- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਖਬੀਰ ਨੇ ਮਰਹੂਮ ਗੁਲਜ਼ਾਰ ਸਿੰਘ ਦੇ ਪੁੱਤਰ ਨਾਲ ਕੀਤੀ ਮੁਲਾਕਾਤ, ਮਦਦ ਦਾ ਦਿੱਤਾ ਭਰੋਸਾ

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਪਿੰਡ ਤੂਰ ਬੰਜਾਰਾ ਦੇ ਗੁਲਜ਼ਾਰ ਸਿੰਘ, ਜਿਸ ਨੇ ਖੁਦਕਸ਼ੀ ਕਰ ਲਈ ਹੈ, ਦੇ ਪੁੱਤਰ ਲਖਵਿੰਦਰ ਸਿੰਘ ਨਾਲ ਆਪਣੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਸੁਖਬੀਰ ਬਾਦਲ ਨੇ ਕਿਹਾ ਕਿ ਲਖਵਿੰਦਰ ਸਿੰਘ ਨੇ ਵਿਸਥਾਰ ਵਿਚ ਦੱਸਿਆ ਕਿ ਕਿਵੇਂ ‘ਆਪ’ ਸਰਕਾਰ ਦੀਆਂ ਹਦਾਇਤਾਂ ’ਤੇ ਪੰਜਾਬ ਪੁਲਿਸ ਨੇ ਧੱਕੇ ਨਾਲ ਗੁਲਜ਼ਾਰ ਸਿੰਘ ਦਾ ਅੰਤਮ ਸੰਸਕਾਰ ਕੀਤਾ। ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਆਖਰੀ ਪਲਾਂ ਵਿਚ ਗੁਲਜ਼ਾਰ ਸਿੰਘ ਦਾ ਮੂੰਹ ਵੀ ਨਹੀਂ ਵੇਖਣ ਦਿੱਤਾ ਗਿਆ ਤੇ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਅੰਤਮ ਸੰਸਕਾਰ ਕਰ ਦਿੱਤਾ ਗਿਆ। ਸਾਨੂੰ ‘ਇਸ਼ਨਾਨ’ ਕਰਵਾਉਣ ਤੇ ’ਅਰਦਾਸ’ ਕਰਨ ਦਾ ਵੀ ਹੱਕ ਨਹੀਂ ਦਿੱਤਾ ਗਿਆ। ਬਾਦਲ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ, ਉੱਥੇ ਹੀ ਰੋਸ ਵੀ ਹੈ। ਪਰਿਵਾਰ ਨੂੰ ਬੇਰਹਿਮ ਸਰਕਾਰ ਹੱਥੋਂ ਸੋਚੇ ਵੀ ਨਾ ਜਾ ਸਕਣ ਵਾਲੇ ਹਾਲਾਤ ਨਾਲ ਨਜਿੱਠਣਾ ਪਿਆ। ਸਰਕਾਰ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਤੇ ਉਹ ਸਿਰਫ ਵਿੱਤ ਮੰਤਰੀ ਨੂੰ ਬਚਾਉਣ ’ਤੇ ਲੱਗੀ ਹੈ।
ਸੁਖਬੀਰ ਸਿੰਘ ਬਾਦਲ ਨੇ ਲਖਵਿੰਦਰ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਦਲ ਉਸ ਦਾ ਕੇਸ ਤਰਕਸੰਗਤ ਹੱਲ ਤੱਕ ਲੈ ਕੇ ਜਾਵੇਗਾ ਅਤੇ ਆਪ ਸਰਕਾਰ ਹੱਥੋਂ ਇਸ ਦਹਿਸ਼ਤ ਤੇ ਜ਼ਲਾਲਤ ਭਰੇ ਮਾਹੌਲ ਵਿਚੋਂ ਉੱਭਰਨ ਲਈ ਪਰਿਵਾਰ ਦੀ ਹਰ ਕਾਨੂੰਨੀ, ਵਿੱਤੀ ਤੇ ਸਮਾਜਿਕ ਸਹਾਇਤਾ ਕਰਨਗੇ। ਉਨ੍ਹਾਂ ਸਪਸ਼ਟ ਕੀਤਾ ਕਿ ਜਿਨ੍ਹਾਂ ਅਫਸਰਾਂ ਨੇ ਪੀੜਤ ਪਰਿਵਾਰ ’ਤੇ ਜ਼ੁਲਮ ਢਾਹੇ, ਉਨ੍ਹਾਂ ਨੂੰ ਆਪਣੇ ਗੁਨਾਹਾਂ ਦਾ ਜਵਾਬ ਦੇਣਾ ਪਵੇਗਾ। ਗੁਲਜ਼ਾਰ ਸਿੰਘ ਨੂੰ ਜ਼ਲੀਲ ਕਰਨ ਅਤੇ ਖੁਦਕੁਸ਼ੀ ਕਰਨ ਦੇ ਹਰ ਦੋਸ਼ੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।