ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਮਹੀਨਾਵਾਰ ਬੈਠਕ
ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਬੈਠਕ ਹੋਈ
Publish Date: Sat, 07 Nov 2026 08:17 PM (IST)
Updated Date: Sat, 07 Nov 2026 08:17 PM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਖਰੜ ਦੀ ਮਹੀਨਾਵਾਰ ਬੈਠਕ ਪ੍ਰਧਾਨ ਮੰਗਤ ਖਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਬਾਬੂ ਸਿੰਘ ਪਮੋਰ ਜਨਰਲ ਸਕੱਤਰ ਵੱਲੋਂ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਗਏ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਵਿਖੇ ਅਪੀਲ ਪਾਈ ਗਈ ਹੈ, ਜਿਸ ’ਤੇ ਪੈਨਸ਼ਨਰਜ਼ ਅਤੇ ਮੁਲਾਜ਼ਮ ਬਹੁਤ ਨਿਰਾਸ਼ ਹਨ ਕਿਉਂਕਿ ਆਪ ਸਰਕਾਰ ਆਪਣੇ ਲਿਖਤੀ ਕੀਤੇ ਵਾਅਦੇ ਤੋਂ ਪੂਰੀ ਤਰ੍ਹਾਂ ਮੁਨਕਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਪਾਲ ਚੀਮਾ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਰਣਧੀਰ ਸਿੰਘ ਭਜੌਲੀ, ਸੰਤੋਖ ਸਿੰਘ ਬੈਨੀਪਾਲ, ਹਰਵਿੰਦਰ ਸਿੰਘ, ਨਰੈਣ ਦਾਸ ਸਿੰਘ, ਨੈਬ ਸਿੰਘ ਦਾਊਂ ਮਾਜਰਾ, ਬਲਬੀਰ ਸਿੰਘ ਧਾਨੀਆਂ ਚੇਅਰਮੈਨ, ਸੁਰਜੀਤ ਸਿੰਘ ਪਡਿਆਲਾ, ਜਗਜੀਤ ਸਿੰਘ ਭੰਗੂ, ਪ੍ਰੀਤਮ ਸਿੰਘ ਸਾਬਕਾ ਰਜਿਸਟਰਾਰ, ਹਰਬੰਸ ਸਿੰਘ ਭੱਟੀ, ਸਵਰਨ ਸਿੰਘ ਆਦਿ ਵੱਲੋਂ ਸਰਕਾਰ ਨੂੰ ਵੋਟ ਨਾ ਪਾਉਣ ਦੀ ਸਹੁੰ ਖਾਧੀ ਹੈ।ਫੋਟੋ ਕੈਪਸ਼ਨ : ਬੈਠਕ ਉਪਰੰਤ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਨੁਮਾਇੰਦੇ।