ਸ਼ੇਰ-ਏ-ਪੰਜਾਬ T20 ਲੀਗ: ਟੀਮਾਂ ਦੇ ਪ੍ਰੈਕਟਿਸ ਸੈਸ਼ਨ ਸ਼ੁਰੂ, ਅਰਸ਼ਦੀਪ ਸਿੰਘ ਸ਼ੁਰੂਆਤੀ ਮੈਚਾਂ ਤੋਂ ਰਹਿ ਸਕਦੇ ਦੂਰ
27 ਅਗਸਤ ਨੂੰ ਫਾਜ਼ਿਲਕਾ ਫਾਲਕਨਜ਼ ਅਤੇ ਲੁਧਿਆਣਾ ਲਾਇੰਸ ਦੁਪਹਿਰ 1:30 ਤੋਂ 4:30 ਵਜੇ ਤੱਕ ਅਭਿਆਸ ਕਰਨਗੀਆਂ, ਜਦਕਿ ਮੋਹਾਲੀ ਕਿੰਗਜ਼ ਅਤੇ ਜਲੰਧਰ ਵਾਰਿਅਰਜ਼ ਦਾ ਸੈਸ਼ਨ ਸ਼ਾਮ 6 ਤੋਂ 9 ਵਜੇ ਤੱਕ ਹੋਵੇਗਾ। 28 ਅਗਸਤ ਨੂੰ ਅੰਮ੍ਰਿਤਸਰ ਸੂਰਮਾਂ ਅਤੇ ਬਠਿੰਡਾ ਰੋਇਲਜ਼ ਦੁਪਹਿਰ ਦੇ ਸੈਸ਼ਨ ਵਿੱਚ, ਜਦਕਿ ਫਾਜ਼ਿਲਕਾ ਫਾਲਕਨਜ਼ ਅਤੇ ਲੁਧਿਆਣਾ ਲਾਇੰਸ ਸ਼ਾਮ ਦੇ ਸੈਸ਼ਨ ’ਚ ਅਭਿਆਸ ਕਰਨਗੀਆਂ। 29 ਅਗਸਤ ਨੂੰ ਮੋਹਾਲੀ ਕਿੰਗਜ਼-ਜਲੰਧਰ ਵਾਰਿਅਰਜ਼ ਅਤੇ ਅੰਮ੍ਰਿਤਸਰ ਸੂਰਮਾ-ਬਠਿੰਡਾ ਰੋਇਲਜ਼ ਦੇ ਸੈਸ਼ਨ ਹੋਣਗੇ।
Publish Date: Thu, 27 Aug 2026 03:00 PM (IST)
Updated Date: Thu, 27 Aug 2026 03:04 PM (IST)
ਨਰੇਸ਼ ਕਾਲੀਆ, ਪੰਜਾਬੀ ਜਾਗਰਣ, ਚੰਡੀਗੜ੍ਹ। ਸ਼ੇਰ-ਏ-ਪੰਜਾਬ T20 ਲੀਗ ਦੇ ਆਗਾਜ਼ ਤੋਂ ਪਹਿਲਾਂ ਟੀਮਾਂ ਨੇ ਆਪਣੇ ਪ੍ਰੈਕਟਿਸ ਸੈਸ਼ਨ ਸ਼ੁਰੂ ਕਰ ਦਿੱਤੇ ਹਨ। ਜਾਰੀ ਕੀਤੇ ਪ੍ਰੈਕਟਿਸ ਸ਼ਡਿਊਲ ਮੁਤਾਬਕ 27 ਤੋਂ 29 ਅਗਸਤ ਤੱਕ ਵੱਖ-ਵੱਖ ਟੀਮਾਂ ਅਭਿਆਸ ਸੈਸ਼ਨਾਂ ’ਚ ਹਿੱਸਾ ਲੈਣਗੀਆਂ। ਲੀਗ ਦਾ ਪਹਿਲਾ ਮੁਕਾਬਲਾ 30 ਅਗਸਤ ਨੂੰ ਖੇਡਿਆ ਜਾਣਾ ਹੈ।
27 ਅਗਸਤ ਨੂੰ ਫਾਜ਼ਿਲਕਾ ਫਾਲਕਨਜ਼ ਅਤੇ ਲੁਧਿਆਣਾ ਲਾਇੰਸ ਦੁਪਹਿਰ 1:30 ਤੋਂ 4:30 ਵਜੇ ਤੱਕ ਅਭਿਆਸ ਕਰਨਗੀਆਂ, ਜਦਕਿ ਮੋਹਾਲੀ ਕਿੰਗਜ਼ ਅਤੇ ਜਲੰਧਰ ਵਾਰਿਅਰਜ਼ ਦਾ ਸੈਸ਼ਨ ਸ਼ਾਮ 6 ਤੋਂ 9 ਵਜੇ ਤੱਕ ਹੋਵੇਗਾ। 