ਵਿਦਿਆਰਥੀਆਂ ਨੇ ਕੁਇੱਜ਼ ਮੁਕਾਬਲੇ ’ਚ ਪਹਿਲਾ ਸਥਾਨ ਕੀਤਾ ਹਾਸਲ
ਵਿਦਿਆਰਥੀਆਂ ਨੇ ਕੁਇਜ਼ ਮੁਕਾਬਲੇ ਵਿਚ ਪਹਿਲਾ ਸਥਾਨ ਕੀਤਾ ਹਾਸਲ
Publish Date: Thu, 02 Apr 2026 06:53 PM (IST)
Updated Date: Thu, 02 Apr 2026 06:55 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸਰਕਾਰੀ ਕਾਲਜ ਡੇਰਾਬੱਸੀ ਦੀ ਟੀਮ ਨੇ ਅੰਤਰ ਸਟੇਟ ਲੈਵਲ ਜੌਗਰਫੀ ਕੁਇੱਜ਼ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਵੱਡੀ ਮੱਲ ਮਾਰੀ ਹੈ। ਇਹ ਮੁਕਾਬਲਾ ਐਸੋਸੀਏਸ਼ਨ ਆਫ਼ ਪੰਜਾਬ ਜਿਓਗ੍ਰਾਫਰਜ਼ ਆਈਐੱਸਪੀਆਰ ਪੰਚਕੂਲਾ ਵਿਖੇ 31 ਮਾਰਚ ਨੂੰ ਕਰਵਾਇਆ ਗਿਆ। ਇਸ ਵਿਚ ਪੰਜਾਬ ਅਤੇ ਹਰਿਆਣਾ ਦੇ ਰਾਜਾਂ ਵਿਚੋਂ ਜੇਤੂ ਟੀਮਾਂ ਨੇ ਹਿੱਸਾ ਲਿਆ। ਕਾਲਜ ਦੀ ਇਸ ਟੀਮ ਵਿਚ ਭੂਗੋਲ ਵਿਭਾਗ ਦੇ ਤਿੰਨ ਵਿਦਿਆਰਥੀ ਪ੍ਰਸ਼ਾਂਤ ਸ਼ਰਮਾ ਬੀਏ ਭਾਗ ਤੀਜਾ, ਸਿਮਰਨਜੋਤ ਬੀਏ ਭਾਗ ਦੂਜਾ ਅਤੇ ਖੁਸ਼ਪ੍ਰੀਤ ਕੌਰ ਬੀਏ ਭਾਗ ਦੂਜਾ ਸ਼ਾਮਲ ਸਨ। ਅੰਤਰ ਸਟੇਟ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਨਾ ਕਾਲਜ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਵਿਨੀਤਾ ਰਾਓ ਨੇ ਭੂਗੋਲ ਵਿਭਾਗ ਦੇ ਮੁਖੀ ਪ੍ਰੋ: ਸਲੋਨੀ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ, ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।