‘ਖੇਡਾਂ ਵਤਨ ਪੰਜਾਬ ਦੀਆਂ-2026-27’ ਦੇ ਰਾਜ ਪੱਧਰੀ ਕਰਾਟੇ ਮੁਕਾਬਲੇ ‘ਖੇਡਾਂ ਵਤਨ ਪੰਜਾਬ ਦੀਆਂ-2026-27’ ਦੇ ਰਾਜ ਪੱਧਰੀ ਕਰਾਟੇ ਮੁਕਾਬਲੇ,
Publish Date: Mon, 12 Oct 2026 07:41 PM (IST)
Updated Date: Mon, 12 Oct 2026 07:41 PM (IST)
-ਦੂਜੇ ਦਿਨ ਖਿਡਾਰਨਾਂ ਨੇ ਦਿਖਾਈ ਸ਼ਾਨਦਾਰ ਖੇਡ ਪ੍ਰਤਿਭਾ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2026-27’ ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਸੋਮਵਾਰ ਨੂੰ ਰਾਜ ਪੱਧਰੀ ਕਰਾਟੇ ਮੁਕਾਬਲਿਆਂ ਦੇ ਦੂਜੇ ਦਿਨ ਵੱਖ-ਵੱਖ ਉਮਰ ਅਤੇ ਭਾਰ ਵਰਗਾਂ ਵਿਚ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆ ਵਿਚ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਅਹਿਮ ਪੁਜੀਸ਼ਨਾਂ ਹਾਸਲ ਕੀਤੀਆ। ਸੋਮਵਾਰ ਦੇ ਨਤੀਜਿਆਂ ਵਿਚ ਅੰਡਰ-14 ਸਾਲ, 18 ਕਿਲੋਗਰਾਮ ਤੋਂ ਘੱਟ ਭਾਰ ਵਰਗ ਵਿਚ ਜਸਲੀਨ ਮਿੱਤਲ ਬਠਿੰਡਾ ਨੇ ਪਹਿਲਾ, ਆਲੀਆ ਪਟਿਆਲਾ ਨੇ ਦੂਸਰਾ ਅਤੇ ਮਨਵੀਰ ਕੌਰ ਤਰਨਤਾਰਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਸਾਲ-22 ਕਿਲੋ ਵਿਚ ਮਹਿਕ ਪਟਿਆਲਾ ਨੇ ਪਹਿਲਾ, ਜਸਮੀਤ ਕੌਰ ਮਾਨਸਾ ਨੇ ਦੂਸਰਾ, ਤਮੰਨਾ ਸੰਗਰੂਰ ਨੇ ਤੀਸਰਾ ਅਤੇ ਚਰਨਜੀਤ ਕੌਰ ਬਠਿੰਡਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ। 26 ਕਿਲੋ ਭਾਰ ਵਰਗ ਵਿਚ ਸੁਖਪ੍ਰੀਤ ਕੌਰ ਮਾਨਸਾ ਨੇ ਪਹਿਲਾ, ਅਵਨੀਤ ਕੌਰ ਪਟਿਆਲਾ ਨੇ ਦੂਸਰਾ, ਰਾਜਦੀਪ ਕੌਰ ਸੰਗਰੂਰ ਨੇ ਤੀਸਰਾ ਅਤੇ ਗੁਨਤਾਸ ਕੌਰ ਬਰਨਾਲਾ ਨੇ ਚੌਥਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਹੀ 34 ਕਿਲੋਗਰਾਮ ਤੋਂ ਘੱਟ ਭਾਰ ਵਰਗ ’ਚ ਦਮਨਕੀਰਤ ਕੌਰ ਮੁਹਾਲੀ ਨੇ ਪਹਿਲਾ, ਏਂਜਲ ਜਲੰਧਰ ਨੇ ਦੂਸਰਾ, ਦਿਸਿਕਾ ਮਹਿਰਾ ਗੁਰਦਾਸਪੁਰ ਨੇ ਤੀਸਰਾ ਅਤੇ ਤਰਨਪ੍ਰੀਤ ਕੌਰ ਪਟਿਆਲਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਕੁੜੀਆਂ ਦੇ ਕਰਾਟੇ ਮੁਕਾਬਲੇ (ਅੰਡਰ-17 ਸਾਲ, 32 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ) ਵਿਚ ਸਮਰਿਤੀ ਸ਼ਰਮਾ-ਪਠਾਨਕੋਟ ਨੇ ਪਹਿਲਾ, ਜੈਸ਼ਮੀਨ ਕੌਰ ਬਰਨਾਲਾ ਨੇ ਦੂਜਾ, ਚੰਚਲ ਫ਼ਾਜ਼ਿਲਕਾ ਨੇ ਤੀਸਰਾ ਅਤੇ ਰੋਸ਼ਨੀ ਅੰਮ੍ਰਿਤਸਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਕੁੜੀਆਂ ਦੇ ਕਰਾਟੇ ਮੁਕਾਬਲੇ (ਅੰਡਰ-17 ਸਾਲ, 36 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ) ਰੁਹਾਨੀ ਸ਼ਰਮਾ ਪਠਾਨਕੋਟ ਨੇ ਪਹਿਲਾ, ਹਰਸ਼ਿਤਾ ਲੁਧਿਆਣਾ ਨੇ ਦੂਸਰਾ, ਦੀਪਕਾ ਪਾਲ ਮੁਹਾਲੀ ਨੇ ਤੀਸਰਾ ਅਤੇ ਸਿਫਾ ਰੂਪਨਗਰ ਨੇ ਚੌਥਾ ਸਥਾਨ ਹਾਸਲ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਗਈ ਅਤੇ ਭਵਿੱਖ ਵਿਚ ਹੋਰ ਮਿਹਨਤ ਤੇ ਲਗਨ ਨਾਲ ਖੇਡਾਂ ’ਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ।