ ਟੀਮ, ਜਗਰਾਓਂ : ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਵਿਧਾਨ ਸਭਾ ਵਿਚ ਸਵਾਲ ਚੁੱਕਦਿਆਂ ‘ਪੰਜਾਬੀ ਜਾਗਰਣ’ ਦੇ 4 ਅਗਸਤ ਮੰਗਲਵਾਰ ਦੇ ਅੰਕ ਵਿਚ ਪ੍ਰਕਾਸ਼ਿਤ ਖ਼ਬਰ ਦਿਖਾਉਂਦਿਆਂ ਕਾਰਵਾਈ ਦੀ ਮੰਗ ਕੀਤੀ। ਇਸ ਖ਼ਬਰ ਵਿਚ ਜਗਰਾਓਂ ਵਿਚ ਸੜਕਾਂ ਦਾ ਅਧੂਰੇ ਨਿਰਮਾਣ ਕਾਰਨ ਹਾਦਸਾਗ੍ਰਸਤ ਹੋ ਰਹੇ ਲੋਕਾਂ ਦਾ ਦਰਦ ਬਿਆਨ ਕੀਤਾ ਗਿਆ। ਇਨ੍ਹਾਂ ਸੜਕਾਂ ਦਾ ਕੰਮ ਠੇਕੇਦਾਰਾਂ ਵੱਲੋਂ ਰੋਕ ਦਿੱਤਾ ਗਿਆ ਜਿਸ ’ਤੇ ਅੱਜ ਵਿਧਾਇਕਾ ਨੇ ਇਹ ਮੁੱਦਾ ਗਰਮਜੋਸ਼ੀ ਨਾਲ ‘ਪੰਜਾਬੀ ਜਾਗਰਣ’ ਅਖ਼ਬਾਰ ਦਿਖਾਉਂਦਿਆਂ ਇਸ ’ਤੇ ਕਾਰਵਾਈ ਦੀ ਮੰਗ ਕੀਤੀ। ਇਸ ਦੇ ਜਵਾਬ ਵਿਚ ਕੈਬਨਿਟ ਮੰਤਰੀ ਨੇ ਵੀ ਸੜਕਾਂ ਦਾ ਨਿਰਮਾਣ ਸ਼ੁਰੂ ਕਰਵਾਉਣ ਅਤੇ ਸ਼ੁੱਕਰਵਾਰ ਨੂੰ ਰੀਵਿਊ ਮੀਟਿੰਗ ਵਿਚ ਜਗਰਾਓਂ ਦੀਆਂ ਸੜਕਾਂ ਨੂੰ ਮੁਕੰਮਲ ਕਰਨ ਲਈ ਅਧਿਕਾਰੀਆਂ ਨਾਲ ਚਰਚਾ ਕਰਨ ਦੀ ਗੱਲ ਕਹੀ।
ਗੁਮਰਾਹ ਕਰਨ ਵਾਲੇ ਅਧਿਕਾਰੀਆਂ ’ਤੇ ਹੋਵੇ ਕਾਰਵਾਈ : ਘੁੰਮਣ
ਹੁਸ਼ਿਆਰਪੁਰ : ਦਸੂਹਾ ਤੋਂ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਆਪਣੇ ਹਲਕੇ ਦੇ ਕਸਬਾ ਤਲਵਾੜਾ ਵਿਖੇ ਬਣਾਏ ਜਾ ਰਹੇ ਨੇਚਰ ਅਵੇਅਰਨੈਸ ਕੈਂਪ ਨੂੰ ਅਣਗੌਲਿਆ ਕਰਨ ਦਾ ਪ੍ਰਸ਼ਨ ਲਗਾਇਆ। ਵਿਧਾਇਕ ਦੇ ਪ੍ਰਸ਼ਨ ਤੋਂ ਬਾਅਦ ਸਬੰਧਤ ਮੰਤਰੀ ਦੇ ਉੱਤਰ ਤੋਂ ਵੀ ਵਿਧਾਇਕ ਸਤੁੰਸ਼ਟ ਨਜ਼ਰ ਨਾ ਆਏ। ਇਸ ਸਬੰਧੀ ਸਮਾਚਾਰ ਇਕ ਅਗਸਤ ਨੂੰ ਪੰਜਾਬੀ ਜਾਗਰਣ ਨੇ ਪ੍ਰਮੁੱਖਤਾ ਨਾਲ ਛਾਪਿਆ ਸੀ। ਵਿਧਾਇਕ ਘੁੰਮਣ ਨੇ ਮੰਤਰੀ ਲਾਲ ਚੰਦ ਚੱਕ ਕਟਾਰੂ ਨੂੰ ਪ੍ਰਸ਼ਨ ਕਰਦਿਆਂ ਨਾਰਾਜਗੀ ਜਾਹਿਰ ਕੀਤੀ ਕਿ ਜੇਕਰ ਇਨ੍ਹਾਂ ਪ੍ਰੋਜੈਕਟਾਂ ਨੂੰ ਸ਼ੁਰੂ ਨਹੀਂ ਕਰਨਾ ਹੁੰਦਾ ਤਾਂ ਗੁਮਰਾਹ ਕਰਨ ਅਤੇ ਸਲਾਹ ਦੇਣ ਵਾਲੇ ਅਜਿਹੇ ਅਫਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਵਿਚ ਗਲਤ ਸੰਦੇਸ਼ ਨਾ ਜਾਵੇ। ਸਬੰਧਤ ਮੰਤਰੀ ਲਾਲ ਚੰਦ ਕਟਾਰੂ ਨੇ ਦੱਸਿਆ ਕਿ ਇਹ ਕੇਂਦਰੀ ਪ੍ਰੋਜੈਕਟ ਸੀ ਅਤੇ ਕੇਂਦਰ ਵਲੋਂ ਕੁੱਝ ਮੰਜੂਰੀਆਂ ਨਹੀਂ ਮਿਲੀਆਂ ਸਨ। ਉਨ੍ਹਾਂ ਭਰੋਸਾ ਦਿੱਤਾ ਕਿ ਦਿੱਕਤਾਂ ਨੂੰ ਜਲਦ ਖ਼ਤਮ ਕਰਕੇ ਇਹ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਜਾਵੇਗਾ।
ਡਾ. ਸਿੰਗਲਾ ਨੇ ਖਿਆਲਾ ਕਲਾਂ ’ਚ ਟਰੋਮਾ ਸੈਂਟਰ ਬਣਾਉਣ ਦੀ ਮੰਗ ਚੁੱਕੀ
ਮਾਨਸਾ : ਮਾਨਸਾ ਹਲਕੇ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਖਿਆਲਾ ਕਲਾਂ ਸਥਿਤ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਵਿੱਚ ਟਰੋਮਾ ਸੈਂਟਰ ਸਥਾਪਤ ਕਰਨ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਬਠਿੰਡਾ–ਭਵਾਨੀਗੜ੍ਹ ਨੈਸ਼ਨਲ ਹਾਈਵੇ 'ਤੇ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਦੇਖਦਿਆਂ ਖਿਆਲਾ ਕਲਾਂ ਵਿਖੇ ਟਰੋਮਾ ਸੈਂਟਰ ਦੀ ਸਖ਼ਤ ਲੋੜ ਹੈ। ਮਾਨਸਾ ਦਾ ਸਿਵਲ ਹਸਪਤਾਲ ਸ਼ਹਿਰ ਦੇ ਅੰਦਰ ਹੋਣ ਕਾਰਨ ਹਾਦਸਿਆਂ ਵਿੱਚ ਜ਼ਖ਼ਮੀ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲਣ ਵਿੱਚ ਦਿੱਕਤਾਂ ਆਉਂਦੀਆਂ ਹਨ। ਜੇਕਰ ਖਿਆਲਾ ਕਲਾਂ ਦੇ ਸੀਐਚਸੀ ਵਿੱਚ ਟਰੋਮਾ ਸੈਂਟਰ ਸਥਾਪਤ ਕੀਤਾ ਜਾਂਦਾ ਹੈ ਤਾਂ ਹਾਦਸਾ ਪੀੜ੍ਹਤਾਂ ਨੂੰ ਤੁਰੰਤ ਐਮਰਜੈਂਸੀ ਸਿਹਤ ਸੇਵਾਵਾਂ ਮਿਲ ਸਕਣਗੀਆਂ ਅਤੇ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ। ਇਸ ਮੌਕੇ ਉਨ੍ਹਾਂ ਭੀਖੀ ਦੇ ਸਰਕਾਰੀ ਹਸਪਤਾਲ ਲਈ ਨਵੀਂ ਇਮਾਰਤ ਬਣਾਉਣ ਦੀ ਮੰਗ ਵੀ ਸਰਕਾਰ ਅੱਗੇ ਰੱਖੀ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾ ਸਕਣ।