ਡੇਰਾਬੱਸੀ ਬਾਰ ਐਸੋਸੀਏਸ਼ਨ ਦੀ ਨਵੀਂ ਚੁਣੀ ਗਈ ਟੀਮ ਦਾ ਸਹੁੰ ਚੁੱਕ ਸਮਾਗਮ ਡੇਰਾਬੱਸੀ ਬਾਰ ਐਸੋਸੀਏਸ਼ਨ ਦੀ ਨਵੀਂ ਚੁਣੀ ਗਈ ਟੀਮ ਦਾ ਸਹੁੰ ਚੁੱਕ ਸਮਾਗਮ
Publish Date: Mon, 21 Sep 2026 07:36 PM (IST)
Updated Date: Tue, 22 Sep 2026 04:06 AM (IST)
ਵਕੀਲਾਂ ਦੇ ਬੁਨਿਆਦੀ ਹੱਕਾਂ ਤੇ ਭਲਾਈ ਲਈ ਕੰਮ ਕਰਨ ਦਾ ਲਿਆ ਸੰਕਲਪ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਬਾਰ ਐਸੋਸੀਏਸ਼ਨ ਡੇਰਾਬੱਸੀ ਦੀਆਂ ਲੰਘੀ 11 ਸਤੰਬਰ ਨੂੰ ਹੋਈਆਂ ਚੋਣਾਂ ਤੋਂ ਬਾਅਦ ਨਵੀਂ ਚੁਣੀ ਗਈ ਕਾਰਜਕਾਰਣੀ ਦਾ ਸਹੁੰ ਚੁੱਕ ਸਮਾਗਮ ਬਾਰ ਰੂਮ ਵਿਖੇ ਉਤਸ਼ਾਹਪੂਰਵਕ ਮਾਹੌਲ ਵਿੱਚ ਸੰਪੰਨ ਹੋਇਆ। ਇਹ ਸਮਾਗਮ ਰਿਟਰਨਿੰਗ ਅਫਸਰ ਰਵਿੰਦਰ ਬੱਤਰਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਅਸਿਸਟੈਂਟ ਰਿਟਰਨਿੰਗ ਅਫਸਰ ਭਾਗ ਸਿੰਘ ਖਾਰੀ, ਰਾਮ ਧਿਮਾਨ, ਅਰੁਣ ਗੁਪਤਾ ਅਤੇ ਅਭਿਮਨਿਊ ਗਰਗ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਚੋਣ ਅਧਿਕਾਰੀਆਂ ਨੇ ਸਮੁੱਚੀ ਚੋਣ ਪ੍ਰਕਿਰਿਆ ਨੂੰ ਪੂਰੀ ਪਾਰਦਰਸ਼ਤਾ, ਜਵਾਬਦੇਹੀ ਅਤੇ ਨਿਰਪੱਖਤਾ ਨਾਲ ਨੇਪਰੇ ਚਾੜ੍ਹਿਆ। ਇਸ ਸਮਾਗਮ ਦੌਰਾਨ ਰਿਟਰਨਿੰਗ ਅਫਸਰ ਰਵਿੰਦਰ ਬੱਤਰਾ ਨੇ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣੇ ਗਏ ਐਡਵੋਕੇਟ ਵਿਕਰਮਜੀਤ ਸਿੰਘ ਦੱਪਰ ਨੂੰ ਅਹੁਦੇ ਦੀ ਸਹੁੰ ਚੁਕਵਾਈ। ਸਹੁੰ ਚੁੱਕਣ ਉਪਰੰਤ ਪ੍ਰਧਾਨ ਵਿਕਰਮਜੀਤ ਸਿੰਘ ਨੇ ਬਾਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਸੰਕਲਪ ਲਿਆ ਕਿ ਉਹ ਪਹਿਲਾਂ ਦੀ ਤਰ੍ਹਾਂ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਸਮਰਪਣ ਨਾਲ ਬਾਰ ਦੀ ਭਲਾਈ, ਮੈਂਬਰਾਂ ਦੇ ਹੱਕਾਂ, ਸਨਮਾਨ ਅਤੇ ਗੌਰਵ ਦੀ ਰਾਖੀ ਲਈ ਨਿਰੰਤਰ ਕਾਰਜਸ਼ੀਲ ਰਹਿਣਗੇ। ਉਨ੍ਹਾਂ ਆਖਿਆ ਕਿ ਐਸੋਸੀਏਸ਼ਨ ਦੇ ਹਰ ਮੈਂਬਰ ਦੀ ਆਵਾਜ਼ ਦਾ ਸਤਿਕਾਰ ਕੀਤਾ ਜਾਵੇਗਾ। ਇਸ ਉਪਰੰਤ ਨਵੀਂ ਕਾਰਜਕਾਰਣੀ ਦੇ ਹੋਰਨਾਂ ਅਹੁਦੇਦਾਰਾਂ ਵਾਈਸ ਪ੍ਰਧਾਨ ਸ਼ਿਵ ਸ਼ਰਮਾ, ਵਾਈਸ ਪ੍ਰਧਾਨ (ਮਹਿਲਾ) ਗੀਤਿਕਾ ਗੋਇਲ, ਜਨਰਲ ਸਕੱਤਰ ਜਗਤਾਰ ਸਿੰਘ ਬਾਛਲ, ਜੁਆਇੰਟ ਸਕੱਤਰ ਸੁਮਨ ਚੌਹਾਨ, ਕੈਸ਼ੀਅਰ ਵਿਪਿਨ ਸ਼ਰਮਾ, ਲਾਇਬ੍ਰੇਰੀ ਇੰਚਾਰਜ ਅਨੁਭਵ ਸਿੰਗਲਾ ਅਤੇ ਐਗਜ਼ਿਕਿਊਟਿਵ ਮੈਂਬਰ ਸੋਨੀਆ ਭਾਰਦਵਾਜ ਨੇ ਵੀ ਆਪਣੇ ਅਹੁਦਿਆਂ ਦੀ ਸਹੁੰ ਚੁੱਕੀ। ਸਮਾਗਮ ਦੇ ਅੰਤ ’ਚ ਪ੍ਰਧਾਨ ਵਿਕਰਮਜੀਤ ਸਿੰਘ ਡੱਪਰ ਅਤੇ ਜਨਰਲ ਸਕੱਤਰ ਜਗਤਾਰ ਸਿੰਘ ਬਾਛਲ ਨੇ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਰਿਟਰਨਿੰਗ ਅਫਸਰ ਸ੍ਰੀ ਰਵਿੰਦਰ ਬੱਤਰਾ ਅਤੇ ਸਮੂਹ ਅਸਿਸਟੈਂਟ ਰਿਟਰਨਿੰਗ ਅਫਸਰਾਂ ਨੂੰ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਬਾਰ ਐਸੋਸੀਏਸ਼ਨ ਡੇਰਾਬੱਸੀ ਦੇ ਸਾਬਕਾ ਪ੍ਰਧਾਨਾਂ ਵਿੱਚੋਂ ਰਾਜਬੀਰ ਸਿੰਘ ਮੁੰਦਰਾ, ਅਮਰਿੰਦਰ ਸਿੰਘ ਨਨਵਾ, ਵਿਕਰਾਂਤ ਪਵਾਰ, ਜਸਬੀਰ ਸਿੰਘ ਚੌਹਾਨ ਤੋਂ ਇਲਾਵਾ ਸ੍ਰੀ ਜਸਵੰਤ ਸਿੰਘ ਤੂਰ, ਰਵੀ ਵਧਾਵਾ, ਗੁਰਜੰਟ ਸਿੰਘ ਚੌਹਾਨ, ਭਾਰਤ ਭੂਸ਼ਣ, ਮਿੱਤਰਪਾਲ ਸੈਣੀ, ਹਰਦੀਪ ਸੈਣੀ, ਰਾਜੇਸ਼ ਸਾਗਰ, ਅੰਕਿਤ ਰਾਣਾ, ਜਤਿੰਦਰ ਪਾਲ, ਲਵਪ੍ਰੀਤ, ਦੀਪਕ ਗੁਪਤਾ, ਹਰੀਸ਼ ਸ਼ਰਮਾ, ਬਿਪਿਨਜੀਤ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਸਾਹਿਬਾਨ ਹਾਜ਼ਰ ਸਨ।