28 ਅਗਸਤ ਨੂੰ ਅੰਮ੍ਰਿਤਸਰ ਸੂਰਮਾਂ ਅਤੇ ਬਠਿੰਡਾ ਰੋਇਲਜ਼ ਦੁਪਹਿਰ ਦੇ ਸੈਸ਼ਨ ਵਿੱਚ, ਜਦਕਿ ਫਾਜ਼ਿਲਕਾ ਫਾਲਕਨਜ਼ ਅਤੇ ਲੁਧਿਆਣਾ ਲਾਇੰਸ ਸ਼ਾਮ ਦੇ ਸੈਸ਼ਨ ’ਚ ਅਭਿਆਸ ਕਰਨਗੀਆਂ। 29 ਅਗਸਤ ਨੂੰ ਮੋਹਾਲੀ ਕਿੰਗਜ਼-ਜਲੰਧਰ ਵਾਰਿਅਰਜ਼ ਅਤੇ ਅੰਮ੍ਰਿਤਸਰ ਸੂਰਮਾ-ਬਠਿੰਡਾ ਰੋਇਲਜ਼ ਦੇ ਸੈਸ਼ਨ ਹੋਣਗੇ।
ਇਸ ਦੌਰਾਨ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਸ਼ੁਰੂਆਤੀ ਮੈਚਾਂ ’ਚ ਉਪਲਬਧਤਾ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੈ। ਅਰਸ਼ਦੀਪ ਇਸ ਸਮੇਂ ਦਲੀਪ ਟਰਾਫੀ ’ਚ ਨਾਰਥ ਜ਼ੋਨ ਦੀ ਟੀਮ ਦਾ ਹਿੱਸਾ ਹਨ। ਨਾਰਥ ਜ਼ੋਨ ਨੇ ਵੈਸਟ ਜ਼ੋਨ ਨੂੰ 52 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਹੈ ਅਤੇ ਸੈਮੀਫਾਈਨਲ 30 ਅਗਸਤ ਤੋਂ 2 ਸਤੰਬਰ ਤੱਕ ਖੇਡਿਆ ਜਾਣਾ ਹੈ।
ਇਸ ਕਾਰਨ ਅਰਸ਼ਦੀਪ ਲਈ ਸ਼ੇਰ-ਏ-ਪੰਜਾਬ T20 ਲੀਗ ਦੇ ਸ਼ੁਰੂਆਤੀ ਮੈਚਾਂ ’ਚ ਖੇਡਣਾ ਮੁਸ਼ਕਿਲ ਨਜ਼ਰ ਆ ਰਿਹਾ ਹੈ। ਨਾਰਥ ਜ਼ੋਨ ਦੇ ਸੈਮੀਫਾਈਨਲ ਤੋਂ ਬਾਅਦ ਹੀ ਉਨ੍ਹਾਂ ਦੇ ਲੀਗ ਨਾਲ ਜੁੜਨ ਦੀ ਸੰਭਾਵਨਾ ਬਣੇਗੀ। ਜੇ ਨਾਰਥ ਜ਼ੋਨ ਫਾਈਨਲ ਵਿੱਚ ਪਹੁੰਚਦਾ ਹੈ ਤਾਂ ਅਰਸ਼ਦੀਪ ਦੀ ਉਪਲਬਧਤਾ ਹੋਰ ਅੱਗੇ ਵੀ ਪ੍ਰਭਾਵਿਤ ਹੋ ਸਕਦੀ ਹੈ।
ਅਰਸ਼ਦੀਪ ਨੇ ਦਲੀਪ ਟਰਾਫੀ ਦੇ ਕੁਆਰਟਰ ਫਾਈਨਲ ’ਚ ਨਾਰਥ ਜ਼ੋਨ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਂਦਿਆਂ ਗੇਂਦਬਾਜ਼ੀ ਨਾਲ ਯੋਗਦਾਨ ਪਾਇਆ ਸੀ।
ਲੀਗ ਦੀਆਂ ਟੀਮਾਂ ਹੁਣ ਆਖਰੀ ਤਿਆਰੀਆਂ ਵਿੱਚ ਜੁਟ ਗਈਆਂ ਹਨ ਅਤੇ ਖਿਡਾਰੀਆਂ ਦੀ ਫਿਟਨੈੱਸ, ਟੀਮ ਕਾਂਬੀਨੇਸ਼ਨ ਅਤੇ ਰਣਨੀਤੀ 'ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।