ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ‘ਹਿੰਦ ਦੀ ਚਾਦਰ’ ਯਾਤਰਾ ਦਾ ਆਗ਼ਾਜ਼ ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ 'ਹਿੰਦ ਦੀ ਚਾਦਰ' ਯਾਤਰਾ ਦਾ ਆਗ਼ਾਜ਼,
Publish Date: Mon, 02 Nov 2026 06:23 PM (IST)
Updated Date: Mon, 02 Nov 2026 06:26 PM (IST)
-20 ਬੱਸਾਂ ਦਿੱਲੀ ਗੁਰਧਾਮਾਂ ਲਈ ਰਵਾਨਾ, ਚਾਰ ਪੜਾਵਾਂ ’ਚ ਹਲਕੇ ਦੀਆਂ ਸੰਗਤਾਂ ਕਰਨਗੀਆਂ ਦਰਸ਼ਨ : ਸੈਣੀ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਹਿੰਦ ਦੀ ਚਾਦਰ ਯਾਤਰਾ’ ਤਹਿਤ ਹਲਕਾ ਡੇਰਾਬੱਸੀ ਤੋਂ ਸੰਗਤ ਦਾ ਪਹਿਲਾ ਜਥਾ 20 ਬੱਸਾਂ ਰਾਹੀਂ ਦਿੱਲੀ ਸਥਿਤ ਇਤਿਹਾਸਕ ਗੁਰਧਾਮਾਂ ਸ੍ਰੀ ਸੀਸ ਗੰਜ ਸਾਹਿਬ ਅਤੇ ਸ੍ਰੀ ਰਕਾਬ ਗੰਜ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਸ ਧਾਰਮਿਕ ਯਾਤਰਾ ਦੀ ਅਗਵਾਈ ਭਾਜਪਾ ਓਬੀਸੀ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਅਤੇ ਹਲਕਾ ਡੇਰਾਬੱਸੀ ਦੇ ਸੇਵਾਦਾਰ ਗੁਰਦਰਸ਼ਨ ਸਿੰਘ ਸੈਣੀ ਨੇ ਕੀਤੀ। ਇਸ ਯਾਤਰਾ ’ਚ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਤੋਂ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਪਿੰਡ ਬੱਲੋਪੁਰ, ਭਾਂਖਰਪੁਰ, ਛੱਤ, ਡੇਰਾਬੱਸੀ, ਹੈਬਤਪੁਰ, ਹੰਸਾਲਾ, ਹੰਬੜਾ, ਕਿਸ਼ਨਪੁਰਾ, ਮਹਿਮਦਪੁਰ, ਨਾਭਾ ਸਾਹਿਬ, ਨਗਲਾ, ਰਾਜੋ ਮਾਜਰਾ, ਰਾਣੀ ਮਾਜਰਾ, ਸਨੌਲੀ, ਸਾਰੰਗਪੁਰ, ਸਵਾਸਤਿਕ ਵਿਹਾਰ ਅਤੇ ਤਸਿੰਬਲੀ ਸਮੇਤ ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਗੁਰੂ ਸਾਹਿਬ ਦੇ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਈਆਂ। ਸ. ਸੈਣੀ ਵੱਲੋਂ ਇਹ ਯਾਤਰਾ ਆਪਣੀ ਕਿਰਤ-ਕਮਾਈ ’ਚੋਂ ਸੇਵਾ ਦੇ ਭਾਵ ਨਾਲ ਕਰਵਾਈ ਜਾ ਰਹੀ ਹੈ। ਯਾਤਰਾ ਨੂੰ ਚਾਰ ਪੜਾਵਾਂ ’ਚ ਪੂਰਾ ਕੀਤਾ ਜਾਵੇਗਾ ਅਤੇ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਹਲਕਾ ਡੇਰਾਬੱਸੀ ਦੇ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਦੀਆਂ ਸੰਗਤ ਨੂੰ ਦਿੱਲੀ ਦੇ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਵਾਏ ਜਾਣਗੇ। ਯਾਤਰਾ ਦੌਰਾਨ ਸੰਗਤਾਂ ਦੇ ਆਉਣ-ਜਾਣ ਦੇ ਨਾਲ-ਨਾਲ ਖਾਣ-ਪੀਣ ਦਾ ਪ੍ਰਬੰਧ ਵੀ ਸ੍ਰੀ ਸੈਣੀ ਵੱਲੋਂ ਕੀਤਾ ਜਾਵੇਗਾ। ਸੈਣੀ ਨੇ ਕਿਹਾ ਕਿ ਧਾਰਮਿਕ ਅਤੇ ਸਮਾਜਿਕ ਸੇਵਾ ਦੇ ਅਜਿਹੇ ਉਪਰਾਲੇ ਸਮਾਜ ’ਚ ਆਪਸੀ ਭਾਈਚਾਰਾ, ਸਦਭਾਵਨਾ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਯਾਤਰਾ ਨੂੰ ਚਾਰ ਪੜਾਵਾਂ ’ਚ ਪੂਰਾ ਕਰਕੇ ਹਲਕੇ ਦੇ ਹੋਰ ਵੱਧ ਤੋਂ ਵੱਧ ਲੋਕਾਂ ਨੂੰ ਗੁਰੂ ਘਰਾਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਹਰਦੀਪ ਸਿੰਘ ਸੈਣੀ, ਜ਼ਿਲ੍ਹਾ ਓਬੀਸੀ ਮੋਰਚਾ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ, ਪੁਸ਼ਪਿੰਦਰ ਮਹਿਤਾ, ਸਾਨੰਤ ਭਾਰਦਵਾਜ, ਗੁਲਜ਼ਾਰ ਸਿੰਘ ਟਿਵਾਣਾ, ਦਿਆਲ ਸੈਣੀ, ਮਲਕੀਤ ਸੈਣੀ, ਬਲਵਿੰਦਰ ਰਾਣਾ ਨਵੀਨ ਸ਼ਰਮਾ, ਰਾਜੇਸ਼, ਮੋਨੂ ਸ਼ਰਮਾ ਅਤੇ ਵੱਡੀ ਗਿਣਤੀ ’ਚ ਪਤਵੰਤੇ ਮੌਜੂਦ ਸਨ।