
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ੱਖ ਦੇ ਪ੍ਰਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾ ਦਾ ਸੰਗੀਤ ਜਲਦ ਗਾਇਕ ਜੱਸਾ ਸੇੱਖੋ, ਸੁਖਰਾਜ ਨਿੱਜਰ ਹਰਮਨ ਨੰਦਗੜ੍ਹ ਦੇ ਗੀਤਾਂ ਵਿੱਚ ਪੇਸ਼ ਕਰਨਗੇ। ਇਸ ਤੋਂ ਇਲਾਵਾ ਕੁਇਸਟ ਰੈਪਲੀ ਿਫ਼ਲਮ ਦੇ ਬੈਨਰ ਹੇਠ ਅਦਾਕਾਰ ਯੋਗਰਾਜ ਸਿੰਘ ਦੀਆਂ ਫਿਲਮਾਂ ਦੇ ਵਾਰਤਾਲਾਪ ਨੂੰ ਮਿਊਜ਼ੀਕਲ ਰੂਪ ਵਿਚ ਪੇਸ਼ ਕਰ ਕੇ ਸਰੋਤਿਅੰ ਨੂੰ ਕੁਝ ਨਵਾਂ ਤੋਹਫਾ ਦੇਣਗੇ। ਜ਼ਿਕਰਯੋਗ ਹੈ ਕਿ ਸੰਗੀਤਕਾਰ ਸੁਖਪਾਲ ਸੁੱਖ ਪੰਜਾਬੀ ਮਿਊਜ਼ਿਕ ਖੇਤਰ ਦੇ ਨਾਮਵਰ ਗਾਇਕਾਂ ਵਿਚ ਸ਼ਾਮਲ ਦਿਲਜੀਤ ਦੌਸਾਝ, ਗਿੱਪੀ ਗਰੇਵਾਲ, ਸੁਰਜੀਤ ਖਾਨ, ਸਰਬਜੀਤ ਚੀਮਾ, ਅਮਰਿੰਦਰ ਗਿੱਲ, ਜੱਸੀ ਗਿੱਲ, ਰਾਜ ਬਰਾੜ ਤੇ ਬਲਵੀਰ ਬੋਪਾਰਾਏ ਵੱਲੋਂ ਗਾਏ ਸੁਪਰਹਿੱਟ ਗਾਣਿਆਂ ਨੂੰ ਆਪਣੇ ਸੰਗੀਤ ਵਿਚ ਪਿਰੋ ਚੁੱਕੇ ਹਨ।

ਤਿਲਕ ਰਾਜ, ਐੱਸਏਐੱਸ ਨਗਰ
ਪੰਜਾਬੀ ਸੰਗੀਤ ਦੇ ਖੇਤਰ ਵਿਚ ਨਾਂ ਕਮਾ ਚੁੱਕੇ ਸੰਗੀਤਕਾਰ ਸੁਖਪਾਲ ਸੁੱਖ ਦਾ ਸੰਗੀਤਕਾਰ ਵਜੋਂ ਨਵਾਂ ਗਾਣਾ ਆਨਲਾਈਨ ਚਰਚੇ ਸਰੋਤਿਆਂ ਦੀ ਵੱਡੀ ਪਸੰਦ ਬਣ ਕੇ ਖੂਬ ਚਰਚਾ ਖੱਟ ਰਿਹਾ ਹੈ। ਗੀਤ ਸੰਬੰਧੀ ਜਾਣਕਾਰੀ ਦਿੰਦਿਆਂ ਸੰਗੀਤਕਾਰ ਨੇ ਦੱਸਿਆ ਕਿ ਬਲਜੀਤ ਸੰਧੂ ਅਤੇ ਨਾਮਵਰ ਗਾਇਕਾ ਗੁਰਲੇਜ਼ ਅਖ਼ਤਰ ਦੀ ਬੁਲੰਦ ਆਵਾਜ਼ ਵਿਚ ਬਣਿਆ ਇਹ ਗੀਤ ਕੁਇਸਟ ਰੈਪਲੀ ਿਫ਼ਲਮ ਦੀ ਪੇਸ਼ਕਸ਼ ਹੈ ਜਿਸ ਦੇ ਬੋਲ ਕੰਗ ਸੋਨਪਲ ਦੀ ਦੇਣ ਹਨ ਅਤੇ ਵੀਡੀਓ ਮਨਿੰਦਰ ਫਾਰਮਰ ਨੇ ਤਿਆਰ ਕੀਤੀ ਹੈ ਜੋ ਕਿ ਮੋਹਾਲੀ ਅਤੇ ਉਸ ਦੇ ਆਸਪਾਸ ਦੇ ਖੇਤਰਾਂ ਤੋਂ ਸ਼ੂਟ ਕੀਤੀ ਗਈ ਹੈ ਜਿਸ ਵਿਚ ਮਾਡਲ ਦੀ ਭੂਮਿਕਾ ਸੁਰਬੀ ਮਹਿੰਦਰੂ ਵੱਲੋਂ ਨਿਭਾਈ ਗਈ ਹੈ। ਉਨ੍ਹਾਂ ਦੱਸਿਆ ਕਿ ਗਾਇਕ ਬਲਜੀਤ ਸੰਧੂ ਇਸ ਤੋਂ ਪਹਿਲਾਂ ਵੀ ਗੀਤ ਸਿਟੀ, ਨੱਚਦੀ ਫੁੱਲ ਬਣ ਕੇ, ਅਤੇ ਸੂਰਮੇ ਜਿਹੇ ਸੁਪਰਹਿੱਟ ਗੀਤ ਸਰੋਤਿਆਂ ਦੀ ਝੋਲੀ ਵਿਚ ਪਾ ਚੁੱਕੇ ਹਨ। ਸੰਗੀਤਕਾਰ ਸੁਖਪਾਲ ਸੁੱਖ ਨੇ ਭਵਿੱਖ ਦੇ ਪ੍ਰਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾ ਦਾ ਸੰਗੀਤ ਜਲਦ ਗਾਇਕ ਜੱਸਾ ਸੇੱਖੋ, ਸੁਖਰਾਜ ਨਿੱਜਰ ਹਰਮਨ ਨੰਦਗੜ੍ਹ ਦੇ ਗੀਤਾਂ ਵਿੱਚ ਪੇਸ਼ ਕਰਨਗੇ। ਇਸ ਤੋਂ ਇਲਾਵਾ ਕੁਇਸਟ ਰੈਪਲੀ ਿਫ਼ਲਮ ਦੇ ਬੈਨਰ ਹੇਠ ਅਦਾਕਾਰ ਯੋਗਰਾਜ ਸਿੰਘ ਦੀਆਂ ਫਿਲਮਾਂ ਦੇ ਵਾਰਤਾਲਾਪ ਨੂੰ ਮਿਊਜ਼ੀਕਲ ਰੂਪ ਵਿਚ ਪੇਸ਼ ਕਰ ਕੇ ਸਰੋਤਿਅੰ ਨੂੰ ਕੁਝ ਨਵਾਂ ਤੋਹਫਾ ਦੇਣਗੇ।
ਜ਼ਿਕਰਯੋਗ ਹੈ ਕਿ ਸੰਗੀਤਕਾਰ ਸੁਖਪਾਲ ਸੁੱਖ ਪੰਜਾਬੀ ਮਿਊਜ਼ਿਕ ਖੇਤਰ ਦੇ ਨਾਮਵਰ ਗਾਇਕਾਂ ਵਿਚ ਸ਼ਾਮਲ ਦਿਲਜੀਤ ਦੌਸਾਝ, ਗਿੱਪੀ ਗਰੇਵਾਲ, ਸੁਰਜੀਤ ਖਾਨ, ਸਰਬਜੀਤ ਚੀਮਾ, ਅਮਰਿੰਦਰ ਗਿੱਲ, ਜੱਸੀ ਗਿੱਲ, ਰਾਜ ਬਰਾੜ ਤੇ ਬਲਵੀਰ ਬੋਪਾਰਾਏ ਵੱਲੋਂ ਗਾਏ ਸੁਪਰਹਿੱਟ ਗਾਣਿਆਂ ਨੂੰ ਆਪਣੇ ਸੰਗੀਤ ਵਿਚ ਪਿਰੋ ਚੁੱਕੇ ਹਨ।