ਤੇਜ਼ ਰਫ਼ਤਾਰ ਕਾਰ ਦਾ ਕਹਿਰ: ਬੇਕਾਬੂ ਹੋ ਕੇ 3 ਵਾਹਨਾਂ ਨੂੰ ਮਾਰੀ ਜ਼ਬਰਦਸਤ ਟੱਕਰ, ਮੌਕੇ 'ਤੇ ਮਚੀ ਅਫ਼ਰਾ-ਤਫ਼ਰੀ! ਜ਼ੀਰਕਪੁਰ-ਸ਼ਿਮਲਾ ਨੈਸ਼ਨਲ ਹਾਈਵੇ ’ਤੇ ਚੰਡੀ ਮੰਦਰ ਟ੍ਰੈਫਿਕ ਲਾਈਟ ਪੁਆਇੰਟ ਦੇ ਨੇੜੇ ਸੋਮਵਾਰ ਨੂੰ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਇੱਥੇ 3 ਵਾਹਨਾਂ ਦੀ ਭਿਆਨਕ ਟੱਕਰ ’ਚ ਇਕ ਬਾਈਕ ਸਵਾਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਦੋਂ ਕਿ 2 ਕਾਰਾਂ ਤੇ ਇਕ ਟੈਂਪੂ ਟ੍ਰੈਵਲਰ ਨੂੰ ਨੁਕਸਾਨ ਪਹੁੰਚਿਆ। ਹਾਦਸੇ ਦੇ ਬਾਅਦ ਆਵਾਜਾਈ ਪ੍ਰਭਾਵਿਤ ਰਹੀ।
Publish Date: Tue, 21 Jul 2026 11:44 AM (IST)
Updated Date: Tue, 21 Jul 2026 11:46 AM (IST)
ਜਾਗਰਣ ਸੰਵਾਦਦਾਤਾ, ਪੰਚਕੂਲਾ: ਜ਼ੀਰਕਪੁਰ-ਸ਼ਿਮਲਾ ਨੈਸ਼ਨਲ ਹਾਈਵੇ ’ਤੇ ਚੰਡੀ ਮੰਦਰ ਟ੍ਰੈਫਿਕ ਲਾਈਟ ਪੁਆਇੰਟ ਦੇ ਨੇੜੇ ਸੋਮਵਾਰ ਨੂੰ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਇੱਥੇ 3 ਵਾਹਨਾਂ ਦੀ ਭਿਆਨਕ ਟੱਕਰ ’ਚ ਇਕ ਬਾਈਕ ਸਵਾਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਦੋਂ ਕਿ 2 ਕਾਰਾਂ ਤੇ ਇਕ ਟੈਂਪੂ ਟ੍ਰੈਵਲਰ ਨੂੰ ਨੁਕਸਾਨ ਪਹੁੰਚਿਆ। ਹਾਦਸੇ ਦੇ ਬਾਅਦ ਆਵਾਜਾਈ ਪ੍ਰਭਾਵਿਤ ਰਹੀ।
ਚਸ਼ਮਦੀਦਾਂ ਅਨੁਸਾਰ ਸ਼ਿਮਲਾ ਵੱਲੋਂ ਤੇਜ਼ ਰਫ਼ਤਾਰ ’ਚ ਆ ਰਹੀ ਇਕ ਕਾਰ ਨੇ ਸਭ ਤੋਂ ਪਹਿਲਾਂ ਮੋਰਨੀ ਤੋਂ ਪੰਚਕੂਲਾ ਡਿਊਟੀ 'ਤੇ ਜਾ ਰਹੇ ਪੰਡਿਤ ਜਗਤ ਰਾਮ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਦੇ ਏਅਰਬੈਗ ਖੁੱਲ੍ਹ ਗਏ ਤੇ ਵਾਹਨ ਨੁਕਸਾਨਿਆ ਗਿਆ। ਇਸ ਤੋਂ ਬਾਅਦ ਬੇਕਾਬੂ ਕਾਰ ਡਿਵਾਈਡਰ ਪਾਰ ਕ ਰਕੇ ਦੂਜੀ ਲੇਨ ’ਚ ਪਹੁੰਚ ਗਈ ਤੇ ਪੰਚਕੂਲਾ ਤੋਂ ਕਰਮਚਾਰੀਆਂ ਨੂੰ ਲੈ ਕੇ ਨਾਲਾਗੜ੍ਹ ਜਾ ਰਹੇ ਟੈਂਪੂ ਟ੍ਰੈਵਲਰ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਇਕ ਬਾਈਕ ਸਵਾਰ ਵੀ ਲਪੇਟ ’ਚ ਆ ਗਿਆ। ਟੱਕਰ ਲੱਗਣ ਤੋਂ ਬਾਅਦ ਉਸ ਦੀ ਬਾਈਕ ਟੈਂਪੂ ਟ੍ਰੈਵਲਰ ਦੇ ਹੇਠਾਂ ਜਾ ਫਸੀ, ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।
ਹਾਦਸੇ ’ਚ ਨੁਕਸਾਨੀ ਹੋਈ ਕਾਰ ਚਾਲਕ ਪੰਡਿਤ ਜਗਤ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਨਵੀਂ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਦੂਜੇ ਪਾਸੇ ਟੈਂਪੂ ਟ੍ਰੈਵਲਰ ਦੇ ਚਾਲਕ ਨੇ ਦੱਸਿਆ ਕਿ ਉਹ ਕਰਮਚਾਰੀਆਂ ਨੂੰ ਨਾਲਾਗੜ੍ਹ ਲੈ ਕੇ ਜਾ ਰਿਹਾ ਸੀ ਤੇ ਉਸ ਦੀ ਨਵੀਂ ਗੱਡੀ ਵੀ ਹਾਦਸੇ ਵਿਚ ਬਹੁਤ ਬੁਰੇ ਤਰੀਕੇ ਨਾਲ ਨਾਸ਼ ਹੋ ਗਈ। ਗਵਾਹਾਂ ਦਾ ਦਾਅਵਾ ਹੈ ਕਿ ਹਾਦਸੇ ਦਾ ਕਾਰਨ ਬਣੀ ਕਾਰ ਦਾ ਚਾਲਕ ਨਸ਼ੇ ਦੀ ਹਾਲਤ ’ਚ ਸੀ। ਕਾਰ ’ਚ ਚਾਲਕ ਦੇ ਨਾਲ ਕੁਝ ਲੜਕੀਆਂ ਵੀ ਸਵਾਰ ਸਨ। ਹਾਲਾਂਕਿ ਪੁਲਿਸ ਨੇ ਇਸ ਸਬੰਧ ਵਿਚ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ। ਜਾਣਕਾਰੀ ਮਿਲਦੇ ਹੀ ਚੰਡੀ ਮੰਦਰ ਥਾਣਾ ਪੁਲਿਸ ਮੌਕੇ 'ਤੇ ਪਹੁੰਚ ਗਈ।