ਅੰਤਰ-ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਹਾਕੀ ਅਤੇ ਤੈਰਾਕੀ ਮੁਕਾਬਲਿਆਂ ਦੀ ਸ਼ਾਨਦਾਰ ਸੰਪੰਨਤਾ ਅੰਤਰ-ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਹਾਕੀ ਅਤੇ ਤੈਰਾਕੀ ਮੁਕਾਬਲਿਆਂ ਦੀ ਸ਼ਾਨਦਾਰ ਸੰਪੰਨਤਾ
Publish Date: Fri, 13 Nov 2026 09:03 PM (IST)
Updated Date: Fri, 13 Nov 2026 09:06 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਵਿਖੇ ਕਰਵਾਈਆਂ ਜਾ ਰਹੀਆਂ ਅੰਤਰ-ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਹਾਕੀ ਅਤੇ ਤੈਰਾਕੀ ਮੁਕਾਬਲੇ ਸ਼ਾਨਦਾਰ ਢੰਗ ਨਾਲ ਸੰਪੰਨ ਹੋਏ। ਹਾਕੀ ਸਟੇਡੀਅਮ ਸੈਕਟਰ 63 ਮੁਹਾਲੀ ਵਿਖੇ ਹੋਏ ਹਾਕੀ ਮੁੰਡਿਆਂ ਦੇ ਫਾਈਨਲ ਮੁਕਾਬਲੇ ’ਚ ਜਲੰਧਰ ਜ਼ਿਲ੍ਹੇ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਲੁਧਿਆਣਾ ਜ਼ਿਲ੍ਹੇ ਦੀ ਟੀਮ ਉਪ ਜੇਤੂ ਰਹੀ। ਇਸੇ ਤਰ੍ਹਾਂ ਹਾਕੀ ਕੁੜੀਆਂ ਦੇ ਮੁਕਾਬਲੇ ’ਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਟੀਮ ਨੇ ਬਾਜ਼ੀ ਮਾਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਲੁਧਿਆਣਾ ਜ਼ਿਲ੍ਹੇ ਦੀ ਟੀਮ ਦੂਜੇ ਸਥਾਨ ਤੇ ਰਹੀ। ਸੰਗਰੂਰ ਦੀ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਜ਼ਿਲ੍ਹਾ ਕਪੂਰਥਲਾ ਦੇ ਮੁੰਡੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਖੇਡਾਂ ਦੀ ਸਫ਼ਲ ਸੰਪੰਨਤਾ ਡੀਐੱਸਈ ਡਾ. ਹਰਕੀਰਤ ਕੌਰ ਚਾਨੇ ਦੀ ਪ੍ਰਧਾਨਗੀ ਹੇਠ, ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ ਜਸਜੀਤ ਸਿੰਘ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਹੇਠ ਹੋਈ। ਇਸ ਮੌਕੇ ਡਿਪਟੀ ਡੀਈਓ ਅੰਗਰੇਜ਼ ਸਿੰਘ, ਜ਼ਿਲ੍ਹਾ ਪ੍ਰਾਇਮਰੀ ਖੇਡ ਕਨਵੀਨਰ ਬਲਜੀਤ ਸਿੰਘ ਸਨੇਟਾ, ਡੀਲਿੰਗ ਅਸਿਸਟੈਂਟ ਪ੍ਰੀਤੀ ਅਤੇ ਸਹਾਇਕ ਜ਼ਿਲ੍ਹਾ ਖੇਡ ਕਨਵੀਨਰ ਜਗਦੀਪ ਸਿੰਘ ਕਲੋਲੀ ਦੀ ਦੇਖ-ਰੇਖ ਹੇਠ ਵੱਖ-ਵੱਖ ਕਮੇਟੀਆਂ ਦੇ ਇੰਚਾਰਜਾਂ ਅਤੇ ਮੈਂਬਰ ਅਧਿਆਪਕਾਂ ਨੇ ਆਪਣੀ ਡਿਊਟੀ ਪੂਰੀ ਮਿਹਨਤ, ਲਗਨ ਅਤੇ ਤਨਦੇਹੀ ਨਾਲ ਨਿਭਾਈ, ਜਿਸ ਸਦਕਾ ਇਹ ਖੇਡ ਮੁਕਾਬਲੇ ਸੁਚੱਜੇ ਢੰਗ ਨਾਲ ਨੇਪਰੇ ਚੜ੍ਹੇ। ਤੈਰਾਕੀ ਦੇ ਮੁਕਾਬਲਿਆਂ ਜੋ ਕਿ ਸਪੋਰਟਸ ਕੰਪਲੈਕਸ ਸੈਕਟਰ 78 ਮੁਹਾਲੀ ਵਿਖੇ ਚੱਲ ਰਹੇ ਹਨ, ਵਿਚ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਅਤੇ ਖੇਡ ਕੌਸ਼ਲ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੈਰਾਕੀ ਦੇ ਮੁੱਖ ਈਵੈਂਟਾਂ ’ਚ 50 ਮੀਟਰ ਫਰੀ ਸਟਾਈਲ, 100 ਮੀਟਰ ਫਰੀ ਸਟਾਈਲ, ਬੈਕ ਸਟ੍ਰੋਕ, ਬਟਰਫਲਾਈ, ਬ੍ਰੈਸਟ ਸਟ੍ਰੋਕ, ਇੰਡੀਵਿਜੁਅਲ ਮੈਡਲੇ, ਫਰੀ ਸਟਾਈਲ ਰਿਲੇਅ ਅਤੇ ਮੈਡਲੇ ਰਿਲੇਅ ਸ਼ਾਮਲ ਰਹੇ। ਖ਼ਬਰ ਲਿਖੇ ਜਾਣ ਤੱਕ ਤੈਰਾਕੀ ਦੇ ਅਗਲੇ ਰਾਊਂਡ ਦੇ ਮੁਕਾਬਲੇ ਜਾਰੀ ਸਨ। ਇਸ ਮੌਕੇ ਰਵਿੰਦਰ ਸਿੰਘ ਪੱਪੀ ਸਿੱਧੂ ਅਤੇ ਤਜਿੰਦਰ ਸਿੰਘ ਸਿਆਊ (ਦੋਵੇਂ ਸਟੇਜ ਸਕੱਤਰ), ਦੇਵ ਕਰਨ ਸਿੰਘ ਮੀਡੀਆ ਸਹਾਇਕ, ਅਵਰਿੰਦਰ ਸਿੰਘ ਪਿੰਕੀ, ਜਗਦੇਵ ਸਿੰਘ ਰਡਿਆਲਾ, ਜਨਕ ਰਾਜ ਚੋਲਟਾ ਕਲਾਂ, ਗੁਰਪ੍ਰੀਤ ਪਾਲ ਸਿੰਘ, ਵਿਪਿਨ ਕੁਮਾਰ ਝਿੰਗਰਾਂ, ਰਾਜੇਸ਼ ਕੁਮਾਰ ਘੜੂਆਂ, ਲਖਵੀਰ ਸਿੰਘ ਲੱਕੀ, ਖੁਸ਼ਪ੍ਰੀਤ ਸਿੰਘ ਲੋਹਗੜ੍ਹ, ਬਲਬੀਰ ਸਿੰਘ ਝੰਜੇੜੀ, ਦਵਿੰਦਰ ਸਿੰਘ ਚਾਹਲ, ਰਾਜਿੰਦਰ ਸਿੰਘ ਦੇਸੂਮਾਜਰਾ, ਸ਼ਿਵ ਕੁਮਾਰ ਰਾਣਾ, ਹਰਜੀਤ ਸਿੰਘ ਸਕਰੂਲਾਪੁਰ, ਅੰਮ੍ਰਿਤ ਪਾਲ ਸਿੰਘ ਸੈਣੀ, ਰਾਜਿੰਦਰ ਕੌਰ, ਅਰਵਿੰਦਰ ਕੌਰ, ਹਰਪ੍ਰੀਤ ਕੌਰ, ਹਰਜੀਤ ਸਿੰਘ, ਮਨ ਤ੍ਰਿਪਤ ਸਿੰਘ, ਜਸਵਿੰਦਰ ਸਿੰਘ ਕੁਰੜਾ, ਸੰਜੀਵ ਭਗਵਾਸ ਅਤੇ ਸਤਨਾਮ ਪਲਹੇੜੀ ਸਮੇਤ ਹੋਰ ਪਤਵੰਤੇ ਸੱਜਣ ਅਤੇ ਖੇਡ ਪ੍ਰਬੰਧਾਂ ਨਾਲ ਜੁੜੇ ਅਧਿਆਪਕ ਹਾਜ਼ਰ ਸਨ।