ਦੀਵਾਲੀ ਦੀ ਰਾਤ ਟਰਾਂਸਫ਼ਾਰਮਰ ’ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ ਦੀਵਾਲੀ ਦੀ ਰਾਤ ਟਰਾਂਸਫ਼ਾਰਮਰ ’ਚ ਲੱਗੀ ਭਿਆਨਕ ਅੱਗ
Publish Date: Mon, 09 Nov 2026 09:18 PM (IST)
Updated Date: Mon, 09 Nov 2026 09:20 PM (IST)
ਮਹਿਰਾ, ਪੰਜਾਬੀ ਜਾਗਰਣ ਖਰੜ : ਖਰੜ ਦੇ ਰੰਧਾਵਾ ਰੋਡ ’ਤੇਸਥਿਤ ਪਾਲ ਡੇਅਰੀ ਦੀ ਦੁਕਾਨ ਦੇ ਪਿੱਛੇ ਬਣੇ ਖਾਲੀ ਪਲਾਟ ਵਿਚ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ ਵਿਚ ਦੀਵਾਲੀ ਦੀ ਦੇਰ ਰਾਤ ਨੂੰ ਭਿਆਨਕ ਅੱਗ ਲੱਗ ਜਾਣ ਕਾਰਨ ਆਸਪਾਸ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਹਾਲਾਂਕਿ ਕੁਝ ਹੀ ਦੇਰ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਉੱਪਰ ਕਾਬੂ ਪਾ ਲਿਆ ਅਤੇ ਕਿਸੇ ਵੀ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਲ ਡੇਅਰੀ ਖਰੜ ਦੇ ਮਾਲਕ ਹਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਦੁਕਾਨ ਤੋਂ ਵਿਹਲੇ ਹੋ ਕੇ ਦੀਵਾਲੀ ਦੀ ਪੂਜਾ ਲਈ ਆਪਣੇ ਘਰ ਤਕਰੀਬਨ 11 ਵਜੇ ਗਏ ਸਨ ਤਾਂ ਉਨ੍ਹਾਂ ਦੇ ਨੌਕਰ ਨੇ ਫੋਨ ਕਰਕੇ ਦੱਸਿਆ ਕਿ ਦੁਕਾਨ ਦੇ ਪਿਛਲੇ ਪਾਸੇ ਲੱਗੇ ਟਰਾਂਸਫ਼ਾਰਮਰ ਵਿਚ ਆਤਿਸ਼ਬਾਜੀ ਡਿੱਗ ਜਾਣ ਕਾਰਨ ਭਿਆਨਕ ਅੱਗ ਲੱਗ ਗਈ ਹੈ ਇਸ ਤੇ ਤੁਰੰਤ ਉਨ੍ਹਾਂ ਦੁਕਾਨ ’ਚ ਪੁੱਜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕਰੰਟ ਦੇ ਡਰ ਤੋਂ ਫਾਇਰ ਬ੍ਰਿਗੇਡ ਨੂੰ ਵੀ ਫੋਨ ਕਰ ਕੇ ਇਸ ਹਾਦਸੇ ਬਾਰੇ ਇਤਲਾਹ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਤੁਰੰਤ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਟਰਾਂਸਫ਼ਾਰਮਰ ਨੂੰ ਲੱਗੀ ਭਿਆਨਕ ਅੱਗ ਉੱਪਰ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਅੱਗ ਬਹੁਤ ਜ਼ਿਆਦਾ ਭਿਆਨਕ ਸੀ ਪਰ ਦੁਕਾਨ ਦੇ ਅੰਦਰ ਅਤੇ ਆਸਪਾਸ ਦੇ ਏਰੀਏ ਤੱਕ ਪਹੁੰਚਣ ਤੋਂ ਪਹਿਲਾਂ ਹੀ ਅੱਗ ’ਤੇ ਕਾਬੂ ਪਾ ਲਿਆ ਗਿਆ।