ਤਰਕਸ਼ੀਲਾਂ ਦਾ ਉਦੇਸ਼ ਕਿਰਤ ਦੀ ਲੁੱਟ ਨੂੰ ਖ਼ਤਮ ਕਰਨ ਵਾਲੇ ਪ੍ਰਬੰਧ ਦੀ ਉਸਾਰੀ : ਨਗਾਰੀ
ਤਰਕਸ਼ੀਲਾਂ ਦਾ ਉਦੇਸ਼ ਕਿਰਤ ਦੀ ਲੁੱਟ ਨੂੰ ਖ਼ਤਮ ਕਰਨ ਵਾਲੇ ਪ੍ਰਬੰਧ ਦੀ ਉਸਾਰੀ- ਨਗਾਰੀ
Publish Date: Sat, 24 Jan 2026 07:45 PM (IST)
Updated Date: Sun, 25 Jan 2026 04:19 AM (IST)
ਮਹਿਰਾ, ਖਰੜ : ਤਰਕਸ਼ੀਲ ਸੁਸਾਇਟੀ ਪੰਜਾਬ ਦਾ ਉਦੇਸ਼ ਕੇਵਲ ਨਾਸਤਿਕਤਾ ਦਾ ਪ੍ਰਚਾਰ ਕਰਨਾ ਹੀ ਨਹੀਂ, ਸਗੋਂ ਕਿਰਤ ਦੀ ਲੁੱਟ ਨੂੰ ਖ਼ਤਮ ਕਰਨ ਵਾਲੇ ਉਸ ਪ੍ਰਬੰਧ ਦੀ ਉਸਾਰੀ ਕਰਨਾ ਹੈ ਜਿੱਥੇ ਮਨੁੱਖ ਦਾ ਮਨੁੱਖ ਹੱਥੋਂ ਸ਼ੋਸ਼ਣ ਨਾ ਹੋਵੇ। ਇਹ ਵਿਚਾਰ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੇ ਮੁਖੀ ਕੁਲਵਿੰਦਰ ਨਗਾਰੀ ਨੇ ਜੋਨ ਚੰਡੀਗੜ੍ਹ ਦੀ ਮੀਟਿੰਗ ’ਚ ਸੰਬੋਧਨ ਕਰਦੇ ਸਮੇ ਮੁੱਖ ਬੁਲਾਰੇ ਦੇ ਤੌਰ ਤੇ ਪ੍ਰਗਟ ਕੀਤੇ। ਉਹਨਾ ਨੇ ਕਿਹਾ ਕਿ ਗਰੀਬੀ ਵਹਿਮਾਂ ਭਰਮਾਂ ਦੀ ਪੈਦਾਵਾਰ ਲਈ ਉਪਜਾਊ ਜ਼ਮੀਨ ਦੀ ਤਰਾਂ ਹੈ। ਜ਼ੋਨ ਦੇ ਜਥੇਬੰਦਕ ਮੁੱਖੀ ਅਜੀਤ ਪ੍ਰਦੇਸੀ ਨੇ ਖਰੜ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਅੰਧ ਵਿਸ਼ਵਾਸ ਇਕ ਸਾਜਿਸ਼ ਤਹਿਤ ਫੈਲਾਇਆ ਜਾਂਦਾ ਹੈ। ਸਾਨੂੰ ਇਹਨਾ ਤਾਕਤਾਂ ਖਿਲਾਫ ਡੱਟ ਕੇ ਲੜਾਈ ਦੇਣੀ ਚਾਹੀਦੀ ਹੈ। ਜ਼ੋਨ ਮੀਡੀਆ ਮੁੱਖੀ ਪ੍ਰਿੰਸੀਪਲ ਖਰੜ ਗੁਰਮੀਤ, ਸੰਦੀਪ ਬਸੀ ਤੇ ਸੈਲਿੰਦਰ ਸੁਹਾਲੀ ਨੇ ਕਿਹਾ ਕਿ ਅੰਧਵਿਸ਼ਵਾਸੀ ਵਰਤਾਰਾ ਲੋਕਾਂ ਲਈ ਖਤਰਨਾਕ ਅਤੇ ਜੋਕਾਂ ਲਈ ਫਾਇਦੇਮੰਦ ਹੁੰਦਾ ਹੈ। ਇਹ ਲੋਕ ਆਮ ਲੋਕਾਈ ਨੂੰ ਵਹਿਮਾ ਭਰਮਾ ਵਿਚ ਫਸਾਈ ਰਖਣਾ ਚਾਹੁੰਦੇ ਹਨ ਤਾਂ ਜੋ ਇਹਨਾ ਦੀ ਕਿਰਤ ਦੀ ਲੁੱਟ ਹੰਦੀ ਰਹੇ। ਮੀਟਿੰਗ ’ਚ ਹਾਜ਼ਰ ਬਲਦੇਵ ਜਲਾਲ, ਮਾਸਟਰ ਹਰਜੀਤ ਸਿੰਘ, ਅਸ਼ੋਕ ਕੁਮਾਰ ਰੋਪੜ ਨੇ ਚਰਚਾ ਵਿਚ ਸ਼ਾਮਲ ਸਨ।