ਗੱਡੀ ਦੇ ਜਾਅਲੀ ਕਾਗਜ਼ ਤਿਆਰ ਕਰਕੇ ਵੇਚਣ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ ਕਿਰਾਏ ’ਤੇ ਲਈ ਗੱਡੀ ਦੇ ਜਾਅਲੀ ਕਾਗਜ ਤਿਆਰ ਕਰ ਵੇਚਣ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ
Publish Date: Mon, 09 Nov 2026 08:41 PM (IST)
Updated Date: Mon, 09 Nov 2026 08:44 PM (IST)
-ਖਰੜ ਪੁਲਿਸ ਨੇ ਮੁਲਜ਼ਮਾਂ ਕੋਲੋਂ 10 ਗੱਡੀਆਂ ਕੀਤੀਆਂ ਬਰਾਮਦ ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਪੁਲਿਸ ਚੌਂਕੀ ਸੰਨੀ ਇਨਕਲੇਵ ਦੀ ਪੁਲਿਸ ਨੇ ਕਿਰਾਏ ਤੇ ਗੱਡੀਆਂ ਲੈ ਉਨ੍ਹਾਂ ਦੇ ਜਾਅਲੀ ਕਾਗਜ਼ ਤਿਆਰ ਕਰ ਵੇਚਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਉਨ੍ਹਾਂ ਤੋਂ 10 ਗੱਡੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪੁਲਿਸ ਚੌਂਕੀ ਸਨੀ ਇਨਕਲੇਵ ਦੇ ਇੰਚਾਰਜ ਚਰਨ ਸਿੰਘ ਰਾਮੇਵਾਲ ਨੇ ਦੱਸਿਆ ਕਿ ਬੀਤੀ 31 ਅਕਤੂਬਰ ਨੂੰ ਉਨ੍ਹਾਂ ਵੱਲੋਂ ਉੱਤਮ ਰਾਠੀ ਪੁੱਤਰ ਸਤਿੰਦਰ ਰਾਠੀ ਵਾਸੀ ਯੂਪੀ ਹਾਲ ਵਾਸੀ ਗੁੱਡ ਲੱਕ ਪੀਜੀ ਪਿੰਡ ਘੜੂੰਆਂ ਦੇ ਬਿਆਨਾਂ ਦਿੱਤੇ ਸਨ ਕਿ ਕੁਝ ਵਿਅਕਤੀ ਗੱਡੀਆਂ ਦੇ ਜਾਲੀ ਕਾਗਜ਼ਾਤ ਤਿਆਰ ਕਰਕੇ ਅੱਗੇ ਗ੍ਰਾਹਕਾਂ ਨੂੰ ਧੋਖਾ ਧੜੀ ਨਾਲ ਮੋਟੀ ਰਕਮ ਵਿੱਚ ਵੇਚ ਰਹੇ ਹਨ ਜਿਸ ਤੇ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਥਾਣਾ ਸਿਟੀ ਵਿਚ ਮੁਕਦਮਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਦੌਰਾਨੇ ਤਫਤੀਸ਼ ਪੁਲਿਸ ਵੱਲੋਂ ਮਨਜੋਤ ਸਿੰਘ ਵਾਸੀ ਮਲੋਆ ਅਤੇ ਮੁਕੇਸ਼ ਕੁਮਾਰ ਵਾਸੀ ਜ਼ਿਲ੍ਹਾ ਲੁਧਿਆਣਾ ਨੂੰ ਹਿਰਾਸਤ ਵਿੱਚ ਲੈ ਉਨਾਂ ਦੀ ਪੁੱਛਗਿੱਛ ਦੇ ਆਧਾਰ ਤੇ ਜਗਦੀਪ ਸਿੰਘ ਉਰਫ ਜੱਗੀ ਵਾਸੀ ਪਿੰਡ ਸ਼ਾਹਪੁਰ ਅੰਬਾਲਾ ਅਤੇ ਇੰਦਰਪਾਲ ਸਿੰਘ ਉਰਫ ਪਾਲੀ ਵਾਸੀ ਪਿੰਡ ਸ਼ਾਹਪੁਰਾ ਅੰਬਾਲਾ ਨੂੰ ਨਾਮਜਦ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਵੱਲੋਂ ਜਗਦੀਪ ਸਿੰਘ ਉਰਫ ਜੱਗੀ ,ਮਨਜੋਤ ਸਿੰਘ ਅਤੇ ਮੁਕੇਸ਼ ਕੁਮਾਰ ਨੂੰ ਕਾਬੂ ਕਰ ਉਨ੍ਹਾਂ ਤੋਂ ਵੱਖ-ਵੱਖ ਮਾਰਕੇ ਦੀਆਂ 10 ਗੱਡੀਆਂ ਪੁਲਿਸ ਵੱਲੋਂ ਬਰਾਮਦ ਕੀਤੀਆਂ ਗਈਆਂ ਹਨ ਜੋ ਕਿ ਉਨਾਂ ਵੱਲੋਂ ਜਾਲੀ ਕਾਗਜ਼ਾਤ ਤਿਆਰ ਕਰ ਉਨ੍ਹਾਂ ਨੂੰ ਅੱਗੇ ਵੇਚਿਆ ਗਿਆ ਸੀ ਅਤੇ ਕੁਝ ਗੱਡੀਆਂ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਗ੍ਰਿਫਤ ਤੋਂ ਬਾਹਰ ਚੱਲ ਰਹੇ ਇੰਦਰਪਾਲ ਸਿੰਘ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਕਥਿਤ ਕਾਬੂ ਦੋਸ਼ੀ ਪੁਲਿਸ ਕੋਲ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਸਨ ਜਿਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜਣ ਦੇ ਹੁਕਮ ਦਿੱਤੇ ਹਨ।