ਟਾਈ ਚੰਡੀਗੜ੍ਹ ਵੱਲੋਂ ਟਾਈ ਚੰਡੀਗੜ੍ਹ ਕ੍ਰਿਕਟ ਲੀਗ 2026 ਦੇ 7ਵੇਂ ਐਡੀਸ਼ਨ ਦਾ ਐਲਾਨ ਟਾਈ ਚੰਡੀਗੜ੍ਹ ਨੇ ਟੂਰਨਾਮੈਂਟ ਦੇ ਡਗਆਊਟ ਸਪਾਂਸਰਾਂ ਸਾਫਟ ਐਲੀਵੇਸ਼ਨ, ਬੋਹਰ ਐਸਟੇਟ, ਲੀਗਲ ਐਕੋ ਅਤੇ ਘੁੰਮਣ ਇਨਫਰਾ ਦਾ ਵੀ ਉਨ੍ਹਾਂ ਦੇ ਵਡਮੁੱਲੇ ਸਹਿਯੋਗ ਲਈ ਧੰਨਵਾਦ ਕੀਤਾ ਹੈ।
Publish Date: Thu, 12 Nov 2026 06:10 PM (IST)
Updated Date: Fri, 13 Nov 2026 04:00 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਚੰਡੀਗੜ੍ਹ : ਟਾਈ (ਦਿ ਇੰਡਸ ਐਂਟਰਪ੍ਰੀਨਿਊਰਜ਼) ਚੰਡੀਗੜ੍ਹ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਬਹੁ-ਉਡੀਕੀ ਟਾਈ ਚੰਡੀਗੜ੍ਹ ਕ੍ਰਿਕਟ ਲੀਗ (ਟੀਸੀਸੀਐੱਲ) 2026 ਦੇ 7ਵੇਂ ਐਡੀਸ਼ਨ ਦਾ ਐਲਾਨ ਕੀਤਾ। ਫ੍ਰੌਮ ਬੋਰਡਰੂਮਜ਼-ਟੂ-ਬਾਊਂਡਰੀਜ਼-ਸੈਲੀਬ੍ਰੇਟਿੰਗ ਦਿ ਸਪਿਰਿਟ ਆਫ਼ ਐਂਟਰਪ੍ਰੀਨਿਊਰਸ਼ਿਪ ਸਿੰਸ 2016 ਦੇ ਨਾਅਰੇ ਹੇਠ ਕਰਵਾਏ ਜਾ ਰਹੇ ਇਸ ਟੂਰਨਾਮੈਂਟ ’ਚ ਉੱਦਮੀ, ਕਾਰੋਬਾਰੀ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਕਾਰਪੋਰੇਟ ਪੇਸ਼ੇਵਰ ਅਤੇ ਕ੍ਰਿਕਟ ਪ੍ਰੇਮੀ ਇਕ ਸਾਂਝੇ ਖੇਡ ਮੰਚ ਤੇ ਇਕੱਠੇ ਹੋਣਗੇ। ਟੈੱਕ ਪ੍ਰਾਸਤਿਸ਼ ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਕਨਵਰਜ਼ਨ ਪਰਕ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਟਾਈ ਚੰਡੀਗੜ੍ਹ ਕ੍ਰਿਕਟ ਲੀਗ 2026 ਦੇ ਮੁਕਾਬਲੇ 20, 21, 22 ਅਤੇ 27, 28 ਤੇ 29 ਨਵੰਬਰ 2026 ਨੂੰ ਮੁਹਾਲੀ ਸਥਿਤ ਲਾਂਚਿੰਗ ਪੈਡ ਕ੍ਰਿਕਟ ਅਕੈਡਮੀ ਵਿਖੇ ਖੇਡੇ ਜਾਣਗੇ। ਟਾਈ ਚੰਡੀਗੜ੍ਹ ਨੇ ਟੂਰਨਾਮੈਂਟ ਦੇ ਡਗਆਊਟ ਸਪਾਂਸਰਾਂ ਸਾਫਟ ਐਲੀਵੇਸ਼ਨ, ਬੋਹਰ ਐਸਟੇਟ, ਲੀਗਲ ਐਕੋ ਅਤੇ ਘੁੰਮਣ ਇਨਫਰਾ ਦਾ ਵੀ ਉਨ੍ਹਾਂ ਦੇ ਵਡਮੁੱਲੇ ਸਹਿਯੋਗ ਲਈ ਧੰਨਵਾਦ ਕੀਤਾ ਹੈ। ਇਸ ਸਾਲ ਟਾਈ ਚੰਡੀਗੜ੍ਹ ਦੀਆਂ ਮੈਂਬਰ ਸੰਸਥਾਵਾਂ ਦੀਆਂ ਕੁੱਲ 16 ਟੀਮਾਂ ਟੂਰਨਾਮੈਂਟ ’ਚ ਹਿੱਸਾ ਲੈਣਗੀਆਂ। ਇਹ ਮੁਕਾਬਲਾ ਟੀਮ ਭਾਵਨਾ, ਖੇਡ ਪ੍ਰਤਿਭਾ ਅਤੇ ਉੱਦਮਤਾ ਦੇ ਜਜ਼ਬੇ ਦਾ ਵਿਲੱਖਣ ਸੁਮੇਲ ਹੋਵੇਗਾ। ਟੀਸੀਸੀਐੱਲ 2026 ਦੇ 7ਵੇਂ ਐਡੀਸ਼ਨ ’ਚ ਹਿੱਸਾ ਲੈਣ ਵਾਲੀਆਂ ਟੀਮਾਂ ’ਚ ਇਨੋਵੇਟਿਵ ਇਨਸੈਂਟਿਵਜ਼, ਟੈੱਕ ਪ੍ਰਾਸਤਿਸ਼, ਬੀਸਾਲਵਰ ਟੈਕਨਾਲੋਜੀ, ਟੈਲੈਂਟੈਲਜੀਆ, ਸਾਫਟ੍ਰਿਕਸ, ਸਿਗਨੀਸੈਂਟ, ਸਿਗਨਿਟੀ, ਕਨਵਰਜ਼ਨ ਪਰਕ, ਐਪਸਮਾਰਟਜ਼, ਯੂਨੀਫਾਈ ਗਰੁੱਪ, ਅਮੇਜ਼ ਕਾਨਫ਼ਰੰਸ, ਮਾਸਟਰ ਟਰੱਸਟ, ਆਈਡੀਐੱਸ ਇਨਫੋਟੈੱਕ, 42 ਵਰਕਸ, ਵੈੱਬਗੁਰੂਜ਼ ਟੈੱਕ ਅਤੇ ਸੀਐੱਸ ਸਾਫਟ ਸਲਿਊਸ਼ਨਜ਼ ਸ਼ਾਮਲ ਹਨ। ਸਾਲ 2016 ’ਚ ਸ਼ੁਰੂ ਹੋਈ ਟਾਈ ਚੰਡੀਗੜ੍ਹ ਕ੍ਰਿਕਟ ਲੀਗ ਸਮੇਂ ਦੇ ਨਾਲ ਟਾਈ ਚੰਡੀਗੜ੍ਹ ਭਾਈਚਾਰੇ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਖੇਡ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਮਾਗਮਾਂ ’ਚੋਂ ਇਕ ਬਣ ਗਈ ਹੈ। ਟੂਰਨਾਮੈਂਟ ਦੇ 7ਵੇਂ ਐਡੀਸ਼ਨ ਦਾ ਐਲਾਨ ਟਾਈ ਚੰਡੀਗੜ੍ਹ ਦੇ ਪ੍ਰਧਾਨ ਬ੍ਰਹਮ ਅਲਰੇਜਾ, ਉਪ ਪ੍ਰਧਾਨ ਅਦਵੈਤ ਉਪਾਧਿਆਏ, ਜਨਰਲ ਸਕੱਤਰ ਸੁਮੇਧ ਸਚਦੇਵਾ, ਖ਼ਜ਼ਾਨਚੀ ਸੁਮਿਤ ਸਿੰਘ ਅਤੇ ਸੰਯੁਕਤ ਸਕੱਤਰ ਜਸਵਿੰਦਰ ਸਿੰਘ ਦੀ ਮੌਜੂਦਗੀ ’ਚ ਕੀਤਾ ਗਿਆ। ਇਸ ਮੌਕੇ ਟਾਈ ਚੰਡੀਗੜ੍ਹ ਦੇ ਪ੍ਰਧਾਨ ਬ੍ਰਹਮ ਅਲਰੇਜਾ ਨੇ ਕਿਹਾ, ਟਾਈ ਚੰਡੀਗੜ੍ਹ ਕ੍ਰਿਕਟ ਲੀਗ ਸਾਡੇ ਭਾਈਚਾਰੇ ਨੂੰ ਇਕਜੁੱਟ ਕਰਨ ਵਾਲੀਆਂ ਗਤੀਵਿਧੀਆਂ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਇਹ ਸਿਰਫ਼ ਇਕ ਕ੍ਰਿਕਟ ਟੂਰਨਾਮੈਂਟ ਨਹੀਂ, ਸਗੋਂ ਆਪਸੀ ਰਿਸ਼ਤਿਆਂ, ਟੀਮ ਭਾਵਨਾ ਅਤੇ ਉੱਦਮਤਾ ਦੇ ਜਜ਼ਬੇ ਦਾ ਜਸ਼ਨ ਹੈ। ਪਿਛਲੇ ਕੁਝ ਸਾਲਾਂ ਦੌਰਾਨ ਇਸ ਲੀਗ ਨੇ ਸਾਡੇ ਮੈਂਬਰਾਂ ਨੂੰ ਕਾਰੋਬਾਰੀ ਮੀਟਿੰਗਾਂ ਤੋਂ ਹਟ ਕੇ ਇਕ-ਦੂਜੇ ਨਾਲ ਜੁੜਨ, ਦੋਸਤੀ ਵਧਾਉਣ ਅਤੇ ਟਾਈ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਬਿਹਤਰੀਨ ਮੌਕਾ ਦਿੱਤਾ ਹੈ। ਸਾਨੂੰ 16 ਟੀਮਾਂ ਦੀ ਭਾਗੀਦਾਰੀ ਨਾਲ ਇਸ ਦੇ 7ਵੇਂ ਐਡੀਸ਼ਨ ਦਾ ਐਲਾਨ ਕਰਦਿਆਂ ਬੇਹੱਦ ਖੁਸ਼ੀ ਹੋ ਰਹੀ ਹੈ ਅਤੇ ਅਸੀਂ ਇਕ ਰੋਮਾਂਚਕ ਟੂਰਨਾਮੈਂਟ ਦੀ ਉਮੀਦ ਕਰ ਰਹੇ ਹਾਂ। ====== ਟੂਰਨਾਮੈਂਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਛੇ ਦਿਨਾਂ ਤੱਕ ਚੱਲਣ ਵਾਲੇ ਇਸ ਕ੍ਰਿਕਟ ਟੂਰਨਾਮੈਂਟ ’ਚ ਸਾਰੀਆਂ ਟੀਮਾਂ ਨੂੰ ਆਪਣੀ ਖੇਡ ਪ੍ਰਤਿਭਾ, ਟੀਮ ਭਾਵਨਾ ਅਤੇ ਮੁਕਾਬਲੇ ਦੇ ਜਜ਼ਬੇ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। ਕ੍ਰਿਕਟ ਮੈਦਾਨ ਤੋਂ ਬਾਹਰ ਵੀ ਦਰਸ਼ਕਾਂ ਨੂੰ ਟੂਰਨਾਮੈਂਟ ਨਾਲ ਜੋੜਨ ਲਈ ਸਾਰੇ ਮੈਚਾਂ ਦਾ ਟਾਈ ਚੰਡੀਗੜ੍ਹ ਦੇ ਅਧਿਕਾਰਤ ਯੂਟਿਊਬ ਚੈਨਲ ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਕ੍ਰਿਕਹੀਰੋਜ਼ ਪਲੇਟਫਾਰਮ ਤੇ ਲਾਈਵ ਸਕੋਰ, ਮੈਚਾਂ ਦੀ ਤਾਜ਼ਾ ਜਾਣਕਾਰੀ ਅਤੇ ਸਕੋਰਕਾਰਡ ਵੀ ਉਪਲਬਧ ਹੋਣਗੇ, ਜਿਸ ਨਾਲ ਕ੍ਰਿਕਟ ਪ੍ਰੇਮੀ ਹਰ ਮੈਚ ਨਾਲ ਜੁੜੇ ਰਹਿ ਸਕਣਗੇ ਅਤੇ ਟੂਰਨਾਮੈਂਟ ਦੀ ਪ੍ਰਗਤੀ ਬਾਰੇ ਤੁਰੰਤ ਜਾਣਕਾਰੀ ਪ੍ਰਾਪਤ ਕਰ ਸਕਣਗੇ। ਇਸ ਡਿਜੀਟਲ ਪਹਿਲ ਨਾਲ ਲੀਗ ਦੀ ਪਹੁੰਚ ਹੋਰ ਵਧੇਗੀ ਅਤੇ ਟੂਰਨਾਮੈਂਟ ’ਚ ਹਿੱਸਾ ਲੈਣ ਵਾਲੀਆਂ ਟੀਮਾਂ ਅਤੇ ਸੰਸਥਾਵਾਂ ਨੂੰ ਵਧੇਰੇ ਪਛਾਣ ਮਿਲੇਗੀ।