ਜਥੇ ਨੇ ਸਰਕਾਰੀ ਸਕੂਲ ਨੂੰ ਫਰਿੱਜ ਅਤੇ ਵਾਟਰ ਕੂਲਰ ਕੀਤਾ ਦਾਨ
ਜਥੇ ਨੇ ਸਰਕਾਰੀ ਸਕੂਲ ਨੂੰ ਫਰਿੱਜ ਅਤੇ ਵਾਟਰ ਕੂਲਰ ਕੀਤਾ ਦਾਨ,
Publish Date: Fri, 27 Mar 2026 06:03 PM (IST)
Updated Date: Fri, 27 Mar 2026 06:08 PM (IST)
ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਫੇਜ਼-1 ’ਚ ਸਥਿਤ ਬੇਬੇ ਨਾਨਕੀ ਸਤਿਸੰਗ ਜਥੇ ਵੱਲੋਂ ਸਮਾਜ ਸੇਵਾ ਦੀ ਮਿਸਾਲ ਕਾਇਮ ਕਰਦੇ ਹੋਏ ਸਰਕਾਰੀ ਐਲੀਮੈਂਟਰੀ ਸਕੂਲ ਨਾਨੂੰ ਮਾਜਰਾ ਨੂੰ ਫਰਿੱਜ ਅਤੇ ਵਾਟਰ ਕੂਲਰ ਦਾਨ ਕੀਤਾ ਗਿਆ। ਇਸ ਮੌਕੇ ਸਕੂਲ ਵਿਚ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਜਥੇ ਦੀਆਂ ਬੀਬੀਆਂ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਰਿਹਾ। ਜ਼ਿਕਰਯੋਗ ਹੈ ਕਿ ਬੇਬੇ ਨਾਨਕੀ ਸਤਿਸੰਗ ਜਥੇ ਦੀਆਂ ਬੀਬੀਆਂ ਪਿਛਲੇ ਲਗਭਗ 30 ਸਾਲਾਂ ਤੋਂ ਲਗਾਤਾਰ ਸਮਾਜ ਭਲਾਈ ਦੇ ਕੰਮਾਂ ਵਿਚ ਸਰਗਰਮ ਭੂਮਿਕਾ ਨਿਭਾ ਰਹੀਆਂ ਹਨ। ਉਹ ਲੋੜਵੰਦਾਂ ਦੀ ਮਦਦ ਕਰਨ ਅਤੇ ਸਿੱਖਿਆ ਸੰਸਥਾਵਾਂ ਨੂੰ ਸਹਿਯੋਗ ਦੇਣ ਵਿਚ ਹਮੇਸ਼ਾਂ ਅੱਗੇ ਰਹੀਆਂ ਹਨ। ਸਕੂਲ ਦੇ ਅਧਿਆਪਕਾਂ ਨੇ ਕਿਹਾ ਕਿ ਇਸ ਦਾਨ ਨਾਲ ਵਿਦਿਆਰਥੀਆਂ ਨੂੰ ਸਾਫ਼ ਅਤੇ ਠੰਢਾ ਪਾਣੀ ਪ੍ਰਾਪਤ ਹੋਵੇਗਾ, ਜੋ ਉਨ੍ਹਾਂ ਦੀ ਸਿਹਤ ਲਈ ਬਹੁਤ ਲਾਭਦਾਇਕ ਹੈ। ਸਮੂਹ ਸਟਾਫ਼ ਵੱਲੋਂ ਜਥੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ ਗਈ।