ਅਧਿਆਪਕਾਂ ਨੂੰ ਨੇਸ਼ਨ ਬਿਲਡਰਜ਼ ਐਵਾਰਡ ਨਾਲ ਕੀਤਾ ਸਨਮਾਨਿਤ ਅਧਿਆਪਕਾਂ ਨੂੰ ਨੇਸ਼ਨ ਬਿਲਡਰਜ਼ ਐਵਾਰਡ ਨਾਲ ਕੀਤਾ ਸਨਮਾਨਿਤ
Publish Date: Sat, 19 Sep 2026 06:44 PM (IST)
Updated Date: Sun, 20 Sep 2026 04:06 AM (IST)
ਫੋਟੋ ਕੈਪਸ਼ਨ : ਰੋਟਰੀ ਕਲੱਬ ਵੱਲੋਂ ਸਨਮਾਨਿਤ ਕੀਤੇ ਅਧਿਆਪਕ ਤੇ ਕਲੱਬ ਮੈਂਬਰ ਸਮਾਰੋਹ ਦੌਰਾਨ। 24ਪੀ ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਰੋਟਰੀ ਕਲੱਬ ਖਰੜ ਵੱਲੋਂ ਅਧਿਆਪਕ ਦਿਵਸ ਦੇ ਮੱਦੇਨਜ਼ਰ ਨੇਸ਼ਨ ਬਿਲਡਰਜ਼ ਐਵਾਰਡ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਖਰੜ ਦੇ ਕਈ ਸਕੂਲਾਂ ਦੇ ਉਧਮੀ ਤੇ ਸਮਰਪਿਤ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਰੋਹ ਵਿਚ ਰੋਟਰੀ ਕਲੱਬ ਖਰੜ ਦੇ ਪ੍ਰਧਾਨ ਰੋਟੇਰੀਅਨ ਰਾਕੇਸ਼ ਸਚਦੇਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਸਿਰਫ਼ ਵਿਦਿਆਰਥੀਆਂ ਨੂੰ ਪਾਠਕ੍ਰਮ ਦਾ ਗਿਆਨ ਹੀ ਨਹੀਂ ਦਿੰਦੇ, ਸਗੋਂ ਉਨ੍ਹਾਂ ਨੂੰ ਸੰਸਕਾਰ, ਜੀਵਨ-ਮੁੱਲ, ਜੀਵਨ-ਕੌਸ਼ਲ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਸਿੱਖਿਆ ਵੀ ਦਿੰਦੇ ਹਨ। ਦੇਸ਼ ਦੇ ਭਵਿੱਖ ਨੂੰ ਤਿਆਰ ਕਰਨ ਵਿਚ ਅਧਿਆਪਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਸਮਾਜ ਹਮੇਸ਼ਾ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਦਾ ਰਹੇਗਾ। ਪੀਡੀਜੀ ਰੋਟੇਰੀਅਨ ਮਨਮੋਹਨ ਸਿੰਘ ਨੇ ਕਿਹਾ ਕਿ ‘ਅਧਿਆਪਕ’ ਸ਼ਬਦ ਆਪਣੇ ਆਪ ਵਿਚ ਸਨਮਾਨ ਦਾ ਪ੍ਰਤੀਕ ਹੈ। ਇਸ ਮੌਕੇ ਸਮਾਰੋਹ ਦੇ ਮੁੱਖ ਮਹਿਮਾਨ ਸਟੇਟ ਐਵਾਰਡੀ ਸੇਵਾ ਮੁਕਤ ਪ੍ਰਿੰ: ਗੁਰਮੀਤ ਸਿੰਘ ਨੇ ਕਿਹਾ ਕਿ ਅਧਿਆਪਕਾਂ ਨੂੰ ਆਪਣੇ ਗਿਆਨ ਅਤੇ ਤਜਰਬੇ ਨੂੰ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਪਹੁੰਚਾਉਣਾ ਚਾਹੀਦਾ ਹੈ, ਤਾਂ ਜੋ ਬੱਚੇ ਆਪਣੇ ਜੀਵਨ ’ਚ ਸਫਲਤਾ ਹਾਸਲ ਕਰ ਸਕਣ ਅਤੇ ਉਨ੍ਹਾਂ ਦਾ ਭਵਿੱਖ ਉਜਵਲ ਬਣੇ। ਸਮਾਰੋਹ ਵਿਚ ਪ੍ਰਿੰ: ਜਸਵਿੰਦਰ ਚੰਦਰ ਡਾਇਰੈਕਟਰ ਏਪੀਜੇ ਪਬਲਿਕ ਸਕੂਲ, ਰਸ਼ਮੀ ਰਾਜ ਸ਼ੈਮਰਾਕ ਸਕੂਲ, ਰੁਪਿੰਦਰ ਕੌਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਗੁਰਬਖਸ਼ੀ ਸਿੰਘ, ਭਾਰਤੀ ਮਿੱਤਲ ਸਹੌੜਾਂ ਸਕੂਲ, ਸਰਿਤਾ ਰਾਣੀ, ਅਮਨਦੀਪ ਕੌਰ, ਸੰਦੀਪ ਸਿੰਘ ਸੰਧੂ ਖਰੜ ਸਕੂਲ, ਮਨਮੀਤ ਕੌਰ ਨਵਾਂ ਸ਼ਹਿਰ, ਨਿਕਿਤਾ ਗੁਪਤਾ ਨੂੰ ਨੇਸ਼ਨ ਬਿਲਡਰਜ਼ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟੈਗੋਰ ਨਿਕੇਤਨ ਸਕੂਲ ਦੇ ਪ੍ਰਿੰ: ਡਾਇਰੈਕਟਰ ਜਿਤੇਂਦਰ ਗੁਪਤਾ, ਐੱਸਆਈ ਸਿੰਘ ਕੋਰਾ, ਗਿਆਨ ਸਿੰਘ ਥਿੰਦ, ਤ੍ਰਿਲੋਕ ਆਨੰਦ, ਰਾਕੇਸ਼ ਮੰਚਿੰਦਾ, ਦਿਲਰਾਜ ਸਿੰਘ, ਅਮਨਦੀਪ ਗਰਗ, ਪ੍ਰੀਤੀਪਾਲ ਸਿੰਘ, ਰਣਜੀਤ ਸਿੰਘ ਰਾਏ ਤੇ ਐਡਵੋਕੇਟ ਸੁਸ਼ਾਂਤ ਕੌਸ਼ਲ ਸਮੇਤ ਰੋਟਰੀ ਕਲੱਬ ਦੇ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ।