- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇੱਕ ਸੰਵਿਧਾਨਕ ਅਹੁਦੇ ’ਤੇ ਬੈਠੇ ਹਨ, ਪਰ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ। ਅਹੁਦੇ ਦੀ ਮਰਿਆਦਾ ਦੇ ਨਾਲ-ਨਾਲ ਕਾਨੂੰਨ ਦੀ ਪਾਲਣਾ ਅਤੇ ਜਨਤਾ ਪ੍ਰਤੀ ਜਵਾਬਦੇਹੀ ਵੀ ਲਾਜ਼ਮੀ ਹੈ। ਜੇਕਰ ਸਾਮਾਨ ਦੀ ਜਾਂਚ ਜਾਂ ਕਸਟਮ ਨਿਯਮਾਂ ਤਹਿਤ ਕਾਰਵਾਈ ਹੋਈ ਹੈ, ਤਾਂ ਇਸ ਬਾਰੇ ਤੱਥ ਸਾਹਮਣੇ ਆਉਣੇ ਚਾਹੀਦੇ ਹਨ।

ਪੰਜਾਬੀ ਜਾਗਰਣ ਬਿੳੂਰੋ, ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰਾਂਸ ਤੋਂ ਪਰਤਦੇ ਸਮੇਂ ਦਿੱਲੀ ਏਅਰਪੋਰਟ ਉੱਤੇ 3 ਘੰਟੇ ਕਿਉਂ ਰੁਕਣਾ ਪਿਆ, ਉਨ੍ਹਾਂ ਨੂੰ ਕਿਸ ਨਿਯਮ ਦੀ ਉਲੰਘਣਾ ਕਾਰਨ 50 ਹਜ਼ਾਰ ਦਾ ਜੁਰਮਾਨਾ ਹੋਇਆ, ਇਸ ਦਾ ਕਾਰਨ ਵੀ ਸਪੱਸ਼ਟ ਕਰਨਾ ਚਾਹੀਦਾ ਹੈ। ਇਹ ਸ਼ਬਦ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਦੇ ਹਨ।
ਚੰਡੀਗੜ੍ਹ ਵਿੱਚ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਮੁਤਾਬਕ ਅਨਿਲ ਸਰੀਨ ਨੇ ਸਵਾਲ ਕੀਤਾ ਕਿ ਜੇਕਰ ਮੁੱਖ ਮੰਤਰੀ ਨੂੰ ਹਵਾਈ ਅੱਡੇ ’ਤੇ ਰੋਕਿਆ ਗਿਆ ਅਤੇ ਜੁਰਮਾਨਾ ਲਗਾਇਆ ਗਿਆ ਹੈ, ਤਾਂ ਇਸ ਦਾ ਕਾਰਨ ਕੀ ਸੀ, ਇਹ ਜਾਣਨਾ ਪੰਜਾਬ ਦੇ ਲੋਕਾਂ ਦਾ ਹੱਕ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਚਲਾਨ ਦੀ ਕਾਪੀ ਜਨਤਕ ਕਰਕੇ ਦੱਸਣ ਕਿ ਕਿਹੜੇ ਨਿਯਮ ਦੀ ਉਲੰਘਣਾ ਹੋਈ ਅਤੇ ਕਿਸ ਆਧਾਰ ’ਤੇ ਜੁਰਮਾਨਾ ਲਗਾਇਆ ਗਿਆ।
ਉਨ੍ਹਾਂ ਕਿਹਾ ਕਿ ਜਰਮਨੀ ਦੌਰੇ ਤੋਂ ਬਾਅਦ ਦੂਜੀ ਵਾਰ ਪੰਜਾਬ ਸ਼ਰਮਸਾਰ ਹੋਇਆ ਮਹਿਸੂਸ ਕਰ ਰਿਹਾ ਹੈ, ਇਸ ਲਈ ਮੁੱਖ ਮੰਤਰੀ ਨੂੰ ਖੁਦ ਮੀਡੀਆ ਅੱਗੇ ਆ ਕੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇੱਕ ਸੰਵਿਧਾਨਕ ਅਹੁਦੇ ’ਤੇ ਬੈਠੇ ਹਨ, ਪਰ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ। ਅਹੁਦੇ ਦੀ ਮਰਿਆਦਾ ਦੇ ਨਾਲ-ਨਾਲ ਕਾਨੂੰਨ ਦੀ ਪਾਲਣਾ ਅਤੇ ਜਨਤਾ ਪ੍ਰਤੀ ਜਵਾਬਦੇਹੀ ਵੀ ਲਾਜ਼ਮੀ ਹੈ। ਜੇਕਰ ਸਾਮਾਨ ਦੀ ਜਾਂਚ ਜਾਂ ਕਸਟਮ ਨਿਯਮਾਂ ਤਹਿਤ ਕਾਰਵਾਈ ਹੋਈ ਹੈ, ਤਾਂ ਇਸ ਬਾਰੇ ਤੱਥ ਸਾਹਮਣੇ ਆਉਣੇ ਚਾਹੀਦੇ ਹਨ।
ਅਨਿਲ ਸਰੀਨ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਤਿੰਨ ਘੰਟੇ ਰੋਕੇ ਜਾਣ ਅਤੇ 50 ਹਜ਼ਾਰ ਰੁਪਏ ਦੇ ਕਥਿਤ ਜੁਰਮਾਨੇ ਬਾਰੇ ਸਪੱਸ਼ਟ ਜਾਣਕਾਰੀ ਦੇਣ, ਤਾਂ ਜੋ ਅਟਕਲਾਂ ਦੀ ਬਜਾਏ ਤੱਥਾਂ ਦੇ ਆਧਾਰ ’ਤੇ ਸਥਿਤੀ ਸਪੱਸ਼ਟ ਹੋ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਦੇ ਜਰਮਨ ਦੇ ਦੌਰੇ ਦੌਰਾਨ ਫਲਾਈਟ ਲੇਟ ਕਰਵਾਉਣ ਅਤੇ ਹੁਣ ਦਿੱਲੀ ਏਅਰਪੋਰਟ ’ਤੇ ਵਾਪਰੀ ਘਟਨਾ ਕਾਰਨ ਪੰਜਾਬ ਨੂੰ ਇਕ ਵਾਰ ਫਿਰ ਸ਼ਰਮਸਾਰ ਹੋਣਾ ਪਿਆ ਹੈ।